ਰਾਹੋ ਰੋਡ ਦੀ ਸੜਕ ਦਾ ਬੁਰਾ ਹਾਲ ਸਮਾਰਟ ਸਿਟੀ ਬਣਾਉਣ ਦੇ ਸੁਪਨਿਆਂ ਦਾ ਮਖੌਲ ਬਣਾ ਕੇ ਰੱਖ  ਦਿੱਤਾ ਹੈ ,

0
1682

 

ਲੁਧਿਆਣਾ 23 ਅਗਸਤ  (ਮੰਗਾ ਧੀਰ ) ਸਾਡਾ ਭਾਰਤ ਮਹਾਨ ਅਤੇ ਚੋਹੋ ਤਰਫਾ ਵਿਕਾਸ ਹੀ ਵਿਕਾਸ , ਇਸ ਤਰ੍ਹਾਂ ਦੇ ਵਾਅਦੇ ਕਰਨ  ਵਾਲੇ ਨੇਤਾਵਾਂ ਵਲੋਂ  ਜਿਸ ਤਰਹ ਪਿਛਲੇ ਤਿਨਾ ਸਾਲਾ ਤੋਂ ਪਿੰਡ ਮੇਹਰਬਾਨ ਰਾਹੋ ਰੋਡ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ ਲੋਗਾ ਦੀ ਜਿੰਦਗੀ ਨਾਲ ਜਿਸ  ਤਰਾਹ ਲਾਪਰਵਾਹੀ ਵਾਲਾ ਵਰਤਾਰਾ ਵਰਤਿਆ  ਗਿਆ   ਹੈ ਉਸ ਤੋਂ ਇਹ ਜੀ ਜਾਪਦਾ ਹੈ ਕਿ ਭਾਰਤ ਸਰਕਾਰ ਵਲੋਂ ਲੁਧਿਆਣਾ ਨੂੰ ਸਮਾਰਟ ਸਿਟੀ ਬਨਾਣ ਦੇ ਸੁਪਨਿਆਂ ਦੀ ਧਜੀਆਂ ਉਡਾ   ਦਿਤੀ ਗਈਆਂ ਹਨ
ਹੈਰਾਨੀ ਵਾਲੀ ਗੱਲ ਹੈ ਕਿ ਇਹ ਰਾਹੋ ਰੋਡ ਰਾਧਾ ਸਵਾਮੀ ਸਤਸੰਗ ਘਰ ਅਤੇ ਨਵਾਂ ਸ਼ਹਿਰ ਨੂੰ ਸਤਲੁਜ ਦਰਿਆ ਤੇ ਬਣੇ ਪੁਲ ਤੋਂ ਇਲਾਵਾ ਸੈਕੜੇ ਪਿੰਡਾਂ ਨੂੰ ਜੋੜਦੀ ਹੈ ਅਤੇ ਇਹ ਮੁਖ ਰਾਹੋ ਰੋਡ ਸੜਕ ਅਤੇ ਨਾਲ ਲੱਗਦੀਆਂ ਕਲੋਨੀਆਂ ਦੇ  ਵਾਸੀ ਪਿਛਲੇ ਤਿਨ ਸਾਲਾਂ ਤੋਂ ਨਰਕ ਦੀ ਜਿੰਦਗੀ ਜਿਨ ਨੂੰ ਮਜਬੂਰ ਹੋਏ ਪਏ ਹਨ ਜਦੋ ਸਾਡੀ ਕੈਮਰਾ ਟੀਮ ਨੇ ਜਾਕੇ ਇਸ ਰੋਡ ਦਾ ਦੌਰਾ ਕੀਤਾ ਤਾ ਦੇਖਿਆ ਕਿ ਕਰੀਬ ਡੇਢ ਕਿਲੋਮੀਟਰ ਦੀ ਇਸ ਸੜਕ ਤੇ ਇਕ ਇਕ ਫੁੱਟ ਦੇ ਬਣੇ ਗੱਡੇ ਅਤੇ ਉੱਚੀ ਨੀਵੀ ਸੜਕ ਰਾਹਗੀਰਾਂ ਦੀਆ ਹੱਡੀਆਂ ਪਸਲੀਆਂ ਨੂੰ ਤੋੜਦੇ ਉਹਨਾ ਨੂੰ ਹਸਪਤਾਲ ਪਹੁੰਚਾ ਚੁਕੀ ਹੈ ਇਸ ਸੜਕ ਦੀ ਸਮਸਿਆ ਨੂੰ ਲੈਕੇ ਕਈ ਜਥੇਬੰਦੀਆਂ ਵਲੋਂ ਧਰਨੇ ਅਤੇ ਪ੍ਰਦਰਸ਼ਨ ਵੀ ਕੀਤੇ ਗਏ ਪਰ ਇਥੋਂ ਦੇ ਰਸੁਖ ਦਾਰਾਂ ਨੇ ਭ੍ਰਿਸ਼ਟਾਚਾਰ ਦੇ ਚਲਦਿਆਂ ਇਸ ਸਮੱਸਿਆ ਨੂੰ ਉਲਝਾਣ ਦਾ ਹੀ ਕੰਮ ਕੀਤਾ ਹੈ
ਸਾਡੀ ਸੀ ਐਨ ਆਈ ਟੀਮ ਨੂੰ ਰਾਹੋ ਰੋਡ ਦੇ  ਸਰਦਾਰ ਪਰਮਜੀਤ ਸਿੰਘ ,ਹਰਬਿਲਾਸ ਅਨਿਲ ਮਲਹੋਤਰਾ ਅਤੇ ਅਨੇਕਾਂ ਨਿਵਾਸੀਆਂ ਨੇ ਦੱਸਿਆ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਆਏ ਪੰਜ ਮਹੀਨੇ ਬੀਤ ਜਾਨ ਤੇ ਵੀ ਪੈਸੇ ਦਾ ਰੋਣਾ ਰੋਇਆ ਜਾ ਰਿਹਾ ਹੈ ਕਿਸੇ ਵੀ ਮੌਜੂਦਾ ਵਿਧਾਇਕ ਜਾ ਹਲਕਾ ਇਨਚਾਰਜ ਨੇ ਸੜਕ ਅਤੇ ਬਰਸਾਤੀ ਪਾਣੀਆਂ ਦੇ ਕਾਰਨ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਖਡੇ ਭਰਨ ਦਾ ਅਜੇ ਤਕ ਉਪਰਾਲਾ ਨਹੀਂ ਕੀਤਾ, ਇਸ ਇਲਾਕੇ ਦੀ ਕਾਂਗਰਸ ਟਿਕਟ ਤੇ ਜੀਤੀ
ਹਲਕਾ ਇੰਚਾਰਜ ਸਤਵਿੰਦਰ ਬਿੱਟੀ ਨੂੰ ਕਈ ਵਾਰ ਉਹਨਾਂ ਦਾ ਪੱਖ ਜਾਣਨ ਲਈ ਸਾਡੇ ਪਤਰਕਾਰ ਨੇ ਅਤੇ ਪਿੰਡ ਵਾਸੀਆਂ ਨੇ ਵੀ ਫੋਨ ਤੇ ਗੱਲਬਾਤ ਕਰਨ ਦੀ ਕੋਸਿਸ ਕੀਤੀ ਪਰ ਉਹਨਾਂ ਕਿਸੇ ਦਾ ਵੀ ਫੋਨ ਨਹੀਂ ਉਠਾਇਆ ਜਿਸ ਤੇ ਜਾਪਦਾ ਜੈ ਕਿ ਇਹਨਾ ਨੇਤਾਵਾਂ ਦੇ ਅਗੇ ਜਨਤਾ ਦੀ ਕੋਈ ਕੀਮਤ ਨਹੀਂ ਹੈ ਅਤੇ ਬਸ ਵੋਟਾਂ ਲੈਣ ਤਕ ਹੀ ਇਹਨਾਂ ਨੇਤਾਵਾਂ ਦਾ ਭੋਲੀ ਜਨਤਾ ਦੇ ਨਾਲ ਰਿਸ਼ਤਾ ਰਹਿ ਗਿਆ ਹੈ