ਸ਼੍ਰੀ ਗੁਰੁ ਅਰਜਨ ਦੇਵ ਕਲੋਨੀ ਵਿਖੇ ਵਾਤਾਵਰਨ ਨੂੰ ਸਾਫ ਰੱਖਣ ਲਈ ਰੁੱਖ ਲਾਏੇ ਅੱਜ ਵਾਤਾਵਰਣ ਨੂੰ ਸ਼ੁਧ ਅਤੇ ਸਾਫ ਰੱਖਣਾ ਹਰ ਇਨਸਾਨ ਦਾ ਫਰਜ ਹੈ- ਸ੍ਰ. ਗੁਰਿੰਦਰਪਾਲ ਸਿੰਘ ਜੋਗਾ

0
1323

 
ਰਾਜਪੁਰਾ 13 ਅਕਤੁੂਬਰ (ਧਰਮਵੀਰ ਨਾਗਪਾਲ) ਸ਼੍ਰੀ ਗੁਰੁ ਅਰਜਨ ਦੇਵ ਕਲੋਨੀ ਵਿਖੇ ਵਾਤਾਵਰਣ ਨੁੰ ਸ਼ੁੱਧ ਰੱਖਣ ਲਈ ਸ਼੍ਰੌਮਣੀ ਅਕਾਲੀ ਦੱਲ ਦੇ ਜਿਲਾ ਪ੍ਰਧਾਨ ਦੀਪਇੰਦਰ ਸਿੰਘ ਢਿੱਲੋ ਅਤੇ ਮੀਤ ਪ੍ਰਧਾਨ ਨਗਰ ਕੌਸਲ ਗੁਰਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਛਾਂ ਦਾਰ ਰੁੱਖ ਲਗਾਏ ਗਏ। ਇਸ ਮੋਕੇ ਵਿਸ਼ੇਸ਼ ਤੋਰ ਤੇ ਸ੍ਰ ਨਰਦੇਵ ਸਿੰਘ ਆਕੜੀ ਵਾਇਸ ਚੈਅਰਮੈਨ ਮਾਰਕੀਟ ਕਮੇਟੀ ਪਟਿਆਲਾ, ਸ਼੍ਰੌਮਣੀ ਅਕਾਲੀ ਦੱਲ ਜਿਲਾ ਪਟਿਆਲਾ ਦੇ ਜਰਨਲ ਸੈਕਟਰੀ ਜਸਵਿੰਦਰ ਸਿੰਘ ਆਲੂਵਾਲੀਆ, ਜਗਦੀਸ਼ ਕੁਮਾਰ ਜੱਗਾ ਸ਼ਹਿਰੀ ਪ੍ਰਧਾਨ ਰਾਜਪੁਰਾ, ਰਾਜੀਵ ਡੀ ਸੀ ਕੌਸਲਰ, ਪਹੁੰਚ ਕੇ ਇਸ ਸਮਾਗਮ ਦਾ ਉਦਘਾਟਨ ਕੀਤਾ ਨਾਲ ਬੁੱਟੇ ਵੀ ਲਗਾਏ ਅਤੇ ਉਨ੍ਹਾਂ ਨੇ ਰੁਖਾਂ ਦੀ ਮਹਤੱਤਾ ਬਾਰੇ ਦਸਿਆ ਵਾਤਾਵਰਣ ਦੀ ਸੰਭਾਲ ਲਈ ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿਚੋ ਘਟੋ ਘਟ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ।ਤਾਂ ਜੋ ਮਨੁਖਤਾ ਦਾ ਭਲਾ ਹੋ ਸਕੇ ਤੇ ਵਾਤਾਵਰਣ ਸ਼ੁਧ ਅਤੇ ਸਾਫ ਰਹੇ।ਉਨ੍ਹਾਂ ਕਿਹਾ ਕਿ ਤੁਹਾਡੇ ਵੱਲੋ ਲਗਾਇਆ ਇੱਕ ਰੁੱਖ ਵਾਤਾਵਰਣ ਨੂੰ ਸ਼ੁਧ ਅਤੇ ਸਾਫ ਰੱਖਣ ਲਈ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਵੇਗਾ । ਇਸ ਮੋਕੇ, ਜਥੇਦਾਰ ਕਸ਼ਮੀਰ ਸਿੰਘ ਨਿਹੰਗ, ਸ੍ਰੀ ਮਹਿੰਦਰ ਪੱਪੂ,ਭੂਪਿੰਦਰ ਸਿੰਘ ਗੋਲੂ,ਬਲਵਿੰਦਰ ਸਿੰਘ ਨੇਪਰਾਂ ਜਗੀਰ ਸਿੰਘ ਕੋਸਲਰ, ਗੁਰਪ੍ਰੀਤ ਸਿੰਘ ਮੰਨੂ,ਜਥੇਦਾਰ ਅਵਤਾਰ ਸਿੰਘ,ਜਥੇਦਾਰ ਮਹਿੰਦਰ ਸਿੰਘ,ਸ਼ੰਟੀ ਅਤੇ ਹੋਰ ਹਾਜਰ ਸਨ।