ਰੋਟਰੀ ਕਲਬ ਦੇ ਪ੍ਰਧਾਨ ਸੰਦੀਪ ਅਹੂਜਾ ਦੀ ਹੋਈ ਤਾਜਪੋਸ਼ੀ

0
1338

 

ਰਾਜਪੁਰਾ (ਡੀਵੀ ਨਿਊਜ ਪੰਜਾਬ) ਰੋਟਰੀ ਭਵਨ ਰਾਜਪੁਰਾ ਵਿੱਖੇ ਰੋਟਰੀ ਕਲੱਬ ਪ੍ਰਧਾਨ ਐਡਵੋਕੇਟ ਈਸ਼ਵਰ ਦੱਤ ਤਿਵਾੜੀ ਵਲੋਂ ਨਵੇਂ ਚੁਣੇ ਗਏ ਪ੍ਰਧਾਨ ਸੰਦੀਪ ਅਹੂਜਾ ਨੂੰ ਪ੍ਰਧਾਨ ਅਤੇ ਜੋਗਿੰਦਰ ਬਾਂਸਲ ਨੂੰ ਜਨਰਲ ਸਕੱਤਰ ਦੀ ਤਾਜਪੋਸ਼ੀ ਲਈ ਸਮਾਰੋਹ ਕੀਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਐਨ.ਕੇ.ਸ਼ਰਮਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਦੇਣ ਵਾਲਾ ਸੂਬਾ ਬਣ ਗਿਆ ਹੈ ਅਤੇ ਸ਼ਰਮਾ ਨੇ ਰੋਟਰੀ ਕਲੱਬ ਨੂੰ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਸਮੇਂ ਰਾਜ ਖੁਰਾਣਾ ਅਤੇ ਬੀਬੀ ਮੁਖਮੈਲਪੁਰ ਨੇ ਵੀ ਇੱਕਠ ਨੂੰ ਸੰਬੋਧਿਤ ਕੀਤਾ ਅਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਕਿਸ ਤਰਾਂ ਸਮਾਜਿਕ ਸੰਸ਼ਥਾਵਾਂ ਦੇ ਪ੍ਰਧਾਨ ਆਪਣੇ ਅਹੂਦਿਆਂ ਨੂੰ ਬੜੀ ਖੁਸ਼ੀ ਖੂਸ਼ੀ ਇੱਕ ਦੂਜੇ ਨੂੰ ਸੌਂਪ ਦਿੰਦੇ ਹਨ ਕਿਊਂਕਿ ਇਹਨਾਂ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੁੰਦਾ ਹੈ। ਇਸ ਮੌਕੇ ਐਸ ਡੀ ਐਮ ਰਾਜਪੁਰਾ ਸ਼੍ਰੀ ਜੇ.ਕੇ. ਜੈਨ, ਡੀ ਐਸ ਪੀ ਰਾਜਪੁਰਾ ਸ੍ਰ. ਰਾਜਿੰਦਰ ਸਿੰਘ ਸੋਹਲ, ਤਹਿਸੀਲਦਾਰ ਗੁਰਦੇਵ ਸਿੰਘ ਧੰਮ, ਬਨੂੜ ਤੋਂ ਜਸਵਿੰਦਰ ਸਿੰਘ ਜੱਸੀ, ਕਾਂਗਰਸੀ ਨੇਤਾ ਰਾਜਿੰਦ ਰਾਜਾ, ਅਨਿਲ ਸ਼ਾਹੀ, ਦੀਪਕ ਹਸੀਜਾ ਦੇ ਇਲਾਵਾ ਰਾਜਨੀਤਕ, ਸਮਾਜਿਕ, ਵਪਾਰੀ ਅਤੇ ਧਾਰਮਿਕ ਸੰਸ਼ਥਾਵਾ ਦੇ ਆਗੂ ਵੀ ਹਾਜਰ ਸਨ।ਤਾਜਪੋਸ਼ੀ ਤੋਂ ਬਾਅਦ ਸਾਰਿਆ ਨੂੰ ਸ਼ਾਨਦਾਰ ਡੀਨਰ ਦਿੱਤਾ ਗਿਆ।