ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ ਲੁਟੇਰਾ ਗਿਰੋਹ ਦੇ 5 ਮੈਂਬਰ ਕਾਬੂ -ਲੁੱਟ ਦਾ ਸਮਾਨ, ਨਗਦੀ, ਹਥਿਆਰ ਅਤੇ ਨਸ਼ੀਲੀਆਂ ਵਸਤਾਂ ਬਰਾਮਦ,

0
1328

ਲੁਧਿਆਣਾ, 26 ਅਕਤੂਬਰ (ਸੀ ਐਨ ਆਈ )-ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਨੇ ਲੁੱਟ ਖੋਹ ਦੀ ਵੱਡੀ ਵਾਰਦਾਤ ਕਰਨ ਦੀ ਤਾਕ ਵਿੱਚ ਬੈਠੇ 5 ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ, ਜਿਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਲੁੱਟ ਦਾ ਸਮਾਨ, ਨਗਦੀ, ਹਥਿਆਰ ਅਤੇ ਨਸ਼ੀਲੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ।
ਇਸ ਸੰਬੰਧੀ ਜਿਲਾ ਪੁਲਿਸ ਮੁਖੀ ਸ੍ਰ. ਸੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਸਪੈਕਟਰ ਜਰਨੈਲ ਸਿੰਘ, ਇੰਚਾਰਜ ਸੀ.ਆਈ.ਏ ਜਗਰਾਉ ਸਮੇਤ ਪੁਲਿਸ ਪਾਰਟੀ ਖੂਫ਼ੀਆ ਇਤਲਾਹ ਮਿਲੀ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 8 ਵਿਅਕਤੀ ਸਮੇਤ ਨਜਾਇਜ਼ ਅਸਲਾ ਅਤੇ ਮਾਰੂ ਹਥਿਆਰਾਂ ਦੇ ਨੇੜੇ ਗੁਰਦੁਆਰਾ ਝਿੜੀ ਸਾਹਿਬ, ਸਵੱਦੀ ਕਲਾਂ ਸੂਏ ਵਿੱਚ ਬੇਅਬਾਦ ਜਗਾ ‘ਤੇ ਬੈਠੇ ਲੁੱਟ-ਖੋਹ ਦੀ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜੋ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਰਾਹਗੀਰਾਂ ਦੀ ਲੁੱਟ ਖੋਹ ਕਰਦੇ ਹਨ। ਜਿਸ ‘ਤੇ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਜਗਰਾਉ ਵੱਲੋ ਸਮੇਤ ਪੁਲਿਸ ਪਾਰਟੀ ਦੇ ਰੇਡ ਕਰਕੇ ਮੌਕੇ ਤੋਂ ਗੈਗ ਦੇ ਮੁੱਖ ਸਰਗਨੇ ਦੋਸ਼ੀ ਬਲਜਿੰਦਰ ਸਿੰਘ ਵਾਸੀ ਸੁਖਾਣਾ ਨੂੰ ਸਮੇਤ ਗੈਗ ਦੇ ਗ੍ਰਿਫ਼ਤਾਰ ਕਰਕੇ ਮੁਕੱਦਮਾ ਨੰਬਰ 349 ਮਿਤੀ 25.10.2017 ਅ/ਧ 399/402 ਭ/ਦ 25/54/59 ਅਸਲਾ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ। ਮੁਕੱਦਮੇ ਵਿੱਚ ਜਿਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨਾਂ ਵਿੱਚ ਬਲਜਿੰਦਰ ਸਿੰਘ ਵਾਸੀ ਸੁਖਾਣਾ, ਜਸਕਰਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਬੀਆਂ, ਜਸਕਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੋਰਕਰੀਮਾਂ, ਰਮਨਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਸੰਗਤਪੁਰਾ, ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੋਰਕਰੀਮਾਂ ਸ਼ਾਮਿਲ ਹਨ।
ਗ੍ਰਿਫਤਾਰ ਦੋਸ਼ੀ ਗੁਰਪ੍ਰੀਤ ਸਿੰਘ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਵਿਰੁੱਧ ਵੱਖਰੇ ਤੌਰ ‘ਤੇ ਮੁਕੱਦਮਾ ਨੰਬਰ 350 ਮਿਤੀ 25.10.2017 ਅ/ਧ 22/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ। ਦੋਸ਼ੀ ਰਮਨਦੀਪ ਸਿੰਘ ਪਾਸੋਂ 50 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਵਿਰੁੱਧ ਮੁਕੱਦਮਾ ਨੰਬਰ 351 ਮਿਤੀ 25.10.2017 ਅ/ਧ 22/61/85 ਐਨ.ਡੀ.ਪੀ.ਐਸ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ ਹੈ। ਦੋਸ਼ੀ ਜਸਕਰਨ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਬੀਆਂ ਪਾਸੋਂ 12 ਬੋਰ ਦੇਸੀ ਪਿਸਤੌਲ ਸਮੇਤ 02 ਜਿੰਦਾ ਕਾਰਤੂਸ ਬਰਾਮਦ ਹੋਏ, ਜਿਸ ਵਿਰੁੱਧ ਮੁਕੱਦਮਾ ਨੰਬਰ 352 ਮਿਤੀ 25.10.2017 ਅ/ਧ 25/54/59 ਅਸਲਾ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ ਹੈ। ਦੋਸ਼ੀ ਜਸਕਰਨ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਮੋਰਕਰੀਮਾਂ ਪਾਸੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਵਿਰੁੱਧ ਵੱਖਰੇ ਤੌਰ ‘ਤੇ ਮੁਕੱਦਮਾ ਨੰਬਰ 353 ਮਿਤੀ 25.10.2017 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿੱਧਵਾਂ ਬੇਟ ਦਰਜ ਕੀਤਾ ਗਿਆ।
ਇਸ ਤੋਂ ਇਲਾਵਾ ਮੁਕੱਦਮਾ ਨੰਬਰ 317 ਮਿਤੀ 05.10.2017 ਅ/ਧ 379ਬੀ ਭ/ਦ ਥਾਣਾ ਸਿੱਧਵਾਂ ਬੇਟ ਵਿੱਚ ਖੋਹ ਹੋਈ ਨਗਦੀ ਵਿਚੋਂ 33,000/- ਰੁਪਏ ਵੀ ਬਰਾਮਦ ਕੀਤੇ ਗਏ ਹਨ ਅਤੇ ਵੱਖ-ਵੱਖ ਥਾਣਿਆਂ ਵਿੱਚ ਪਹਿਲਾਂ ਦਰਜ ਚੋਰੀ ਅਤੇ ਖੋਹ ਦੇ 15 ਹੋਰ ਮੁਕੱਦਮੇ ਵੀ ਟਰੇਸ ਕੀਤੇ ਗਏ ਹਨ। ਦੋਸ਼ੀਆਂ ਕੋਲੋਂ ਬਰਾਮਦਗੀ ਵਿੱਚ ਐਲ.ਈ.ਡੀ-08, ਪ੍ਰਿੰਟਰ-06, ਸੀ.ਪੀ.ਯੂ-06, ਯੂ.ਪੀ.ਐਸ-01, ਕੀ-ਬੋਰਡ-05, ਮੋਟਰਸਾਈਕਲ-07, ਸਵਿੱਫਟ ਕਾਰ-01 ਪੀ.ਬੀ-10-ਐਫ.ਡਬਲਊ-5393, ਏ.ਸੀ-04, 1 ਪਿਸਟਲ 12 ਬੋਰ, 02 ਕਾਟਰੇਜ, 1 ਰਾਇਫਲ 12 ਬੋਰ, 02 ਕਾਟਰੇਜ, ਗੰਡਾਸੀ-01, ਕਿਰਪਾਨ-01, ਰਾਡ ਲੋਹਾ-01, ਨਸ਼ੀਲੀਆਂ ਗੋਲੀਆਂ-90, ਹੈਰੋਇਨ-03 ਗ੍ਰਾਮ, ਨਗਦੀ 33000/- ਰੁਪਏ ਸ਼ਾਮਿਲ ਹੈ। ਗ੍ਰਿਫ਼ਤਾਰ ਦੋਸ਼ੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਦੌਰਾਨ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।