ਸ਼ਹੀਦ ਭਗਤ ਸਿੰਘ ਜੀ ਦਾ ੧੦੮ਵਾਂ ਜਨਮ ਦਿਹਾੜਾ ਮਨਾਇਆ

0
1645

ਕੋਟਕਪੂਰਾ ੨ ਅਕਤੂਬਰ (ਮਖਣ ) ਸ਼ਹੀਦ ਭਗਤ ਸਿੰਘ ਜੀ ਦਾ ੧੦੮ਵਾਂ ਜਨਮ ਦਿਵਸ ਅੱਜ ਸਮੂਹ ਸ਼ਹਿਰ ਵਾਸੀਆ ਅਤੇ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਦੇ ਨਾਲ ਬ੍ਰਹਮਾ ਕੁਮਾਰੀ ਇਸ਼ਵਰੀਯ ਵਿਸ਼ਵ ਵਿਦਿਆਲਿਆ, ਤੱਪਸਿਆ ਧਾਮ ਵਿਖੇ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਮਨਾਇਆ ਗਿਆ ਸਮਾਗਮ ਵਿਚ ਪਹੁੰਚੇ ਸਮਾਜ ਸੇਵੀ aੁਦੇ ਰੰਦੇਵ ਵੱਲੋ ਆਏ ਹੋਏ ਵੱਖ-ਵੱਖ ਸੰਸਥਾਵਾ ਜਿੰਨ੍ਹਾ ਵਿਚ ਬਾਬਾ ਨਾਮਦੇਵ ਬਲਡ ਡੋਨਰਜ ਕਲੱਬ ਤੋ ਗੁਰਪ੍ਰੀਤ ਸਿੰਘ, ਸ਼ਹੀਦ ਭਗਤ ਸਿੰਘ ਅਥਲੈਟਿਕਸ ਕਲੱਬ ਤੋ ਪਰਮਿੰਦਰ ਸਿੰਘ ਸਿੱਧੂ, ਕਰਤਾਰ ਸਿੰਘ ਸਰਾਭਾ ਵੇਲਫੇਅਰ ਕਲੱਬ ਤੋ ਗੁਰਦੀਪ ਸਿੰਘ, ਸੁਸਾਇਟੀ ਫਾਰ ਅਵੇਅਰਨੈਸ ਐਂਡ ਵੈਲਫੇਅਰ ਤੋ ਮਨਦੀਪ ਮੌਂਗਾ ਆਦਿ ਸਾਥੀਆ ਨਾਲ ਸ਼ਾਮਲ ਹੋਏ। ਸਭ ਤੋ ਪਹਿਲਾ ਫਰੀਦਕੋਟ ਜੋਨ ਦੇ ਇੰਚਾਜਰ ਬ੍ਰਹਮਾ ਕੁਮਾਰੀ ਪ੍ਰੇਮ ਦੀਦੀ ਅਤੇ ਕੋਟਕਪੂਰਾ ਆਸ਼ਰਮ ਦੇ ਮੁੱਖੀ ਸੰਗੀਤਾ ਦੀਦੀ, ਮੁੱਖ ਮਹਿਮਾਨ ਮਹਿੰਦਰ ਸਿੰਘ ਮਾਸਟਰ ਅਤੇ ਵੱਖ-ਵੱਖ ਕਲੱਬਾ ਤੋ ਪਹੁੰਚੇ ਮੈਂਬਰ ਵੱਲੋ ਸਾਂਝੇ ਤੋਰ ਤੇ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਸਾਥੀਆ ਦੀਆ ਫੋਟੋਆ ਤੇ ਫੁੱਲ ਮਾਲਾ ਅਰਪਣ ਕਰਕੇ ਜੋਤ ਜਗਾਈ ਗਈ ਤੇ ਇਨਕਲਾਬ ਜਿੰਦਾਬਾਦ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾਏ ਗਏ ਤੇ ਗੀਤ ਮੇਰਾ ਰੰਗਦੇ ਬਸੰਤੀ ਚੋਲਾ, ਮੇਰਾ ਰੰਗਦੇ ਬਸੰਤੀ ਚੋਲਾ, ਚਲਦਾ ਰਿਹਾ ਉਸ ਤੋ ਬਾਅਦ ਆਏ ਹੋਏ ਵਿਸ਼ੇਸ਼ ਮਹਿਮਾਨ ਸ. ਮਹਿੰਦਰ ਸਿੰਘ ਜੀ ਵੱਲੋ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਸਮਾਜ ਸੇਵੀ ਉਦੇ ਰੰਦੇਵ ਜੀ ਵੱਲੋ ਦੇਸ਼ ਭਗਤੀ ਦੇ ਸ਼ੇਅਰ ਤੇ ਕਵਿਤਾਵਾ ਪੇਸ਼ ਕੀਤੀਆ ਗਈਆ ਅਤੇ ਭਗਤ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣ ਲਈ ਅਪੀਲ ਕੀਤੀ ਗਈ ਰਿਸ਼ੀ ਸਕੂਲ ਦੇ ਵਾਇਸ ਪਿੰ੍ਰਸੀਪਲ ਪਿੰਕੀ ਸ਼ਰਮਾ ਨੇ ਕਵਿਤਾ ਗਾਂ ਕੇ ਮਾਹੋਲ ਨੂੰ ਸ਼ਾਂਤੀ ਪੂਰਵਕ ਕੀਤਾ ਅੰਤ ਵਿਚ ਪ੍ਰੇਮ ਦੀਦੀ ਅਤੇ ਸੰਗੀਤਾ ਦੀਦੀ ਵੱਲੋ ਆਏ ਹੋਏ ਵਿਸ਼ੇਸ਼ ਮਹਿਮਾਨਾ ਅਤੇ ਵੱਖ-ਵੱਖ ਕਲੱਬਾ ਤੋ ਪਹੁੰਚੇ ਮੈਂਂਬਰਾ ਦਾ ਧੰਨਵਾਦ ਕੀਤਾ ਉਸ ਮੋਕੇ ਸ਼ਾਮ ਸੁੰਦਰ ਗੋਇਲ, ਡਾ. ਰਾਜ ਕੁਮਾਰ ਗੋਇਲ ਪਰਸ਼ੋਤਮ ਚੋਧਰੀ, ਨਰੇਸ਼ ਸੱਚਦੇਵਾ, ਨਰਿੰਦਰ ਸ਼ਰਮਾ, ਡਾ. ਇੰਦਰਪਾਲ ਮਹਿਤਾ, ਰਵਿੰਦਰ ਗੋਇਲ, ਰਜੇਸ਼ ਕੰਸਲ, ਪ੍ਰਦੀਪ ਸ਼ਰਮਾ, ਮੁਰਲੀ ਮਨੋਹਰ ਤੋ ਇਲਾਵਾ ਵੱਡੀ ਗਿਣਤੀ ਵਿਚ ਹਾਜਰ ਸਨ।