ਸਦਰ ਥਾਣੇ ਦੇ ਸਾਂਝ ਕੇਂਦਰ ਨੇ ਕੌਂਸਲਿੰਗ ਰਾਹੀ ਘਰੇਲੂ ਝਗੜੇ ਨਿਪਟਾਏ

0
1520

ਰਾਜਪੁਰਾ 16 ਮਈ (ਧਰਮਵੀਰ ਨਾਗਪਾਲ) ਮਾਨਯੋਗ ਐਸ ਐਸ ਪੀ ਸਾਹਿਬ ਅਤੇ ਜਿਲਾ ਕੰਮਿਊਨਿਟੀ ਪੋਲਿਸਿੰਗ ਅਫਸਰ ਪਟਿਆਲਾ ਦੀਆ ਹਦਾਇਤਾ ਮੁਤਾਬਿਕ ਸਬ ਡਵੀਜਨ ਸਾਂਝ ਕੇਦਰ ਰਾਜਪੁਰਾ ਦੇ ਇੰਚਾਰਜ ਐਸ ਆਈ ਰਣਧੀਰ ਕੋਰ ਅਤੇ ਸ਼੍ਰੀ ਦਲਬੀਰ ਸਿੰਘ ਕਮੇਟੀ ਮੈਬਰ ਵਲੋ ਮਿਤੀ 16-05-2015 ਨੂੰ ਸਬ ਡਵੀਜਨ ਸਾਂਝ ਕੇਦਰ ਰਾਜਪੁਰਾ ਅਤੇ ਥਾਣਾ ਸਦਰ ਰਾਜਪੁਰਾ ਵਿਖੇ ਦਰਖਾਸਤਾਂ ਦੀ ਕਾਊਸਲਿੰਗ ਸਬੰਧੀ ਆਈ ਪਬਲਿਕ ਨੁੰ ਸਾਂਝ ਕੇਦਰ ਰਾਜਪੁਰਾ ਵਲੋਂ ਦਿੱਤੀਆ ਜਾ ਰਹੀਆਂ ਸੇਵਾਵਾਂ, ਘਰੇਲੂ ਝਗੜੇ ਅਤੇ ਔਰਤਾਂ ਤੇ ਹੋ ਰਹੇ ਅੱਤਿਆਚਾਰਾਂ ਨੁੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਪਬਲਿਕ ਨੁੰ ਵਿਸਥਾਰ ਪੂੁਰਵਕ ਜਾਣਕਾਰੀ ਦਿੱਤੀ ਗਈ ਤੇ ਕਈ ਕੇਸਾ ਦੀ ਕੌਂਸਲਿੰਗ ਕਰਾਕੇ ਘਰੇਲੂ ਝਗੜਿਆ ਦਾ ਨਿਪਟਾਰਾ ਕਰਾਕੇ ਘਰੇਲੂ ਪਰਿਵਾਰਾ ਵਿੱਚ ਸਾਂਝ ਪੈਦਾ ਕੀਤੀ।