ਸ਼ਕਾਲਰਜ ਪਬਲਿਕ ਸਕੂਲ ਨੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ

0
1399

 

ਰਾਜਪੁਰਾ 31 ਮਈ (ਧਰਮਵੀਰ ਨਾਗਪਾਲ) ਸਕਾਲਰਜ ਪਬਲਿਕ ਸਕੂਲ ਰਾਜਪੁਰਾ ਵਿੱਚ ਵਿਸ਼ਵ ਤਬਾਕੂ ਰਹਿਤ ਦਿਵਸ ਮਨਾਇਆ ਗਿਆ ਤੇ ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਹੱਥਾ ਵਿੱਚ ਤੰਬਾਕੂ ਦੇ ਸੇਵਨ ਦੇ ਵਿਰੁਧ ਪੋਸਟਰ ਲੈ ਕੇ ਰੈਲੀ ਕੱਢੀ ਜਿਸ ਦੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਸ੍ਰੀ ਟੀ.ਐਲ. ਜੋਸ਼ੀ ਨੇ ਝੰਡਾ ਲਹਿਰਾ ਕੇ ਕੀਤੀ। ਇਸ ਮੌਕੇ ਸਕੂਲ ਵਿੱਚ ਚਿੱਤਰਕਲਾ, ਪੋਸਟਰ ਸਲੋਗਨ ਆਦਿ ਦੀ ਪ੍ਰਤੀਯੋਗਿਤਾ ਵੀ ਅਯੋਜਿਤ ਕੀਤੀ ਗਈ ਜਿਸਨੂੰ ਸਕੂਲ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਗਿਆਰਵੀ ਕਲਾਸ ਦੇ ਵਿਦਿਆਰਥੀਆਂ ਨੇ ਤੰਬਾਕੂ ਦੇ ਬੁਰੇ ਪਰਿਣਾਮ ਨੂੰ ਦਿਖਾਉਂਦੇ ਹੋਏ ਇੱਕ ਨਾਟਕ ਵੀ ਪੇਸ਼ ਕੀਤਾ ਅਤੇ ਸਕੁਲ ਦੀ ਪ੍ਰਿੰਸੀਪਲ ਸ਼੍ਰੀ ਮਤੀ ਸੁਦੇਸ਼ ਜੋਸ਼ੀ ਨੇ ਵਿਦਿਆਰਥੀਆਂ ਨੂੰ ਤੰਬਾਕੂ ਸੇਵਨ ਦੀਆਂ ਬੁਰਾਈਆਂ ਤੋਂ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਕਦੇ ਵੀ ਤੰਬਾਕੂ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ।