ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਡਿਪਲਾਸਟ ਗਰੁੱਪ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਸੈਮੀਨਾਰ ਦਾ ਆਯੋਜਨ

0
1348

ਐਸ.ਏ.ਐਸ.ਨਗਰ: 24 ਅਕਤੂਬਰ (ਧਰਮਵੀਰ ਨਾਗਪਾਲ) ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਕੌਂਸਲਰ ਸਤਵੀਰ ਸਿੰਘ ਧਨੋਆ ਅਤੇ ਪ੍ਰਧਾਨ ਪੰਜਾਬੀ ਵਿਰਸਾ ਸਭਿਆਚਾਰਕ ਕਮੇਟੀ (ਰਜਿ:) ਦੀ ਅਗਵਾਈ ਹੇਠ ਟਰੱਸਟ ਵੱਲੋਂ ਡਿਪਲਾਸਟ ਗਰੁੱਪ ਅਤੇ ਨਿਮਰ ਇੰਟਰਨੈਸ਼ਨਲ ਸੁਸਾਇਟੀ (ਰਜਿ:) ਚੰਡੀਗੜ• ਦੇ ਸਹਿਯੋਗ ਨਾਲ ਸੈਕਟਰ-69 ਵਿਖੇ ਕੈਂਸਰ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਂਸਰ ਦਾ ਫਰੀ ਚੈਕਅੱਪ, ਟੈਸਟ ਅਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ। ਮੈਂਬਰ ਲੋਕ ਸਭਾ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਂਪ ਦੌਰਾਨ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਅਤੇ ਇਸ ਨੂੰ ਇੱਕ ਚੰਗਾ ਉਦਮ ਦੱਸਿਆ। ਇਸ ਕੈਂਪ ਦਾ ਉਦਘਾਟਨ ਸੰਤ ਬਾਬਾ ¦ਬਿਆਂ ਵਾਲੇ ਬਾਬਾ ਮਹਿੰਦਰ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਵੱਲੋਂ ਸਾਂਝੇ ਤੋਰ ਤੇ ਕੀਤਾ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਰੱਸਟ ਵੱਲੋਂ ਹੋਰਨਾਂ ਸਹਿਯੋਗਿਆ ਨਾਲ ਕੈਂਸਰ ਸਬੰਧੀ ਫਰੀ ਚੈਕਅੱਪ, ਟੈਸਟ ਅਤੇ ਮੈਡੀਕਲ ਕੈਂਪ ਲਗਾਉਣਾ ਇੱਕ ਬਹੁਤ ਹੀ ਸਲਾਘਾਯੋਗ ਉਦਮ ਹੈ । ਉਨ•ਾਂ ਕਿਹਾ ਕਿ ਇਸ ਸੈਮੀਨਾਰ ਦੌਰਾਨ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ ਤਾਂ ਜੋ ਲੋਕ ਇਸ ਨਾਮੁਰਾਦ ਬਿਮਾਰੀ ਤੋਂ ਜਾਣੂ ਹੋ ਸਕਣ ਅਤੇ ਇਸ ਤੋਂ ਬੱਚ ਸਕਣ। ਉਨ•ਾਂ ਕਿਹਾ ਕਿ ਇਹ ਬਿਮਾਰੀ ਹੁਣ ਲਾਇਲਾਜ ਨਹੀਂ ਰਹੀਂ। ਇਸ ਦਾ ਹੁਣ ਇਲਾਜ ਸੰਭਵ ਹੈ। ਉਨ•ਾਂ ਇਸ ਮੌਕੇ ਵਿਸ਼ੇਸ ਬੱਸਾਂ ਜਿਨ•ਾਂ ਵਿੱਚ ਕੈਂਸਰ ਦੀ ਜਾਂਚ ਕਰਨ ਸਬੰਧੀ ਅਧੁਨਿਕ ਸਾਜੋ ਸਮਾਨ ਫਿਟ ਸੀ ਨੂੰ ਵੀ ਬੜੇ ਹੀ ਗਹੁੰ ਨਾਲ ਵੇਖਿਆ ਅਤੇ ਕੈਂਸਰ ਸਬੰਧੀ ਕੀਤੀ ਜਾ ਰਹੀਂ ਜਾਂਚ ਦਾ ਜਾਇਆ ਵੀ ਲਿਆ। ਇਸ ਮੌਕੇ ਡਿਪਲਾਸਟ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਸੋਕ ਗੁਪਤਾ ਨੇ ਡਿਪਟੀ ਕਮਿਸ਼ਨਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮਾਨਵਤਾ ਦੀ ਸੇਵਾ ਲਈ ਅਜਿਹੇ ਕਾਰਜਾਂ ਵਿੱਚ ਹਮੇਸ਼ਾਂ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਇਸ ਫਰੀ ਚੈਕਅੱਪ, ਟੈਸਟ ਅਤੇ ਮੈਡੀਕਲ ਕੈਂਪ ਦੌਰਾਨ 650 ਦੇ ਕਰੀਬ ਵਿਅਕਤੀਆਂ ਨੇ ਕੈਂਸਰ ਸਬੰਧੀ ਆਪਣੀ ਜਾਂਚ ਕਰਵਾਈ ਇਸ ਮੌਕੇ ਔਰਤਾਂ ਛਾਤੀ ਦੇ ਕੈਂਸਰ ਦੇ ਨਾਲ-ਨਾਲ ਬੱਚੇਦਾਨੀ ਦੇ ਕੈਂਸਰ ਦੇ ਜਾਂਚ ਟੈਸਟ ਅਤੇ ਮਰਦਾਂ ਦੇ ਗਦੂਦਾ ਲਈ ਟੈਸਟ ਵੀ ਕੀਤੇ ਗਏ। ਇਸ ਮੌਕੇ ਟਰੱਸਟ ਵੱਲੋਂ ਮਰੀਜਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ ਅਤੇ 40 ਔਰਤਾਂ ਦੀ ਮੈਮੋਗ੍ਰਾਫੀ ਵੀ ਮੁਫ਼ਤ ਕੀਤੀ ਗਈ। ਇਸ ਮੌਕੇ ਚੇਅਰਪਰਸ਼ਨ ਜ਼ਿਲ•ਾ ਯੋਜਨਾ ਕਮੇਟੀ ਬੀਬੀ ਅਮਨ ਜੋਤ ਕੌਰ ਰਾਮੂਵਾਲੀਆ, ਸੀਨੀਅਰ ਅਕਾਲੀ ਆਗੂ ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰ: ਬਲਜੀਤ ਸਿੰਘ ਕੁੰਭੜਾ, ਇਜ: ਜਗਮੋਹਨ ਸਿੰਘ ਕਾਹਲੋ ਅਤੇ ਸ੍ਰੀ ਕਮਲਜੀਤ ਸਿੰਘ ਰੂਬੀ, ਸ੍ਰੀਮਤੀ ਰਜਿੰਦਰ ਕੌਰ ਕੁੰਭੜਾ, ਬੋਬੀ ਕੰਬੋਜ, ਸ੍ਰੀਮਤੀ ਜਸਵੀਰ ਕੌਰ, ਸ੍ਰੀ ਹਰਦੀਪ ਸਿੰਘ ਸਰਾਓ, ਸ੍ਰੀ ਪਰਮਿੰਦਰ ਸਿੰਘ ਤਸਿਬੱਲੀ, ਸ੍ਰੀ ਪਰਮਿੰਦਰ ਸਿੰਘ ਸੋਹਾਣਾ, ਸ੍ਰੀ ਸੁਰਿੰਦਰ ਸਿੰਘ ਰੋਡਾ, ਸ੍ਰੀ ਹਰਮਨਪ੍ਰੀਤ ਸਿੰਘ ਪਿੰਸ, ਸ੍ਰੀ ਗੁਰਮੁੱਖ ਸਿੰਘ ਸੋਹਲ, ਸ੍ਰੀ ਸੁਖਦੇਵ ਸਿੰਘ ਪਟਵਾਰੀ, (ਸਾਰੇ ਕੌਂਸਲਰ), ਰਾਜਾ ਕੰਵਰਜੋਤ ਸਿੰਘ ਮੋਹਾਲੀ, ਸ੍ਰੀ ਪੀ.ਐਸ. ਵਿਰਦੀ, ਸ੍ਰੀ ਹਰਦੇਵ ਸਿੰਘ ਜਟਾਣਾ, ਸ੍ਰੀ ਹਰਸੰਗਤ ਸਿੰਘ, ਸ੍ਰੀ ਹਰਮੇਸ ਸਿੰਘ ਕੁੰਬੜਾ, ਸ੍ਰੀ ਐਚ.ਐਸ.ਮੰਡ, ਕੁਲਵੰਤ ਸਿੰਘ ਚੌਧਰੀ, ਹਰਜੀਤ ਸਿੰਘ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਵੀ ਮੌਜੂਦ ਸਨ। ਕੈਂਪ ਦੌਰਾਨ ਕੈਂਸਰ ਦੀ ਜਾਂਚ ਕਰਾਉਣ ਵਾਲੇ ਵਿਅਕਤੀਆਂ ਦੀ ਜਾਂਚ ਕੈਂਸਰ ਮਾਹਿਰ ਡਾਕਟਰਾਂ ਵੱਲੋਂ ਕੀਤੀ ਗਈ।