ਸ਼ਗਨ ਸਕੀਮ ਤਹਿਤ 760 ਲਾਭਪਾਤਰੀਆਂ ਨੂੰ 1.14 ਕਰੋੜ ਦੀ ਵਿੱਤੀ ਮਦਦ ਮੁਹੱਈਆ ਕਰਵਾਈ: ਰੂਜਮ

0
1255

* ਸਵੱਛ ਵਿਦਿਆਲਾ ਪ੍ਰੋਜੈਕਟ ਤਹਿਤ 1.25 ਕਰੋੜ ਨਾਲ 110 ਪਖ਼ਾਨੇ ਬਣਾਉਣ ਦਾ ਕੰਮ ਪੂਰਾ
ਪਟਿਆਲਾ, 22 ਅਗਸਤ: (ਧਰਮਵੀਰ ਨਾਗਪਾਲ) ਪਟਿਆਲਾ ਜ਼ਿਲ•ੇ ਵਿੱਚ ਸ਼ਗਨ ਸਕੀਮ ਤਹਿਤ ਪਿਛਲੇ ਚਾਰ ਮਹੀਨਿਆਂ ਵਿੱਚ ਲਾਭਪਾਤਰੀਆਂ ਨੂੰ 1.14 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ ਨੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੀ ਮਾਸਿਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ਼੍ਰੀ ਰੂਜਮ ਨੇ ਦੱਸਿਆ ਕਿ ਪਟਿਆਲਾ ਜ਼ਿਲ•ੇ ਵਿੱਚ ਇਸ ਸਾਲ ਅਪ੍ਰੈਲ ਤੋਂ ਜੁਲਾਈ ਮਹੀਨੇ ਤੱਕ ਕੁਲ 760 ਲਾਭਪਾਤਰੀਆਂ ਨੇ ਇਸ ਸਕੀਮ ਤਹਿਤ ਬਿਨੈ ਪੱਤਰ ਜਮ•ਾਂ ਕਰਵਾਏ ਸਨ ਜਿਨ•ਾਂ ਦਾ ਭੁਗਤਾਨ ਕਰਦੇ ਹੋਏ ਲਾਭਪਾਤਰੀਆਂ ਨੂੰ 1.14 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ•ਾਂ ਦੱਸਿਆ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਚਲਾਈ ਜਾ ਰਹੀ ਸ਼ਗਨ ਸਕੀਮ ਦੀ ਰਾਸ਼ੀ ਸਬੰਧਤ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਹੀ ਕੀਤੀ ਜਾਂਦੀ ਹੈ ਤਾਂ ਜੋ ਲਾਭਪਾਤਰੀ ਨੂੰ ਇਹ ਸੇਵਾ ਪਾਰਦਰਸ਼ੀ ਢੰਗ ਨਾਲ ਬਿਨਾਂ ਸਮਾਂ ਨਸ਼ਟ ਕੀਤਿਆਂ ਪ੍ਰਦਾਨ ਕੀਤੀ ਜਾ ਸਕੇ।
ਇਸ ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ ਕਰਦਿਆਂ ਸ਼੍ਰੀ ਰੂਜਮ ਨੇ ਦੱਸਿਆ ਕਿ ਪਟਿਆਲਾ ਜ਼ਿਲ•ੇ ਦੇ 110 ਸਰਕਾਰੀ ਪ੍ਰਾਇਮਰੀ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ•ਦੇ ਵਿਦਿਆਰਥੀਆਂ ਲਈ ਪਖ਼ਾਨੇ ਬਣਾਉਣ ਦਾ ਕਾਰਜ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ। ਉਨ•ਾਂ ਨੇ ਦੱਸਿਆ ਕਿ ਜ਼ਿਲ•ੇ ਦੇ ਸਮੂਹ ਬਲਾਕਾਂ ਵਿੱਚ ਸਰਕਾਰੀ ਸਕੂਲਾਂ ਦੀ ਲੋੜ ਮੁਤਾਬਕ ਪਖ਼ਾਨੇ ਬਣਾਉਣ ਦੇ ਕਾਰਜ ਚੱਲ ਰਹੇ ਹਨ ਜਿਸ ਲਈ ਸਰਵ ਸਿੱਖਿਆ ਅਭਿਆਨ ਤਹਿਤ ਇਨ•ਾਂ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਰੀਬ ਸਵਾ ਕਰੋੜ ਰੁਪਏ ਜਾਰੀ ਕੀਤੇ ਗਏ ਸਨ । ਸ਼੍ਰੀ ਰੂਜਮ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਨੂੰ ਪਟਿਆਲਾ ਜ਼ਿਲ•ੇ ’ਚ ਹੁੰਗਾਰਾ ਦਿੰਦੇ ਹੋਏ 1.25 ਕਰੋੜ ਦੀ ਲਾਗਤ ਨਾਲ 110 ਸਰਕਾਰੀ ਸਕੂਲਾਂ ਵਿੱਚ ਲੋੜ ਮੁਤਾਬਕ ਪਖ਼ਾਨਿਆਂ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਨ•ਾਂ ਵਿੱਚੋਂ 61 ਲੜਕੀਆਂ ਅਤੇ 49 ਲੜਕਿਆਂ ਦੀ ਵਰਤੋਂ ਲਈ ਹਨ। ਇਹ ਪਖ਼ਾਨੇ ਪਟਿਆਲਾ, ਸਮਾਣਾ, ਭਾਦਸੋਂ, ਘਨੌਰ, ਰਾਜਪੁਰਾ ਤੇ ਭੁਨਰਹੇੜੀ ਬਲਾਕਾਂ ਅਧੀਨ ਆਉਂਦੇ ਸਕੂਲਾਂ ਵਿੱਚ ਤਿਆਰ ਕੀਤੇ ਗਏ ਹਨ। ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਰਿਕਵਰੀਆਂ, ਵੰਡ ਦੇ ਮਾਮਲਿਆਂ, ਖਸਰਾ ਗਿਰਦਾਵਰੀ ਆਦਿ ਮਾਮਲਿਆਂ ਬਾਰੇ ਵੀ ਜਾਇਜ਼ਾ ਲਿਆ ਗਿਆ ਅਤੇ ਬਕਾਇਆ ਮਾਮਲਿਆਂ ਦਾ ਤੇਜ਼ੀ ਨਾਲ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਗਏ।