ਰੂੜੇਕੇ ਕਲਾਂ ਵਿਖੇ ਕਬਾੜ ਦੀ ਛਾਂਟਿੰਗ ਸਮੇਂ ਬੰਮ ਬਲਾਸਟ

0
1525
*ਪਰਿਵਾਰ ਵਿੱਚੋਂ 2 ਦੀ ਮੌਤ ਤਿੰਨ ਜਖਮੀ
*5 ਕਿਲੋਮੀਟਰ ਤੱਕ ਸੁਣਾਈ ਦਿੱਤੀ ਧਮਾਕੇ ਦੀ ਅਵਾਜ, ਪਿੰਡ ਅੰਦਰ ਦਹਿਸ਼ਤ ਦਾ ਮਾਹੌਲ
*ਚੰਡੀਗੜ• ਦੀ ਫੋਰੈਂਸਿਕ ਟੀਮ ਦੇ ਮਾਹਰ ਕਰਨਗੇ ਘਟਣਾ ਦੀ ਜਾਂਚ ਪੜਤਾਲ
*ਗੁਰੂ ਨੇ ਸਰਕਾਰ ਵੱਲੋਂ ਕੀਤਾ ਮਿਰਤਕਾਂ ਨੂੰ 1-1 ਲੱਖ ਰੁਪਏ ਅਤੇ ਜਖਮੀਆਂ ਦਾ ਮੁਫਤ ਇਲਾਜ ਦਾ ਐਲਾਨ
ਅਖਿਲੇਸ਼ ਬਾਂਸਲ, ਬਰਨਾਲਾ।
ਵੀਰਵਾਰ ਦੀ ਸਵੇਰ ਪਿੰਡ ਰੂੜੇਕੇ ਕਲਾਂ ਵਿਖੇ ਕਬਾੜ ਦੀ ਛਾਂਟਿੰਗ ਕਰਦੇ ਸਮੇਂ ਬੰਬ ਬਲਾਸਟ ਹੋ ਗਿਆ। ਮੌਕੇ ‘ਤੇ ਕਬਾੜ ਦਾ ਕੰਮ ਕਰਦੇ ਗਰੀਬ ਪਰਿਵਾਰ ਵਿੱਚੋਂ ਇੱਕ ਬੱਚੀ ਸਮੇਤ 2 ਦੀ ਮੌਤ ਹੋ ਗਈ ਜਦੋਂਕਿ ਤਿੰਨ ਜਖਮੀ ਹੋ ਗਏ ਹਨ। ਘਟਣਾ ਵੇਲੇ ਹੋਏ ਧਮਾਕੇ ਦੀ ਅਵਾਜ 5 ਕਿਲੋਮੀਟਰ ਤੱਕ ਸੁਣਾਈ ਦਿੱਤੀ। ਜਿਸ ਮਗਰੋਂ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੌਕੇ ‘ਤੇ ਪੁੱਜੀ ਪਿੰਡ ਰੂੜੇਕੇ ਕਲਾਂ ਦੀ ਪੁਲਿਸ ਨੇ ਹਾਇਹ ਅਥਾਰਿਟੀ ਨੂੰ ਫੋਨ ਕੀਤਾ। ਘਟਨਾ ਦਾ ਜਾਇਜਾ ਲੈਣ ਲਈ ਜ਼ਿਲਾ ਪੁਲਿਸ ਮੁੱਖੀ ਵੀ ਮੌਕੇ ‘ਤੇ ਪੁੱਜੇ। ਜਿੰਨਾਂ ਘਟਣਾ ਦੀ ਜਾਂਚ ਪੜਤਾਲ ਕਰਨ ਲਈ ਚੰਡੀਗੜ ਦੀ ਫੋਰੈਂਸਿਕ ਟੀਮ ਦੇ ਮਾਹਰਾਂ ਨੂੰ ਸੱਦਾ ਦਿੱਤਾ। ਹਲਕਾ ਦੇ ਅਕਾਲੀ  ਨੇਤਾ ਦਰਬਾਰਾ ਸਿੰਘ ਗੁਰੂ ਨੇ ਸਰਕਾਰ ਵੱਲੋਂ ਮ੍ਰਿਤਕਾਂ ਨੂੰ 1-1 ਲੱਖ ਰੁਪਏ ਸਹਾਇਤਾ ਵੱਜੋਂ ਦੇਣ ਅਤੇ ਜਖਮੀਆਂ ਦਾ ਫਰੀ ਇਲਾਜ ਕਰਨ ਦਾ ਐਲਾਨ ਕੀਤਾ।
ਇਹ ਸੀ ਮਾਮਲਾ-
ਹੰਢਿਆਇਆ-ਮਾਨਸਾ ਰੋਡ ‘ਤੇ ਸਥਿਤ ਪਿੰਡ ਰੂੜੇਕੇ ਕਲਾਂ ਦੀ ਬਾਜੀਗਰ ਬਸਤੀ ‘ਚ ਗਰੀਬ ਵਰਗ ਨਾਲ ਸੰਬੰਧਤ ਕੁਝ ਪਰਿਵਾਰ 20/25 ਸਾਲਾਂ ਤੋਂ ਕਬਾੜ ਦਾ ਕੰਮ ਕਰਕੇ ਗੁਜਾਰਾ ਕਰਦੇ ਆ ਰਹੇ ਹਨ। ਪਰਿਵਾਰ ਦੇ ਮੁੱਖੀ ਨਰਾਇਨ ਦਾਸ ਨੇ ਦੱਸਿਆ ਕਿ ਉਸਦਾ ਭਤੀਜਾ ਅਮਰਦਾਸ ਰੋਜਾਨਾਂ ਵਾਂਗ ਬੁੱਧਵਾਰ ਨੂੰ ਪਿੰਡਾਂ ਅਤੇ ਕਸਬਿਆਂ ਵਿੱਚੋਂ ਫੇਰੀਆਂ ਲਾਕੇ ਕਬਾੜ ਇੱਕਠਾ ਕਰਕੇ ਲੈਕੇ ਆਇਆ ਸੀ। ਜੋ ਕਿ ਵੀਰਵਾਰ ਦੀ ਸਵੇਰ ਕਬਾੜ ਵਿੱਚੋਂ ਤਾਂਬਾ, ਪਿੱਤਲ, ਲੋਹਾ, ਸਕਰੈਪ ਵੱਖ ਵੱਖ ਕਰ ਰਿਹਾ ਸੀ। ਕਰੀਬ 10 ਵਜੇ ਕਬਾੜ ਵਿੱਚੋਂ ਧਮਾਕਾ ਹੋ ਗਿਆ। ਕਬਾੜ ਵਿੱਚੋਂ ਛਾੰਿਟਗ ਕਰ ਰਹੇ ਅਮਰਦਾਸ ਦੇ ਸ਼ਰੀਰ ਦੇ ਚੀਥੜੇ ਉੱਡ ਗਏ। ਉਸਦੇ ਕੋਲ ਹੀ ਬੈਠੀ ਢਾਈ ਸਾਲਾ ਬੱਚੀ ਸਿਮਰਨ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂਕਿ ਵੇਹੜੇ ਅੰਦਰ ਕੰਮ ਕਰ ਰਹੀ ਮਹਿਲਾ ਮਨਪ੍ਰੀਤ ਕੌਰ (25), ਸੋਨੀ (12), ਮਮਤਾ (03) ਗੰਭੀਰ ਤੌਰ ‘ਤੇ ਜਖਮੀ ਹੋ ਗਏ। ਜਖਮੀਆਂ ਨੂੰ ਫੌਰਨ ਇਲਾਜ ਲਈ ਚੰਡੀਗੜ• ਰੈਫਰ ਕਰ ਦਿੱਤਾ ਗਿਆ।
ਫੋਰੈਂਸਿਕ ਟੀਮ ਦੇ ਮਾਹਰਾਂ ਦਾ ਇੰਤਜ਼ਾਰ-
ਧਮਾਕੇ ਅਤੇ ਘਟਣਾ ਦਾ ਪਤਾ ਲੱਗਦਿਆਂ ਹੀ  ਘਟਣਾ ਵਾਲੀ ਥਾਂ ‘ਤੇ ਪੁੱਜੀ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਇੰਚਾਰਜ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਟਣਾ ਦੀ ਜਾਂਚ ਪੜਤਾਲ ਚੰਡੀਗੜ• ਦੀ ਫੋਰੈਂਸਿਕ ਟੀਮ ਦੇ ਮਾਹਰ ਕਰਨਗੇ। ਜਿੰਨਾਂ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ। ਜਾਂਚ ਪੜਤਾਲ ਮਗਰੋਂ ਹੀ ਮਾਮਲਾ ਦਰਜ਼ ਕੀਤਾ ਜਾਵੇਗਾ।
17 bnl-7
ਸਰਕਾਰ ਵੱਲੋਂ ਸਹਾਇਤਾ ਦੇ ਵਧੇ ਹੱਥ-
ਬੰਬ ਬਲਾਸਟ ਦੀ ਖਬਰ ਮਿਲਦਿਆਂ ਹੀ ਅਕਾਲੀ  ਨੇਤਾ ਦਰਬਾਰਾ ਸਿੰਘ ਗੁਰੂ ਵੀ ਪਿੰਡ ਰੂੜੇਕੇ ਕਲਾਂ ਪੁੱਜੇ। ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਮੁੱਖ ਮੰਤਰੀ ਅਤੇ ਉਪ-ਮੁੱਖ ਮੰਤਰੀ ਨਾਲ ਤਾਲਮੇਲ ਕਰਨ ਮਗਰੋਂ ਉਹਨਾਂ ਸਰਕਾਰ ਵੱਲੋਂ ਮ੍ਰਿਤਕਾਂ ਨੂੰ 1-1 ਲੱਖ ਰੁਪਏ ਅਤੇ ਜਖਮੀਆਂ ਦਾ ਫਰੀ ਇਲਾਜ ਕਰਵਾਊਣ ਦਾ ਐਲਾਨ ਕੀਤਾ।
ਮ੍ਰਿਤਕ ਅਮਰਦਾਸ ਦੀ ਫਾਈਲ ਫੋਟੋ।
ਮ੍ਰਿਤਕ ਅਮਰਦਾਸ ਦੀ ਫਾਈਲ ਫੋਟੋ।
  17 bnl-4
ਮ੍ਰਿਤਕ ਦੇ ਘਰ ਦੇ ਬਾਹਰ ਲੱਗਿਆ ਹੋਇਆ ਲੋਕਾਂ ਦਾ ਤਾਂਤਾ।
17 bnl-3
ਘਟਣਾ ਵਾਲੀ ਥਾਂ ਜਿੱਥੇ ਬੰਬ ਬਲਾਸਟ ਹੋਇਆ।
17 bnl-6  17 bnl-5
ਪੀੜਤ ਪਰਿਵਾਰ ਦੇ ਮੈਂਬਰਾਂ ਤੋਂ ਜਾਣਕਾਰੀ ਲੈਂਦੀ ਹੋਈ ਥਾਣਾ ਰੂੜੇਕੇ ਕਲਾਂ ਦੀ ਪੁਲਿਸ ਪਾਰਟੀ।