ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ, ਡਰਾਫ਼ਟ ਪ੍ਰਕਾਸ਼ਨਾ ਮੁਕੰਮਲ 24 ਜਨਵਰੀ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼,

0
1515

ਲੁਧਿਆਣਾ, 18 ਜਨਵਰੀ (ਸੀ ਐਨ ਆਈ) ਵਧੀਕ ਜਿੱਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਗਾਮੀ ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਜ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਵੋਟਰ ਸੂਚੀ 2018 ਨੂੰ ਅਧਾਰ ਮੰਨਦਿਆਂ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ ਅੱਜ ਕਰ ਦਿੱਤੀ ਗਈ ਹੈ। ਜਿਸ ਸਬੰਧੀ ਦਾਅਵੇ ਅਤੇ ਇਤਰਾਜ 24 ਜਨਵਰੀ, 2018 ਤੱਕ ਦਿੱਤੇ ਜਾ ਸਕਣਗੇ। 31 ਜਨਵਰੀ, 2018 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਉਪਰੰਤ 3 ਫਰਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨਾ ਨੇ ਜਿੱਲ੍ਹਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ, ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਰ ਸਕਦਾ ਹੈ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਜਿੱਲ੍ਹਾ ਚੋਣ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਕਿੱਥੇ ਅਤੇ ਕਦੋਂ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼
ਉਨ•ਾਂ ਕਿਹਾ ਕਿ ਵਾਰਡ ਨੰਬਰ 2, 3, 4, 5, 6, 7, 9, 10, 11, 12 ਅਤੇ 13 ਦੇ ਦਾਅਵੇ ਅਤੇ ਇਤਰਾਜ਼ ਅਸਟੇਟ ਅਫ਼ਸਰ, ਗਲਾਡਾ ਦੇ ਦਫ਼ਤਰ ਵਿਖੇ ਦਫ਼ਤਰੀ ਸਮੇਂ ਦੌਰਾਨ ਦਿੱਤੇ ਜਾ ਸਕਦੇ ਹਨ। ਇਸੇ ਤਰਾ ਵਾਰਡ ਨੰਬਰ 14, 15, 16, 17, 18, 19, 21, 23, 24, 25 ਅਤੇ 26 ਦੇ ਉÎਪ ਮੰਡਲ ਮੈਜਿਸਟ੍ਰੇਟ (ਲੁਧਿਆਣਾ ਪੂਰਬੀ) ਦੇ ਦਫ਼ਤਰ ਵਿਖੇ। ਵਾਰਡ ਨੰਬਰ 22, 27, 28, 29, 30, 31, 32, 33, 34, 35, 40 ਲਈ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਪ੍ਰੋਵਿੰਸ਼ੀਅਲ ਡਵੀਜਨ, ਰਾਣੀ ਝਾਂਸੀ ਰੋਡ, ਲੁਧਿਆਣਾ ਵਿਖੇ ਸਵੇਰੇ 11.00 ਵਜੇ ਤੋਂ 4.00 ਵਜੇ ਤੱਕ। ਵਾਰਡ ਨੰਬਰ 1, 59, 60, 61, 62, 64, 85, 86, 87, 88 ਲਈ ਸਹਾਇਕ ਕਰ ਅਤੇ ਆਬਕਾਰੀ ਕਮਿਸ਼ਨਰ ਲੁਧਿਆਣਾ-2 ਦੇ ਦਫ਼ਤਰ ਵਿਖੇ। ਵਾਰਡ ਨੰਬਰ 8, 20, 51, 52, 53, 54, 55, 56, 57, 58 ਅਤੇ 63 ਲਈ ਸਕੱਤਰ ਜਿੱਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਦਫ਼ਤਰ ਵਿਖੇ। ਵਾਰਡ ਨੰਬਰ 43, 44, 45, 65, 66, 67, 68, 69, 70 ਅਤੇ 71 ਲਈ ਦਫ਼ਤਰ ਤਹਿਸੀਲਦਾਰ ਲੁਧਿਆਣਾ (ਕੇਂਦਰੀ), ਗਿੱਲ ਰੋਡ ਵਿਖੇ। ਵਾਰਡ ਨੰਬਰ 72, 73, 74, 75, 76, 77, 78, 80, 81 ਅਤੇ 82 ਲਈ ਕਾਰਜਕਾਰੀ ਮੈਜਿਸਟ੍ਰੇਟ ਦਫ਼ਤਰ, ਲੁਧਿਆਣਾ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ। ਵਾਰਡ ਨੰਬਰ 79, 83, 84, 89, 90, 91, 92, 93, 94, 95 ਲਈ ਸਰਕਾਰੀ ਕਾਲਜ (ਲੜਕੇ), ਲੁਧਿਆਣਾ ਦੇ ਸੈਮੀਨਾਰ ਹਾਲ ਵਿਖੇ। ਵਾਰਡ ਨੰਬਰ 36, 37, 38, 39, 41, 42, 46, 47, 48, 49 ਅਤੇ 50 ਲਈ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ (ਲੁਧਿਆਣਾ ਪੱਛਮੀ) ਵਿਖੇ ਦਾਅਵੇ ਅਤੇ ਇਤਰਾਜ਼ ਦਿੱਤੇ ਜਾ ਸਕਣਗੇ।