ਵਾਹਿਗੁਰੂ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਗਰੀਬ ਬੱਚਿਆਂ ਨੂੰ ਵੰਡਿਆਂ ਜਰਸੀਆਂ, ਜੁਰਾਬਾਂ ਅਤੇ ਬੂਟ

0
1571

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਰਾਜਪੁਰਾ ਦੇ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿੱਖੇ ਵਾਹਿਗੁਰੂ ਨਿਸ਼ਕਾਮ ਸੇਵਾ ਸੋਸਾਇਟੀ ਵਲੋਂ ਜਰੂਰਤ ਮੰਦ ਬੱਚਿਆ ਲਈ ਜਰਸੀਆਂ ਜੁਰਾਬਾਂ ਬੂਟ ਦਿੱਤੇ ਗਏ ਅਤੇ ਦੰਦਾ ਦੀ ਸਫਾਈ ਲਈ ਕੈਂਪ ਵੀ ਲਾਇਆ ਗਿਆ ਜਿਸ ਵਿੱਚ ਸਮਾਜ ਸੇਵੀ ਸੰਜੀਵ ਕਮਲ ਨੂੰ ਸੁਸਾਇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਸਮਾਰੋਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਹਰਵਿੰਦਰ ਸਿੰਘ ਹਲਕਾ ਇੰਚਾਰਜ ਮੁਹਾਲੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ ਤੇ ਉਹਨਾਂ ਨੇ ਸੰਬੋਧਨ ਕਰਦੇ ਹੋਏ  ਕਿਹਾ ਕਿ ਗਰੀਬ ਵਰਗ ਲਈ ਜੀਵੇਂ ਨਿਸ਼ਕਾਮ ਸੇਵਾ ਸੋਸਾਇਟੀ ਨੇ ਉਪਰਾਲਾ ਕੀਤਾ ਹੈ ਬਹੁਤ ਹੀ ਸਲਾਘਾ ਯੋਗ ਹੈ। ਇਸੇ ਤਰਾਂ ਹਰ ਵਰਗ ਨੂੰ ਅਤੇ ਸੰਸ਼ਥਾਵਾਂ ਨੂੰ ਚਾਹੀਦਾ ਹੈ ਕਿ ਗਰੀਬ ਅਤੇ ਜਰੂਰਤ ਮੰਦ ਬਚਿਆ ਲਈ ਵੱਧ ਚੜਕੇ ਹਿੱਸਾ ਲੈਣ ਤਾਂ ਹੀ ਗਰੀਬ ਵਰਗ ਦੇ ਬੱਚੇ ਪੜਾਈ ਵਿੱਚ ਅੱਗਾਂਹ ਵੱਧ ਸੱਕਣਗੇ। ਕੁਝ ਅਜਿਹੇ ਬੱਚੇ ਜੋ ਬਹੁਤ ਹੀ ਲਾਇਕ ਹੁੰਦੇ ਹਨ ਪਰ ਹਾਲਾਤ ਉਹਨਾਂ ਨੂੰ ਪੜਾਈ ਤੋਂ ਵਾਂਝੇ ਰੱਖ ਦਿੰਦੇ ਹਨ। ਸਾਡਾ ਅਤੇ ਸੰਸਥਾਂਵਾ ਦਾ ਫਰਜ ਬਣਦਾ ਹੈ ਹੇ ਕਿ ਅਜਿਹੇ ਬਚਿਆ ਨੂੰ ਉਹਨਾਂ ਦੀ ਮਾਲੀ ਹਾਲਤ ਨੂੰ ਵੇਖਦਿਆਂ ਹੋਇਆ ਹਰ ਤਰਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਅਜਿਹੇ ਬੱਚੇ ਪੜਾਈ ਤੋਂ ਵਾਂਝੇ ਨਾ ਰਹਿ ਸਕੱਣ। ਇਸ ਮੋਕੇ ਸਾਡੇ ਪੱਤਰਕਾਰ ਦੀ ਟੀਮ ਨਾਲ ਗਲਬਾਤ ਕਰਦਿਆਂ ਜਦੋਂ ਸਾਡੇ ਪੱਤਰਕਾਰ ਨੇ ਪੁਛਿਆ ਕਿ ਤੁਹਾਡੇ ਪਿਤਾ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਦਾ ਪੌਲੀਟੀਕਲ ਕੈਰੀਅਰ ਰਾਜਪੁਰਾ ਤੋਂ ਹੀ ਸ਼ੁਰੂ ਹੋਇਆ ਸੀ ਅਟਕਲਾਂ ਲਗ ਰਹੀਆਂ ਹਨ ਕਿ ਇਸ ਵਾਰੀ ਵਿਧਾਨ ਸਭਾ ਦੀ ਸੀਟ ਲਈ ਤੁਹਾਨੂੰ ਉਤਾਰਿਆਂ ਜਾਵੇਗਾ ਤਾਂ ਉਹਨਾਂ ਨੇ ਹੱਸਦਿਆਂ ਹੋਇਆ ਕਿਹਾ ਕਿ ਕੋਈ ਅਜਿਹੀ ਗੱਲ ਨਹੀਂ ਹੈ ਮੈਂਨੂੰ ਫਿਲਹਾਲ ਹਲਕਾ ਮੁਹਾਲੀ ਦਾ ਇੰਚਾਰਜ ਬਣਾਇਆ ਗਿਆ ਹੈ ਬਾਕੀ ਰਹੀ ਰਾਜਪੁਰਾ ਦੀ ਗੱਲ ਸਾਡਾ ਬਚਪਨਾ ਜੁਆਨੀ ਅਤੇ ਬੁਢਾਪੇ ਦੇ ਸਬੰਧ ਹਨ ਰਾਜਪੁਰਾ ਦੇ ਨਾਲ ਤੇ ਰਹਿਣਗੇ ਵੀ।ਇਸ ਮੌਕੇ ਵਾਹਿਗੁਰੂ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਸ਼੍ਰੀ ਸੰਜੀਵ ਕਮਲ ਨੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਉਹਨਾਂ ਕਿਹਾ ਕਿ ਕੋਈ ਵੀ ਗਰੀਬ ਵਰਗ ਦਾ ਬੱਚਾ ਮੇਰੇ ਕੋਲ ਸਿਧਾ ਆ ਸਕਦਾ ਹੈ ਅਤੇ ਮੈਂ ਹਮੇਸ਼ਾ ਗਰੀਬ ਵਰਗ ਦੇ ਜਰੂਰਤਮੰਦ ਬੱਚਿਆਂ ਲਈ ਹਰ ਤਰਾਂ ਦੀ ਮਦਦ ਦੇਣ ਲਈ ਮੇਰੇ ਦਰਵਾਜੇ ਖੁੱਲੇ ਹਨ। ਇਸ ਮੌਕੇ ਪ੍ਰਵੀਨ ਛਾਬੜਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ, ਕੌਂਸਲਰ ਰਣਜੀਤ ਰਾਣਾ, ਕੌਂਸਲਰ ਸਿਮਰਨਜੀਤ ਸਿੰਘ ਬਿੱਲਾ, ਕੌਂਸਲਰ ਰਣਬੀਰ ਸਿੰਘ, ਸ੍ਰੀ ਦੁਰਗਾ ਮੰਦਰ ਸਭਾ ਦੇ ਉਪ ਪ੍ਰਧਾਨ ਕੰਵਲ ਨਾਗਪਾਲ, ਬਲਦੇਵ ਖੁਰਾਨਾ ਸਿਨੀਅਰ ਸਿਟੀਜਨ, ਕਰਨਵੀਰ ਕੰਗ ਕੌਂਸਲਰ, ਸ੍ਰ. ਟੋਡਰ ਸਿੰਘ ਸਾਬਕਾ ਪ੍ਰਧਾਨ ਅਤੇ ਬੀਬੀ ਬਲਵਿੰਦਰ ਕੌਰ ਚੀਮਾ ਜਿਲਾ ਪ੍ਰਧਾਨ ਸ੍ਰੌ. ਅਕਾਲੀ ਦਲ ਨੇ ਇਸ ਮੌਕੇ ਤੇ ਵਿਸ਼ੇਸ ਤੌਰ ਤੇ ਪਹੁੰਚੇ।