ਸ਼ਰੋਮਣੀ ਅਕਾਲੀ ਦਲ ਦਾ ਵਫਦ ਸਿਕਾਗੋ ਪਹੁੰਚਿਆ ਪੰਜਾਬੀ ਭਾਈਚਾਰੇ ਵਲੋ‘ ਅਕਾਲੀ ਨੇਤਾਵਾਂ ਦਾ ਗਰਮਜੋਸ਼ੀ ਨਾਲ ਸਵਾਗਤ

0
1418

 

ਚੰਡੀਗੜ•, 11 ਜੁਲਾਈ (ਧਰਮਵੀਰ ਨਾਗਪਾਲ) ਸ਼ਰੋਮਣੀ ਅਕਾਲੀ ਨੇਤਾਂਵਾਂ ਦਾ ਇੱਕ ਉਚ ਪੱਧਰੀ ਵਫਦ ਜਿਸ ਵਿੱਚ ਸ. ਸੋਹਨ ਸਿੰਘ ਠੰਡਲ, ਸ. ਸੁਰਜੀਤ ਸਿੰਘ ਰੱਖਣਾ (ਦੋਵੇ‘ ਕੈਬਨਿਟ ਮੰਤਰੀ) ਅਤੇ ਸ੍ਰੀ ਬਲਵਿੰਦਰ ਸਿੰਘ ਭੁੰਦੜ ਸ਼ਾਮਲ ਹਨ ਅੱਜ ਅਮਰੀਕਾ ਵਿੱਚ ਸਿਕਾਗੋ ਹਵਾਏ ਅੱਡੇ ‘ਤੇ ਪਹੁੰਚੇ। ਹਵਾਈ ਅੱਡੇ ‘ਤੇ ਅਮਰੀਕਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੇ ਦੌਰੇ ਉ¤ਤੇ ਗਏ ਵਫਦ ਦਾ ਗਰਮਜੋਸੀ ਨਾਲ ਸਵਾਗਤ ਕੀਤਾ। ਅੱਜ ਇਥੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਸ਼ਿਰੋਮਣੀ ਅਕਾਲੀ ਦਲੇ ਇੱਕ ਬੁਲਾਰੇ ਨੇ ਦੱਸਿਆ ਕਿ ਪਾਰਟੀ ਦਾ ਇਹ ਉ¤ਚੀ ਪੱਧਰੀ ਵਫਦ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਨੂੰ ਆਉਦੀਆਂ ਮੁਸਕਲਾਂ ਬਾਰੇ ਜਾਣਕਾਰੀ ਹਾਸਲ ਲਈ ਭੇਜਿਆ ਗਿਆ ਹੈ ਅਤੇ ਇਨਾਂ ਨੂੰ ਹਲ ਕਰਨ ਲਈ ਸੁਝਾਅ ਪਾਰਟੀ ਹਾਈ ਕਮਾਂਡ ਨੂੰ ਦੇਵੇਗਾ ਤਾਂ ਉਨਾਂ ਦੇ ਦੁੱਖਾਂ ਨੂੰ ਕੁਝ ਹੱਦ ਤੱਕ ਘਟਾਇਆ ਜਾ ਸਕੇ। ਅਮਰੀਕਾ ਵਿੱਚ ਆਪਣੇ ਦੌਰੇ ਦੌਰਾਨ ਇਹ ਵਫਦ ਪੰਜਾਬੀ ਭਾਈਚਾਰੇ ਵਲੋ‘ ਆਯੋਜਿਤ ਵੱਖ ਵੱਖ ‘ਜਨਤਕ ਗੱਲਬਾਤ ਪ੍ਰੋਗਰਾਮਾਂ‘ ਵਿੱਚ ਹਿੱਸਾ ਲਏਗਾ। ਇਹ ਵਫਦ ਇਨਾਂ ਜਨਤਕ ਗੱਲਬਾਤ ਮੀਟਿੰਗਾਂ (ੰੳਸਸ 9ਨਟੲਰੳਚਟੋਿਨ ੰੲੲਟਨਿਗਸ ) ਦੌਰਾਨ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਦੇ ਨਾਲ ਹੀ ਇਨਾਂ ਦੇ ਹਲ ਲਈ ਰਿਪੋਰਟ ਵੀ ਤਿਆਰ ਕਰਨਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਵਫਦ ਇਹ ਮੀਟਿੰਗਾਂ ਸਿਕਾਗੋ ਅਤ ਕੈਲੀਫੋਰਨੀਆਂ ਰਾਜ ਵਿੱਚ ਵੱਖ ਵੱਖ ਥਾਵਾਂ ਤੇ ਕਰੇਗਾ। ਇਸ ਤੋ‘ ਬਾਅਦ ਵਫਦ ਇਸ ਤਰਾਂ ਦੀਆਂ ਸਮੱਸਿਆਵਾਂ ਸੁਨਣ ਲਈ ਕੈਨੇਡਾ ਵਿਖੇ ਰਵਾਨਾ ਹੋ ਜਾਵੇਗਾ।