ਲੁਟੇਰਾ ਗਰੋਹ ਦੇ 4 ਮੈਂਬਰ ਪੁਲਿਸ ਨੇ ਗ੍ਰਿਫਤਾਰ ਕੀਤੇ : ਭੁੱਲਰ

0
1528

ਸਵਿੱਫਟ ਕਾਰ, ਦੇਸੀ ਪਿਸਟਲ ਸਮੇਤ ਕਾਰਤੂਸ ਅਤੇ ਕਾਰਾਂ ਦੀਆਂ ਜਾਅਲੀ ਆਰ.ਸੀਜ ਹੋਈਆ ਬ੍ਰਾਮਦ
ਲੁਟੇਰਾ ਗਿਰੋਹ ਮੰਡੀ ਗੋਬਿੰਦਗੜ• ਵਿਖੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਿਆਰੀ ਵਿਚ ਸੀ
ਐਸ.ਏ.ਐਸ ਨਗਰ, 11 ਅਪ੍ਰੈਲ (ਧਰਮਵੀਰ ਨਾਗਪਾਲ)  ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਕਸਬਾ ਲਾਲੜੂ ਏਰੀਏ ਵਿਚ ਅਸਲੇ ਦੀ ਨੋਕ ਪਰ ਲੁੱਟਾਂ ਖੋਹਾਂ ਕਰਨ ਦੇ ਆਦੀ ਸਵਿੱਫਟ ਕਾਰ ਤੇ ਜਾਅਲੀ ਨੰਬਰ ਨੰਬਰ ਪੀਬੀ-12 ਐਮ-0076 ਲਗਾ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਸਨ ਜਿਨਾਂ• ਦੀ ਪੁਲਿਸ ਨੂੰ ਖੁਫੀਆ ਇਤਲਾਹ ਮਿਲਣ ਤੇ ਲੁਟੇਰਾ ਗਿਰੋਹ ਵਿਰੁੱਧ ਮੁਕੱਦਮਾ ਨੰਬਰ 59 ਮਿਤੀ 11.04.2015 ਅ/ਧ 379, 380, 382, 420, 467, 468, 471,473 ਹਿੰ:ਦੰ:, 25, 54, 59 ਅਸਲਾ ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਮੁਕੱਦਮੇ ਦੀ ਤਫਤੀਸ਼ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ.ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਸੀ.ਆਈ.ਏ. ਦੀ ਪੁਲਿਸ ਪਾਰਟੀ ਅਤੇ ਥਾਣੇਦਾਰ ਭਾਰਤ ਭੂਸ਼ਣ ਮੁੱਖ ਅਫਸਰ ਥਾਣਾ ਹੰਡੇਸਰਾ ਵਲੋਂ ਅਮਲ ਵਿੱਚ ਲਿਆਂਦੀ ਗਈ। ਇਹ ਜਾਣਕਾਰੀ ਦਿੰਦਿਆਂ ਜਿਲਾ• ਪੁਲਿਸ ਮੁੱਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਪਾਰਟੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 04 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਪਾਸੋਂ 01 ਸਵਿੱਫਟ ਕਾਰ, ਇੱਕ ਦੇਸੀ ਪਿਸਟਲ ਸਮੇਤ ਕਾਰਤੂਸ ਅਤੇ ਕਾਰਾਂ ਦੀਆਂ ਜਾਅਲੀ ਤਿਆਰ ਕੀਤੀਆਂ 02  ਆਰ.ਸੀਜ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸ. ਭੁੱਲਰ ਨੇ ਦੱਸਿਆ ਕਿ 10-11 ਅਪ੍ਰੈਲ ਨੂੰ ਰਾਤ 01.00 ਵਜੇ ਸੀ.ਆਈ.ਏ.ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿੱਚ ਆਈ.ਟੀ. ਰੋਡ ਲਾਲੜੂ ਵਿਖੇ ਹੰਡੇਸਰਾ ਮੋੜ ਪਰ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਖੁਫੀਆ ਇਤਲਾਹ ਮਿਲੀ ਜਿਸ ਦੇ ਅਧਾਰ ਤੇ ਲੁਟੇਰਾ ਗਰੋਹ ਦੇ ਮੈਂਬਰ ਗੁਰਪ੍ਰੀਤ ਸਿੰਘ ਉਰਫ ਕਾਲਾ (28) ਪੁੱਤਰ ਧਰਮ ਸਿੰਘ ਕੌਮ ਜੱਟ ਵਾਸੀ ਪਿੰਡ ਗੀਗੇ ਮਾਜਰਾ ਥਾਣਾ ਸੋਹਾਣਾ 7 ਵੀ ਤੱਕ ਪੜਿ•ਆ ਹੋਇਆ ਹੈ, ਰਜਿੰਦਰ ਸਿੰਘ (42) ਪੁੱਤਰ ਬਲਵੰਤ ਸਿੰਘ ਕੌਮ ਰਮਦਾਸੀਆ ਵਾਸੀ ਲਾਂਡਰਾ 10ਵੀ ਤੱਕ ਪੜਿ•ਆ ਹੋਇਆ ਹੈ,  ਕੁਲਵਿੰਦਰ ਸਿੰਘ   (39) ਪੁੱਤਰ ਹਰਬੰਸ ਸਿੰਘ ਵਾਸੀ ਨੌਗਾਵਾਂ ਜਿਲਾ ਫਤਿਹਗੜ• ਸਾਹਿਬ 10 ਵੀ ਤੱਕ ਪੜਿ•ਆ ਹੈ, ਅਤੇ ਅਮਨਦੀਪ ਸਿੰਘ ( 29) ਪੁੱਤਰ ਤੇਜਾ ਸਿੰਘ ਵਾਸੀ ਹਿਮਾਯੂ ਪੁਰ ਸਰਹਿੰਦ ਜਿਲਾ ਫਤਿਹਗੜ• ਸਾਹਿਬ ਜਿਸ ਨੇ ਗਰੈਜੂਏਸ਼ਨ ਕੀਤੀ ਹੋਈ ਹੈ ਦੇ  ਵਿਰੁੱਧ ਮੁਕੱਦਮਾ ਨੰਬਰ 59 ਮਿਤੀ 11.04.2015 ਅ/ਧ 379,380,382,420, 467,468, 471, 473 ਹਿੰ:ਦੰ:,25,54,59 ਅਸਲਾ ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕਰਕੇ ਮੁਕੱਦਮਾ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਜਿਲਾ• ਪੁਲਿਸ ਮੁੱਖੀ ਨੇ ਹੋਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਆਤੀਆਂ ਦੀ ਮੁੱਢਲੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਹਨਾਂ ਨੇ 05 ਅਪ੍ਰੈਲ ਨੂੰ ਰਾਤ ਸਮੇਂ ਸਿੰਧੀ ਸਵੀਟਸ ਫੇਸ-3ਬੀ2 ਮੋਹਾਲੀ ਦੇ ਨੇੜੇ ਤੋਂ ਸੁਧੀਰ ਬਾਂਸਲ ਪੁੱਤਰ ਦੇਵੀ ਰਾਮ ਬਾਂਸਲ ਵਾਸੀ ਮਕਾਨ ਨੰਬਰ 1151 ਫੇਸ 3ਬੀ2 ਮੋਹਾਲੀ ਪਾਸੋਂ ਪਿਸਟਲ ਦੀ ਨੋਕ ਤੇ ਉਸ ਦੀ ਆਈ-20 ਕਾਰ ਨੰਬਰ ਐਚ.ਪੀ. 24ਸੀ-3125 ਖੋਹੀ ਸੀ ਅਤੇ ਮੁਦੱਈ ਸੁਧੀਰ ਬਾਂਸਲ ਨੂੰ ਕੁੱਟਮਾਰ ਕਰਕੇ ਗੋਦਰੇਜ ਫੈਕਟਰੀ ਕੋਲ ਗੱਡੀ ਵਿਚੋਂ ਲਾਹ ਕੇ ਫਰਾਰ ਹੋ ਗਏ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 52 ਮਿਤੀ 06.04.15 ਅ/ਧ 382 ਹਿੰ:ਦੰ:, 25, 54, 59 ਅਸਲਾ ਐਕਟ ਥਾਣਾ ਮਟੌਰ ਦਰਜ ਰਜਿਸਟਰ ਹੋਇਆ ਸੀ। ਲੁਟੇਰਾ ਗਰੋਹ ਦੇ ਮੈਂਬਰਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹਨਾਂ ਨੇ ਇਹ ਆਈ-20 ਕਾਰ ਇਸ ਕਰਕੇ ਖੋਹ ਕੀਤੀ ਸੀ ਕਿ ਇਸ ਕਾਰ ਨਾਲ ਇਹਨਾਂ ਨੇ ਮੰਡੀ ਗੋਬਿੰਦਗੜ• ਵਿਖੇ ਲੋਹੇ ਦੇ ਵਪਾਰੀ ਕੋਲ ਕੈਸ਼ ਜਮ•ਾ ਕਰਵਾਉਣ ਦਾ ਕੰਮ ਕਰਦੇ ਵਿਅਕਤੀ ਅਮਿਤ ਜਿਸ ਕੋਲ ਕਰੀਬ 8 ਤੋਂ 10 ਲੱਖ ਰੁਪਏ ਹੁੰਦੇ ਹਨ, ਪਾਸੋਂ ਖੋਹ ਕਰਨੀ ਸੀ।  ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਅਮਿਤ ਪਾਸੋਂ ਖੋਹ ਕਰਨ ਸਮੇਂ ਵਰਤੋਂ ਕਰਨ ਲਈ ਮੋਬਾਇਲ ਫੋਨ ਵੀ ਇਹਨਾਂ ਨੇ ਕੁੱਝ ਸਮਾਂ ਪਹਿਲਾਂ ਮੰਡੀ ਗੋਬਿੰਦਗੜ• ਤੋਂ ਸਰਹਿੰਦ ਦੇ ਵਿਚਕਾਰ ਰਸਤੇ ਵਿੱਚ ਪ੍ਰਵਾਸੀ ਮਜਦੂਰਾਂ ਪਾਸੋਂ ਖੋਹ ਕਰ ਲਏ ਸਨ। ਉਕੱਤ ਆਈ-20 ਕਾਰ ਖੋਹ ਕਰਨ ਉਪਰੰਤ ਇਹਨਾਂ ਨੇ ਕਾਰ ਤੇ ਜਾਅਲੀ ਨੰਬਰ ਪੀਬੀ-23 ਐਚ-6657 ਲਗਾ ਕਰ ਸੋਢੀ ਕਲੌਨੀ ਸਰਹਿੰਦ ਵਿਖੇ ਖੜੀ ਕਰ ਦਿੱਤੀ ਸੀ, ਜੋ ਬ੍ਰਾਮਦ ਕਰਨੀ ਬਾਕੀ ਹੈ।
ਸ. ਭੁੱਲਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੁਟੇਰਾ ਗਿਰੋਹ ਦੇ 4 ਮੈਂਬਰਾਂ  ਵਿਚੋਂ ਗੁਰਪ੍ਰੀਤ ਸਿੰਘ ਉਰਫ ਕਾਲਾ ਵਿਰੁੱਧ ਥਾਣਾ ਖਰੜ, ਜੀਰਕਪੁਰ ਅਤੇ ਜਿਲਾ ਫਤਿਹਗੜ• ਸਾਹਿਬ ਵਿਖੇ ਪਹਿਲਾਂ ਵੀ ਲੁੱਟਾਂ-ਖੋਹਾਂ, ਚੋਰੀ ਅਤੇ ਧੋਖਾ-ਧੜੀ ਦੇ 04 ਮੁਕੱਦਮੇ ਮੁੱ:ਨੰ: 150 ਮਿਤੀ 11.11.11 ਅ/ਧ 379,380,382 ਹਿੰ:ਦੰ: ਥਾਣਾ ਸਦਰ ਖਰੜ, ਮੁੱ:ਨੰ: 214 ਮਿਤੀ 18.08.11 ਅ/ਧ 382,34 ਹਿੰ:ਦੰ: ਥਾਣਾ ਜੀਰਕਪੁਰ, ਮੁੱ:ਨੰ: 339 ਮਿਤੀ 18.11.11 ਅ/ਧ 392,506,34 ਹਿੰ:ਦੰ: ਥਾਣਾ ਜੀਰਕਪੁਰ,ਅਤੇ  ਮੁੱ:ਨੰ: 89 ਮਿਤੀ 21.09.11 ਅ/ਧ 382,506 ਹਿੰ:ਦੰ: ਥਾਣਾ ਖਮਾਣੋ ਜਿਲਾ ਫਤਿਹਗੜ• ਸਾਹਿਬ ਵਿਖੇ  ਦਰਜ ਹਨ। ਉਨਾਂ• ਦੱਸਿਆ ਕਿ ਲੁਟੇਰਾ ਗਰੋਹ ਦੇ ਇਕ ਹੋਰ ਮੈਂਬਰ ਕੁਲਵਿੰਦਰ ਸਿੰਘ ਨੇ ਸਰਹਿੰਦ ਵਿਖੇ ਨਿਊ ਲਾਈਫ ਫਾਊਂਡੇਸ਼ਨ ਦੇ ਨਾਮ ਪਰ ਸਰਹਿੰਦ ਵਿਖੇ ਨਸ਼ਾ ਛਡਾਉ ਕੇਂਦਰ ਖੋਲਿਆ ਹੋਇਆ ਹੈ ਦੇ ਵਿਰੁੱਧ ਜਿਲਾ ਫਤਿਹਗੜ• ਸਾਹਿਬ ਅਤੇ ਰੋਪੜ ਵਿਖੇ ਲੁੱਟਾਂ-ਖੋਹਾਂ, ਚੋਰੀ ਅਤੇ ਧੋਖਾ-ਧੜੀ ਦੇ 04 ਮੁਕੱਦਮ 1. ਮੁੱ:ਨੰ: 35 ਮਿਤੀ 11.04.03 ਅ/ਧ 379,323, 324, 148,149 ਹਿੰ:ਦੰ: ਥਾਣਾ ਬੱਸੀ ਪਠਾਣਾ,ਮੁੱ:ਨੰ: 84 ਮਿਤੀ 16.05.06 ਅ/ਧ 406, 420, 467, 468,506 ਹਿੰ:ਦੰ: ਥਾਣਾ ਸਰਹਿੰਦ, ਮੁੱ:ਨੰ: 146 ਮਿਤੀ 14.09.09 ਅ/ਧ 323,341, 506, 427, 148,149 ਹਿੰ:ਦੰ: ਥਾਣਾ ਫਤਿਹਗੜ•ਸਾਹਿਬ, ਅਤੇ ਮੁੱ:ਨੰ: 143 ਮਿਤੀ 17.09.09 ਅ/ਧ 302, 307, 148,149,120ਬੀ ਹਿੰ:ਦ:, 25,54,59 ਅਸਲਾ ਐਕਟ ਥਾਣਾ ਮੋਰਿੰਡਾ ਵਿਖੇ ਦਰਜ ਹਨ।  ਕੁਲਵਿੰਦਰ ਸਿੰਘ ਕੁਝ ਸਮਾਂ ਪਹਿਲਾਂ ਰੋਪੜ ਵਿਖੇ ਕਤਲ ਕੇਸ ਦੇ ਦੋਸ ਵਿੱਚ 2 ਸਾਲ ਦੀ ਕੈਦ ਵੀ ਕੱਟ ਚੁੱਕਾ ਹੈ। ਮੌਕੇ ਤੇ ਬ੍ਰਾਮਦ ਹੋਈ ਸਵਿੱਫਟ ਕਾਰ ਜਿਸ ਨੂੰ ਜਾਅਲੀ ਨੰਬਰ ਪੀਬੀ 12 ਐਮ-0076 ਲਗਾਇਆ ਹੋਇਆ ਹੈ, ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।