ਵਾਟਰ ਸਪਲਾਈ ਸਿਵਰੇਜ ਬੋਰਡ ਦੀ ਕਾਰਜ ਕਾਰਨੀ ਘੋਸ਼ਿਤ

0
1601

 

ਰਾਜਪੁਰਾ 7 ਸਤੰਬਰ (ਧਰਮਵੀਰ ਨਾਗਪਾਲ) ਪੰਜਾਬ ਵਾਟਰ ਸਪਲਾਈ ਸਿਵਰੇਜ ਬੋਰਡ ਸਬੰਧਿਤ ਭਾਰਤੀ ਮਜਦੂਰ ਸ਼ੰਘ ਦੀ ਪ੍ਰਧਾਨਗੀ ਦੀ ਚੋਣ ਹੋਈ ਜਿਸ ਵਿੱਚ ਸਰਬਸਮੰਤੀ ਨਾਲ ਸਾਰੇ ਕਰਮਚਾਰੀਆਂ ਨੇ ਮਿਲ ਕੇ ਵਿਜੈ ਕੁਮਾਰ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਸਨੂੰ ਯੂਨੀਅਨ ਦੇ ਕਾਰਜਕਾਰਨੀ ਬਣਾਉਣ ਦਾ ਅਧਿਕਾਰ ਦਿੱਤਾ ਗਿਆ। ਜਿਸ ਵਿੱਚ ਚੇਅਰਮੈਨ ਰੋਸ਼ਨ ਲਾਲ, ਉਪ ਪ੍ਰਧਾਨ ਬ੍ਰਿਜ ਪਾਲ, ਜਨਰਲ ਸਕੱਤਰ ਵਰਿੰਦਰ ਪ੍ਰਸ਼ਾਦ, ਜੁਆਇੰਟ ਸੈਕਟਰੀ ਗੋਪਾਲ ਕ੍ਰਿਸ਼ਨ, ਕੈਸ਼ੀਅਰ ਜਗਦੀਸ਼ ਕੁਮਾਰ, ਮੁੱਖ ਸਲਾਹਕਾਰ ਪੂਰਨ ਚੰਦ, ਪ੍ਰਚਾਰ ਸਕੱਤਰ ਬੰਤ ਸਿੰਘ ਅਤੇ ਦਫਤਰ ਸਕੱਤਰ ਸੀਤਾ ਰਾਮ ਨੂੰ ਘੋਸ਼ਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਵਿਜੈ ਕੁਮਾਰ ਨੇ ਕਿਹਾ ਕਿ ਕਰਮਚਾਰੀ ਸੰਘ ਨਾਲ ਜੇ ਕਿਸੇ ਤਰਾਂ ਦੀ ਧਕੇਸ਼ਾਹੀ ਹੋਵੇਗੀ ਤਾਂ ੳੇੁਹਨਾ ਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਉਹ ਕਰਮਚਾਰੀਆਂ ਦੇ ਨਾਲ ਹਰ ਸਮੇਂ ਸੇਵਾ ਕਰਨ ਨੂੰ ਤਿਆਰ ਰਹਿਣਗੇ।