ਰਾਹੁਲ ਗਾਂਧੀ ਪਹੁੰਚੇ ਸਰਾਵਾਂ ਵਿੱਚ

0
1267

ਕੋਟਕਪੂਰਾ 6 ਨਵੰਬਰ (ਮਖਣ ਸਿੰਘ) ਬਰਗਾੜੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਵਿਖੇ ਸ਼ਾਂਤ ਮਈ ਧਰਨਾ ਦੇ ਰਹੇ ਸਿਖੋਂ ਪਰ ਹੋਏ ਪੁਲਿਸ ਲਾਠੀ ਚਾਰਜ ਕੇ ਬਾਅਦ ਚਲੀ ਗੋਲੀ ਮੇਂ ਸ਼ਹੀਦ ਹੁਏ ਭਾਈ ਗੁਰਜੀਤ ਸਿੰਘ  ਸਰਾਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਬਹਿਬਲ ਕਲਾਂ ਵਿਖੇ ਅੱਜ ਸ੍ਰੀ ਰਾਹੁਲ ਗਾਂਧੀ ਜੀ ਅਫਸੋਸ ਪ੍ਰਗਟ ਕਰਨ ਲਈ ਸਵੇਰੇ ਕਰੀਬ 5-40 ਪਰ ਪੰਜਾਬ ਮੇਲ ਗੱਡੀ ਰਾਂਹੀ ਪਹੁੰਚੇ ਪਹਿਲਾਂ ਉਨਾਂ ਕੋਟਕਪੂਰਾ ਵਿਖੇ ਧਰਮਸ਼ਾਲਾ ਸ੍ਰੀ ਕੇਦਾਰ ਨਾਥ ਵਿਖੇ ਨਾਸ਼ਤਾ ਕਿਆ ਔਰ ਫਿਰ ਵੋ  ਸਕਿਉਰਿਟੀ ਸਮੇਤ ਸ਼ਹੀਦ ਗੁਰਜੀਤ ਸਿੰਘ ਦੇ ਘਰ ਸਰਾਵਾਂ ਕਰੀਬ 8-30 ਵਜੇ  ਪਹੁੰਚੇ ਜਿਥੇ ਉਨਾਂ ਗੁਰਜੀਤ ਸਿੰਘ ਦੇ ਘਰ ਗੁਰਜੀਤ ਸਿੰਘ ਦੀ ਫੋਟੋ ਤੇ ਫੁੱਲਾਂ ਦਾ ਹਾਰ ਅਰਪਣ ਕੀਤਾ । ਉਨਾ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੌਏ ਦੁੱਖ ਦਾ ਪ੍ਰਗਟਾਵਾ ਕੀਤਾ । ਇਸ ਸਮੇਂ ਦਿਗਜ ਨੇਤਾ , ਬੀਬੀ ਰਾਜਿੰਦਰ ਕੌਰ ਭੱਠਲ, ਜਗਮੀਤ ਸਿੰਘ ਬਰਾੜ , ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ, ਸ੍ਰੀ ਉਪਿੰਦਰ ਸ਼ਰਮਾਂ ਸਾਬਕਾ ਜੇਲ ਮੰਤਰੀ , ਅੰਬਿਕਾ ਸੋਨੀ , ਰਵਨੀਤ ਸਿੰਘ ਬਿੱਟੂ, ਰਾਜਾ ਅਮਰਿੰਦਰ ਸਿੰਘ ਯੂਥ ਆਗੂ , ਜੋਗਿੰਦਰ ਸਿੰਘ ਐਮ ਐਲ ਏ , ਰਿਪਜੀਤ ਸਿੰਘ ਬਰਾੜ ਤੇ ਹੋਰ ਬਹੁਤ ਸਾਰੇ ਕਾਂਗਰਸੀ ਨੇਤਾ ਸ਼ਾਮਲ ਸਨ । ਗੁਰਜੀਤ ਸਿੰਘ ਦੇ ਘਰ ਅਫਸੋਸ ਪ੍ਰਗਟ ਕਰਨ ਤੋਂ ਬਾਅਦ ਸ੍ਰੀ ਰਾਹੁਲ ਗਾਂਧੀ ਕ੍ਰਿਸ਼ਨ ਭਗਵਾਨ ਸਿੰਘ ਦੇ ਘਰ ਬਹਿਬਲ ਕਲਾਂ ਵਿਖੇ ਕਰੀਬ 4 ਕਿਲੋਮੀਟਰ ਕਾਫਲੇ ਸਮੇਤ ਪੈਦਲ ਗਏ ਜਿਥੇ ਉਨਾਂ ਅਫਸੋਸ ਪ੍ਰਗਟ ਕਰਦੇ ਹੋਏ ਦੁੱਖ ਪ੍ਰਗਟ ਕੀਤਾ । ਸਕਿਉਰਿਟੀ ਨੇ ਪੂਰੀ ਪ੍ਰੈਸ ਨੂੰ ਰਾਹੁਲ ਤੋਂ ਦੂਰ ਰੱਖਿਆ , ਰਾਹੁਲ ਸਕਿਉਰਿਟੀ ਘੇਰੇ ਵਿੱਚ ਹੁੰਦਿਆਂ ਹੋਏ ਵੀ ਆਮ ਪਬਲਿਕ ਨਾਲ ਹੱਥ ਮਿਲਾਉਦੇ ਰਹੇ । ਇਲਾਕੇ ਦੇ ਪੂਰੇ ਕਾਂਗਰਸੀ ਨੇਤਾ ਉਨਾਂ ਦੇ ਨਾਲ ਚਲ ਰਹੇ ਸਨ ।

ਰਿਪੋਰਟਰ ਸ਼ਾਮ ਲਾਲ ਚਾਵਲਾ ਦੀ ਰਿਪੋਰਟ