ਸਕਾਲਰ ਸਕੂਲ ਦੀ ਸਾਵੀ ਨੇ ਪੰਜਾਬ ਪੀ ਐਮ ਟੀ ਵਿੱਚ ਅਵੱਲ ਸਥਾਨ ਤੇ ਆ ਕੇ ਬਾਜੀ ਮਾਰੀ

0
1363

 

ਰਾਜਪੁਰਾ 19 ਮਈ (ਧਰਮਵੀਰ ਨਾਗਪਾਲ) ਸਕਾਲਰਜ ਪਬਲਿਕ ਸਕੂਲ ਰਾਜਪੁਰਾ ਦੇ ਮੈਡੀਕਲ ਸਟਰੀਮ ਦੀ ਵਿਦਿਆਰਥਣ ਸਾਵੀ ਨੇ ਪੰਜਾਬ ਪੀ.ਐਮ.ਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਤਾ ਪਿਤਾ ਦੇ ਨਾਲ ਰਾਜਪੁਰਾ ਵਾਸੀਆਂ ਦਾ ਵੀ ਮਾਣ ਵਧਾਇਆ ਹੈ। ਖੁਸ਼ੀ ਦੇ ਇਸ ਮੌਕੇ ਸਮੇਂ ਸਕਾਲਰਜ ਸਕੂਲ ਦੇ ਚੇਅਰਮੈਨ ਸ੍ਰੀ ਤਰਸ਼ੇਮ ਜੋਸ਼ੀ ਅਤੇ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਸੁਦੇਸ਼ ਜੋਸ਼ੀ ਨੇ ਸਾਵੀ ਦੀ ਇਸ ਸਫਲਤਾ ਲਈ ਆਸ਼ੀਰਵਾਦ ਦੇ ਕੇ ਵਧਾਈ ਦਿੱਤੀ। ਉਹਨਾਂ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਇਸ ਸਕੂਲ ਦੀੇ ਵਿਦਿਆਰਥਣ ਦੀ ਸਖਤ ਮਿਹਨਤ ਹੀ ਉਸਦੀ ਸਫਲਤਾ ਦਾ ਕਾਰਨ ਹੈ। ਉਹਨਾਂ ਸਾਵੀ ਦੇ ਮਾਤਾ ਪਿਤਾ, ਅਧਿਆਪਕਾ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਮੀਦ ਹੈ ਕਿ ਸਾਵੀ ਇਸੇ ਤਰਾਂ ਹੀ ਭਵਿਖ ਵਿੱਚ ਵੀ ਸਫਲਤਾ ਹਾਸਲ ਕਰਕੇ ਸਕੂਲ, ਸ਼ਹਿਰ, ਸਟੇਟ ਅਤੇ ਦੇਸ਼ ਦਾ ਨਾ ਰੋਸ਼ਨ ਕਰੇਗੀ। ਉਹਨਾਂ ਨੇ ਸਾਵੀ ਦਾ ਇਸ ਬੇਮਿਸ਼ਾਲ ਖੁਸ਼ੀ ਸਮੇਂ ਮਿੱਠਾ ਮੂੰਹ ਵੀ ਕਰਵਾਇਆ ਤੇ ਸਾਰੀਆਂ ਨੂੰ ਵਧਾਈਆਂ ਦਿੱਤੀਆ।