ਰਾਜਪੁਰਾ, (ਧਰਮਵੀਰ ਨਾਗਪਾਲ) ਰਾਜਪੁਰਾ ਤੋਂ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਪ੍ਰਧਾਨ ਕਿਸ਼ਨ ਸਿੰਘ ਵਕੀਲ ਦੀ ਅਗਵਾਈ ਵਿੱਚ ਵਕੀਲਾਂ ਦਾ ਇਕ ਵਫਦ ਵਲੋਂ ਰਾਜਪੁਰਾ ਨੂੰ ਜਿਲ੍ਹਾ ਬਣਾਉਣ ਲਈ ਹਲਕਾ ਸਨੋਰ ਦੇ ਵਿਧਾਇਕ ਲਾਲ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ।ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਫਾਉਂਡੇਸ਼ਨ ਦੇ ਪ੍ਰਧਾਨ ਕਿਸ਼ਨ ਸਿੰਘ ਵਕੀਲ ਨੇ ਦੱਸਿਆ ਕਿ ਰਾਜਪੁਰਾ ਜਿਲ੍ਹਾ ਬਣਨ ਦੀਆਂ ਸਾਰੀਆਂ ਸਰਤਾਂ ਪੂਰੀਆਂ ਕਰਦਾ ਹੈ ਅਤੇ ਹਲਕਾ ਘਨੋਰ,ਹਲਕਾ ਰਾਜਪੁਰਾ ਅਤੇ ਸਨੋਰ ਨੂੰ ਮਿਲਾ ਕੇ ਰਾਜਪੁਰਾ ਨੂੰ ਜਿਲ੍ਹਾ ਬਣਾਇਆ ਜਾ ਸਕਦਾ ਹੈ ।ਉਨ੍ਹਾਂ ਕਿਹਾਕਿ ਰਾਜਪੁਰਾ ਗੇ ਵੇ ਆਫ ਪੰਜਾਬ ਦਾ ਪਹਿਲਾ ਸਹਿਰ ਹੈ ਅਤੇ ਇਹ ਇਕ ਵੱਡੀ ਸਬ ਡਵੀਜਨ ਵੀ ਹੈ ।ਇਸ ਮੋਕੇ ਹਲਕਾ ਸਨੋਰ ਦੇ ਵਿਧਾਇਕ ਲਾਲ ਸਿੰਘ ਨੇ ਕਿਹਾਕਿ ਰਾਜਪੁਰਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਉਹ ਵਿਧਾਨ ਸਭਾ ਸੈਸਨ ਵਿੱਚ ਜਰੂਰ ਰੱਖਣਗੇ ।ਉਨ੍ਹਾਂ ਕਿਹਾਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ‘ਤੇ ਰਾਜਪੁਰਾ ਨੂੰ ਜਿਲ੍ਹਾ ਜਰੂਰ ਬਣਾਇਆ ਜਾਵੇਗਾ ।ਇਸ ਮੋਕੇ ਨਰਿੰਦਰ ਪਟਿਆਲ ਪ੍ਰਧਾਨ ਬਾਰ ਐਸੋਸੀਏਸ਼ਨ ਰਾਜਪੁਰਾ, ਵਕੀਲ ਪਰਮਿੰਦਰ ਰਾਏ,ਪੁਨੀਤ ਬਾਂਸਲ ,ਤੇਜਬੀਰ ਸਿੰਘ ਜੈਲਦਾਰ ਵਕੀਲ,ਇਕਬਾਲ ਸਿੰਘ ਕੰਬੋਜ,ਬਲਵਿੰਦਰ ਸਿੰਘ ਚਹਿਲ,ਮਨਦੀਪ ਸਿੰਘ ਸਰਵਾਰਾ,ਸਵੀਤਾ ਅਤਰੇ,ਗੀਤਾ ਭਾਰਤੀ,ਮਿਨਾਕਸ਼ੀ,ਸੋਨੀਕਾ ਗਰਗ,ਗੁਰਪ੍ਰੀਤ ਸਿੰਘ ਆਹਲੂਵਾਲੀਆ,ਹਰਮਨਦੀਪ ਸਿੰਘ ਕੰਬੋਜ,ਹਰਸ਼ ਸੰਮੀ, ਅਮਨ ਬਾਂਸਲ,ਰਾਜੇਸ ਸਰਮਾ,ਇਕਬਾਲ ਸਿੰਘ ਨੀਲਪੁਰ ਵਕੀਲ ਸਮੇਤ ਕਾਫੀ ਸੰਖਿਆਂ ਵਿੱਚ ਵਕੀਲ ਭਾਈਚਾਰ ਹਾਜਰ ਸੀ ।