ਸ਼੍ਰੀ ਆਦਰਸ਼ ਮਹਾਵੀਰ ਰਾਮ ਲੀਲਾ ਕਲਬ ਦੇ ਮੁੱਖ ਮਹਿਮਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਨੇ ਕਲੱਬ ਨੂੰ ਵੀਹ ਹਜਾਰ ਭੇਂਟ ਕੀਤੇ

0
1291

 

ਸ਼੍ਰੀ ਆਦਰਸ਼ ਮਹਾਵੀਰ ਰਾਮ ਲੀਲਾ ਕਲਬ ਦੇ ਮੁੱਖ ਮਹਿਮਾਨ ਸ਼੍ਰੀ ਜਗਦੀਸ਼ ਕੁਮਾਰ ਜੱਗਾ ਨੇ ਕਲੱਬ ਨੂੰ ਵੀਹ ਹਜਾਰ ਭੇਂਟ ਕੀਤੇ ।

ਰਾਜਪੁਰਾ (ਧਮਰਵੀਰ ਨਾਗਪਾਲ) ਸ਼੍ਰੀ ਆਦਰਸ਼ ਰਾਮ ਲੀਲਾ ਕੱਲਬ (ਰਜਿ.) ਰਾਜਪੁਰਾ ਵਲੋਂ ਖੇਡੀ ਜਾ ਰਹੀ ਰਾਮ ਲੀਲਾ ਦੇ ਮੁੱਖ ਮਹਿਮਾਨ ਸ੍ਰੀ ਮਾਨ ਜਗਦੀਸ ਕੁਮਾਰ ਜੱਗਾ ਨੇ ਰੀਬਨ ਕੱਟਕੇ ਸਟੇਜ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਮੇਰਾ ਬਚਪਨ ਇੱਥੇ ਹੀ ਬਸ ਸਟੈਂਡ ਪੁਰਾਣੇ ਰਾਜਪੁਰਾ ਵਿੱਚ ਬੀਤੀਆ ਹੈ ਅਤੇ ਉਹਨਾਂ ਨੇ ਕਲਬ ਦੇ ਪੁਰਾਣੇ ਮੈਂਬਰ ਸ਼੍ਰੀ ਬੰਸੀ ਧਵਨ ਅਤੇ ਸਾਰਿਆ ਦਾ ਧੰਨਵਾਦ ਕਰਦੇ ਹੋਏ ਕਲੱਬ ਨੂੰ 20 ਹਜਾਰ ਰੁਪਏ ਦਾਨ ਦੇ ਰੂਪ ਵਿੱਚ ਦਿੱਤੇ। ਉਹਨਾਂ ਨੇ ਕਿਹਾ ਕਿ ਮੈਂ ਆਪਣੀਆ ਸੇਵਾਵਾ ਨਾਲ ਹੀ ਤੁਹਾਡੇ ਪਿਆਰ ਦੇ ਸਦਕਾ ਸਾਰਿਆਂ ਦੇ ਦਿਲਾ ਵਿੱਚ ਰਾਜ ਕਰਦਾ ਹਾਂ ਕਿਉਂਕਿ ਮੇਰਾ ਮੰਤਵ ਸਿਰਫ ਤੇ ਸਿਰਫ ਤੁਹਾਡੀ ਸੇਵਾ ਕਰਨਾ ਹੈ ਅਤੇ ਇਸ ਸਭ ਤੋਂ ਪੁਰਾਣੇ ਰਾਮ ਲੀਲਾ ਕੱਲਬ ਵਿੱਚ ਮੈਂ ਤਕਰੀਬਨ 15-16 ਵਾਰ ਮੁੱਖ ਮਹਿਮਾਨ ਦੇ ਤੌਰ ਤੇ ਆ ਚੁਕਿਆ ਹਾਂ ਅਤੇ ਉਹਨਾਂ ਕਿਹਾ ਕਿ ਦਸ਼ਹਿਰੇ ਦਾ ਤਿਉਹਾਰ ਮਨਾਉਣਾ ਬੁਰਾਈ ਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਹੈ।ਉਹਨਾਂ ਨੇ ਕਲਬ ਵਲੋਂ ਕੀਤੀ ਗਈ ਰਾਮ ਲੀਲਾ ਖੇਡਣ ਲਈ ਪੱਕੀ ਥਾਂ ਦੀ ਐਲਾਟਮੈਂਟ ਲਈ ਉਹਨਾਂ ਕਿਹਾ ਕਿ ਮੈਂ ਤੁਹਾਡੀ ਦਰਖਾਸ਼ਤ ਜਲਦੀ ਹੀ ਪੈਪਸੂ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਕੋਲ ਪਹੁੰਚਾ ਕੇ ਜਲਦੀ ਹੀ ਥਾਂ ਐੈਲਾਟ ਕਰਾਵਾਗਾ ਤੇ ਉਹਨਾਂ ਕਿਹਾ ਕਿ ਮੇਰਾ ਦਫਤਰ ਨੇੜੇ ਐਨ ਟੀ ਸੀ ਸਕੂਲ ਕੋਲ ਹੈ ਤੁਹਾਡੀਆਂ ਸੇਵਾਵਾ ਲਈ ਅਤੇ ਸਭਨਾ ਲਈ ਹਰ ਸਮੇਂ ਖੁਲਾ ਹੈ।ਇਸ ਸਮੇਂ ਸਾਰੇ ਕੱਲਬ ਮੈਂਬਰਾ ਦੇ ਇਲਾਵਾ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜਰ ਸਨ।ਸ਼੍ਰੀ ਬੰਸੀ ਲਾਲ ਧਵਨ ਸੀਨੀਅਰ ਮੈਂਬਰ ਸ਼੍ਰੀ ਆਦਰਸ਼ ਮਹਾਵੀਰ ਰਾਮ ਲੀਲਾ ਕੱਲਬ ਨੇ ਸ਼੍ਰੀ ਜੱਗਾ ਜੀ ਅਤੇ ਉਹਨਾਂ ਨਾਲ ਆਏ ਵੀਰਾ ਦਾ ਤਹਿਦਿਲੋਂ ਧੰਨਵਾਦ ਕੀਤਾ।