ਸ਼੍ਰੌਮਣੀ ਅਕਾਲੀਦਲ ਬਾਦਲ ਦੀ ਤਰੱਕੀ ਲਈ ਤੇ ਮਹਿਲਾਵਾ ਨੂੰ ਜਾਗਰੂਕ ਕਰਨ ਲਈ ਚਲਾਏਜਾਣ ਗੇ ਕਈ ਅਭਿਆਨ ਬੀਬੀ ਚੀਮਾ

0
1363

 

ਰਾਜਪੁਰਾ (ਧਰਮਵੀਰ ਨਾਗਪਾਲ) ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਸਤਰੀ ਵਿੰਗ ਜਿਲਾ ਪਟਿਆਲਾ ਦੀ ਨਵੀਂ ਨਿਯੁਕਤ ਕੀਤੀ ਗਈ ਪ੍ਰਧਾਨ ਬੀਬੀ ਬਲਵਿੰਦਰ ਕੌਰ ਚੀਮਾ ਨੇ ਐਤਵਾਰ ਨੂੰ ਆਪਣੇ ਘਰ ਰੱਖੀ ਗਈ ਮਹਿਲਾਵਾਂ ਦੀ ਮੀਟਿੰਗ ਤੋਂ ਬਾਅਦ ਪਤਰਕਾਰਾ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਲਾ ਪਟਿਆਲਾ ਦੇ 1210 ਪਿੰਡਾ ਵਿੱਚ ਇਸਤਰੀ ਵਿੰਗ ਦੀ ਯੂਨਿਟ ਦਾ ਗਠਨ ਕਰਨ ਲਈ ਵਿਸ਼ੇਸ ਅਭਿਆਨ ਚਲਾਇੳਾ ਜਾਵੇਗਾ ਤੇ ਇਸਦੇ ਲਈ ਹਜਾਰਾ ਦੀ ਸੰਖਿਆਂ ਵਿੱਚ ਮਹਿਲਾਵਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਨੀਤੀਆਂ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਪਾਰਟੀ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਲਈ ਉਹ ਲਗਾਤਾਰ ਜਿਲੇ ਦੀ 9 ਵਿਧਾਨਸਭਾ ਹਲਕੇ ਦਾ ਦੌਰਾ ਕਰਕੇ ਟੀਮਾ ਬਣਾਏਗੀ ਅਤੇ 6 ਮਹੀਨਿਆਂ ਵਿੱਚ ਸ਼ਹਿਰਾ ਅਤੇ ਪਿੰਡਾ ਦੀਆਂ ਮਹਿਲਾਵਾ ਨਾਲ ਮੀਟਿੰਗਾ ਕਰਕੇ ਮੈਂਬਰਸ਼ਿਪ ਬਣਾਉਣ ਦਾ ਅਭਿਆਨ ਚਲਾਉਣਗੇ ਤਾਂ ਕਿ ਵੱਧ ਤੋਂ ਵੱਧ ਮਹਿਲਾਵਾ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਨੂੰ ਹੋਰ ਤਰੱਕੀ ਤੇ ਲਿਜਾ ਸਕੱਣ। ਉਹਨਾਂ ਨੇ ਭਰੁਣ ਹਤਿਆ ਰੋਕਣ ਲਈ ਮਹਿਲਾਵਾ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਾਉਣ ਦੀ ਲਈ ਵੀ ਕਿਹਾ ਤਾਂ ਕਿ ਮਹਿਲਾਵਾ ਨੂੰ ਉਹਨਾਂ ਦਾ ਹੱਕ ਪ੍ਰਾਪਤ ਹੋ ਸਕੇ। ਬੀਬੀ ਚੀਮਾ ਨੇ ਕਿਹਾ ਕਿ ਪਾਰਟੀ ਦੀ ਤਰਕੀ ਲਈ  ਉਹ ਸਮਾਜ ਸੇਵਾ ਦੇ ਕਈ ਅਭਿਆਨ ਚਲਾਉਣਗੇ ਜਿਸ ਵਿੱਚ ਜਰੂਰਤਮੰਦ ਪਰਿਵਾਰਾ ਨੂੰ ਹਰ ਤਰਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸੇਵਾ ਮੁਕਤ ਮਿਲਟਰੀ ਦੇ ਆਲਾ ਅਫਸਰ ਪੀ. ਐਸ. ਚੀਮਾ, ਸਜਨ ਸਿੰਘ, ਜੋਗਿੰਦਰ ਸਿੰਘ ਰਾਈਮਾਜਰਾ, ਪਰਮਜੀਤ ਸਿੰਘ, ੳਮ ਪ੍ਰਕਾਸ਼, ਰਣਜੀਤ ਲੱਕੀ ਭੋਗਲਾ, ਸਰਵਜੀਤ ਕੌਰ, ਮਨਜੀਤ ਕੌਰ ਰਾਈ ਮਾਜਰਾ, ਸਤਵਿੰਦਰ ਕੌਰ, ਨਛੱਤਰ ਕੌਰ, ਕ੍ਰਿਸ਼ਨਾ ਦੇਵੀ, ਬਲਵਿੰਦਰ ਕੌਰ, ਪਰਮਜੀਤ ਕੌਰ, ਨਿਰਮਲਾ ਦੇਵੀ ਆਦਿ ਮੌਜੂਦ ਸਨ।