ਵਾਲਮਿਕੀ ਭਗਵਾਨ ਜੀ ਦੇ ਪੋਸਟਰ ਫਾੜਨ ਅਤੇ ਧਾਰਮਿਕ ਭਾਵਨਾਵਾ ਨੂੰ ਭਵਕਾਉਣ ਦੇ ਮਾਮਲੇ ਵਿੱਚ 2 ਗ੍ਰਿਫਤਾਰ

0
1480

 

ਰਾਜਪੁਰਾ,23 ਅਕਤੂਬਰ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਚ ਬੀਤੇ ਦਿਨੀ ਟਾਹਲੀ ਵਾਲਾ ਚੋਂਕ ‘ਤੇ 20 ਅਕਤੂਬਤ ਦੀ ਦੇਰ ਰਾਤ ਕੁਝ ਲੋਕਾਂ ਵਲੋਂ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਪੋਸਟਰਾਂ ਨੂੰ ਪਾੜਨ ਤੋਂ ਬਾਅਦ ਸਬੰਧਤ ਭਾਈਚਾਰੇ ਵਲੋਂ ਕੀਤੇ ਗਏ ਰੋਸ਼ ਪ੍ਰਦਰਸ਼ਨ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਉਕਤ ਮਾਮਲੇ ਦੀ ਕਾਰਵਾਈ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ। ਇਸ ਮੋਕੇ ਰਾਜਪੁਰਾ ਵਿੱਚ ਪ੍ਰੈਸ ਕਾਨਫਰੰਸ ਦੋਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸਪੀ ਹੈੱਡ ਕਵਾਟਰ ਸ੍ਰ. ਸ਼ਰਨਜੀਤ ਸਿੰਘ ਨੇ ਦੱਸਿਆ ਕਿ 20 ਅਕਤੂਬਰ ਦੀ ਰਾਤ ਕੁਝ ਲੋਕਾਂ ਵਲੋਂ ਭਗਵਾਨ ਸ੍ਰੀ ਵਾਲਮਿਕੀ ਜੀ ਦੇ ਪੋਸਟਰ ਪਾੜ ਦਿੱਤੇ ਸਨ ਜਿਸ ਨੂੰ ਲੈ ਕੇ ਇਕ ਸਮਾਜ ਵਿੱਚ ਰੋਸ਼ ਦੀ ਲਹਿਰ ਸੀ ਜਿਸ ‘ਤੇ ਥਾਣਾ ਸਿਟੀ ਦੇ ਇੰਚਾਰਜ ਸੰਮਿਦਰ ਸਿੰਘ ਵਲੋਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ।ਉਨ੍ਹਾਂ ਦੱਸਿਆ ਕਿ ਆਰੋਪੀਆਂ ਨੇ ਪੋਸਟਰ ਪਾੜਨ ਸਮੇਂ ਜੋ ਕਾਰ ਵਰਤੀ ਸੀ ਉਸ ਕਾਰ ਨੰਬਰ ਤੋਂ ਆਰੋਪੀਆਂ ਦੀ ਪਹਿਚਾਣ ਹੋਈ । ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਵਿੱਚ ਸ਼ਾਮਲ ਆਰੋਪੀ ਅਮਰਿੰਦਰ ਸਿੰਘ ਸਾਹਨੀ ਵਾਸੀ ਮਕਾਨ ਨੰਬਰ 66 ਗੁਲਾਬ ਨਗਰ ਅਤੇ ਅਮਨਦੀਪ ਸਿੰਘ ਮਕਾਨ ਨੰਬਰ 762 ਗੁਰੂਨਾਨਕਪੁਰਾ ਮੁਹਲਾ ਵਾਸੀ ਰਾਜਪੁਰਾ ਨੂੰ ਗੁਪਤ ਸੂਚਨਾ ਦੇ ਅਧਾਰ‘ਤੇ ਗ੍ਰਿਫਤਾਰ ਕੀਤਾ ਗਿਆ ।ਉਨ੍ਹਾਂ ਦੱਸਿਆਂ ਕਿ ਪੁਲਿਸ ਦੀ ਪੁਛਗਿੱਛ ਦੋਰਾਨ ਉਕਤ ਆਰੋਪੀਆਂ ਨੇ ਮੰਨਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਉਨ੍ਹਾਂ ਦਾ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੋਈ ਇਰਾਦਾ ਨਹੀ ਸੀ ।ਉਨ੍ਹਾਂ ਨੇ ਤਾਂ ਭਗਵਾਨ ਵਾਲਮਿਕੀ ਦੇ ਪੋਸ਼ਟਰ ਵਿੱਚ ਲੱਗੇ ਕੁਝ ਰਾਜਸੀ ਆਗੂਆਂ ਨਾਲ ਰੰਜਸ਼ ਕਾਰਣ ਪੋਸਟਰ ਪਾੜੇ ਹਨ ਪਰ ਭਗਵਾਨ ਵਾਲਮੀਕਿ ਦੀ ਫੋਟੋ ਨੂੰ ਕੋਈ ਨੁਕਸਾਨ ਨਹੀ ਪਹੁੰਚਿਆ ।ਇਸ ਮੋਕੇ ਡੀਐਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸ਼ਹਿਰ ਵਿੱਚ ਕਿਸੇ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜਤ ਨਹੀ ਦਿੱਤੀ ਜਾਵੇਗੀ ।ਉਨ੍ਹਾਂ ਦੱਸਿਆ ਕਿ ਆਰੋਪੀਆਂ ਖਿਲਾਫ ਧਾਰਾ 295 ਏ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿੱਤੀ ਹੈ ।ਇਸ ਮੋਕੇ ਡੀਐਸਪੀ ਰਾਜਿੰਦਰ ਸਿੰਘ ਸੋਹਲ,ਇੰਸਪੈਕਟਰ ਸ਼ੰਮਿਦਰ ਸਿੰਘ,ਏਐਸਆਈ ਭਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਹਾਜਰ ਸੀ ।