ਲ਼ਾਇਨਜ ਕਲੱਬ ਇੰਟਰਨੈਸ਼ਨਲ ਰਾਜਪੁਰਾ ਦੇ ਸ੍ਰੀ ਸਤਪਾਲ ਡਾਹਰਾ ਪ੍ਰਧਾਨ ਬਣੇ

0
1671

ਰਾਜਪੁਰਾ 15 ਜੁਲਾਈ (ਧਰਮਵੀਰ ਨਾਗਪਾਲ) ਲਾਇਨਜ ਕਲੱਬ ਡਿਸਟਰਿਕਟ 321 ਐਫ ਰਾਜਪੁਰਾ ਦੀ ਵਿਸ਼ੇਸ ਮੀਟਿੰਗ ਹੋਈ ਜਿਸ ਵਿੱਚ ਸਰਵ ਸੰਮਤੀ ਨਾਲ ਲਾਇਨ ਸਤਪਾਲ ਡਾਹਰਾ ਨੂੰ ਪ੍ਰਧਾਨ ਚੁਣਿਆ ਗਿਆ ਤੇ ਸ੍ਰੀ ਡਾਹਰਾ ਨੇ ਸਾਲ 2015-16 ਲਈ ਕਈ ਤਰਾਂ ਦੇ ਸਮਾਜ ਸੇਵਾ ਦੇ ਪ੍ਰੋਜੈਕਟ ਲਾਉਣ ਦਾ ਹਾਉੂਸ ਦੇ ਸਾਹਮਣੇ ਜਿਹਨਾਂ ਵਿੱਚ ਪੌਦੇ ਲਾਉਣਾ, ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਾਉਣ ਦੇ ਇਲਾਵਾ ਹੋਰ ਵੀ ਕਈ ਸਮਾਜ ਸੇਵਾ ਦੇ ਪ੍ਰੋਜੈਕਟ ਲਾਉਣ ਦਾ ਵਾਅਦਾ ਕੀਤਾ।ਇਸ ਸਮੇਂ ਲਾਇਨ ਪ੍ਰਧਾਨ ਸ੍ਰੀ ਸਤਪਾਲ ਡਾਹਰਾ ਨੇ ਆਪਣੀ ਟੀਮ ਦੇ ਨਾਮ ਜੀਵੇਂ ਲਾਇਨ ਰਾਕੇਸ਼ ਵਰਮਾ ਨੂੰ ਸੈਕਟਰੀ, ਯੁਗੇਸ਼ ਗੋਲਡੀ ਨੂੰ ਕੈਸ਼ੀਅਰ ਅਤੇ ਹਰੀਸ਼ ਸੇਠੀ ਨੂੰ ਪੀ ਆਰ ੳ ਘੋਸ਼ਿਤ ਕੀਤਾ। ਇਸ ਸਮੇਂ ਲਾਇਨ ਪ੍ਰਤਾਪ ਕਮਲੇਸ਼, ਨਰਿੰਦਰ ਸ਼ਾਸਤਰੀ, ਜਗਦੀਸ਼ ਪੰਡਿਤ, ਲੱਛਮੀ ਨਰਾਇਣ, ਪ੍ਰੇਮ ਚੋਪੜਾ, ਸੁਦੇਸ਼ ਕਟਾਰੀਆ,ਰਮੇਸ਼ ਲੂਥਰਾ, ਯਸ਼ ਸਿੰਧੀ, ਅਸ਼ੋਕ ਜਾਂਸਲਾ, ਜਗਦੀਸ਼ ਬੱਬਰ, ਅਸ਼ੋਕ ਬੱਬਰ,ਗੁਰਪ੍ਰੀਤ ਸੰਧੂ, ਮਨੋਜ ਮੋਦੀ, ਰਾਜੀਵ ਗੋਇਲ, ਜਗਦੀਸ਼ ਛਾਬੜਾ, ਸੁਭਾਸ਼ ਸੇਠੀ, ਜਵਾਹਰ ਲਾਲ, ਪਵਨ ਬੰਸਲ,ਦੇਵਿੰਦਰ ਲੂਥਰਾ ਅਤੇ ਲਾਇਨ ਅਸ਼ਵਨੀ ਕਵਾਤਰਾ ਸ਼ਾਮਲ ਸਨ।