ਸਬ-ਡਵੀਜ਼ਨਲ ਪੱਧਰ ਦੀਆਂ ਤਿੰਨ ਟੀਮਾਂ ਵੱਲੋਂ ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਦੌਰਾਨ 16 ਬਾਲ ਮਜ਼ਦੂਰ ਛੁਡਾਏ, ਜਿਲਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਕੀਮਤ ‘ਤੇ ਬਾਲ ਮਜ਼ਦੂਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਡਾ. ਪੂਨਮਪ੍ਰੀਤ ਕੌਰ

0
1409

ਲੁਧਿਆਣਾ 15 ਨਵੰਬਰ (ਸੀ ਐਨ ਆਈ )- ਪੰਜਾਬ ਸਰਕਾਰ ਅਤੇ ਕਿਰਤ ਕਮਿਸ਼ਨਰ, ਪੰਜਾਬ ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਅੱਜ ਸਵੇਰੇ ਜਿਲਾ ਪ੍ਰਸ਼ਾਸ਼ਨ ਵੱਲੋਂ ਸਬ-ਡਵੀਜ਼ਨਲ ਪੱਧਰ ਦੀਆਂ ਤਿੰਨ ਵੱਖ-ਵੱਖ ਟੀਮਾਂ ਬਣਾ ਕੇ ਅਲੱਗ-ਅਲੱਗ ਥਾਵਾਂ ‘ਤੇ ਛਾਪੇਮਾਰੀ ਦੌਰਾਨ 16 ਬਾਲ ਮਜ਼ਦੂਰ ਛੁਡਾਏ ਗਏ ਹਨ।
ਡਾ. ਪੂਨਮਪ੍ਰੀਤ ਕੌਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਦੱਸਿਆ ਕਿ ਬਾਲ ਮਜ਼ਦੂਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸੇ ਤਹਿਤ ਪ੍ਰਸ਼ਾਸਕ ਅਧਿਕਾਰੀ, ਲੇਬਰ ਵਿਭਾਗ, ਪੁਲਿਸ, ਸਿਹਤ ਵਿਭਾਗ, ਸਿੱਖਿਆ ਵਿਭਾਗ, ਜਿਲਾ ਬਾਲ ਸੁਰੱਖਿਆ ਅਫਸਰ, ਅਤੇ ਐਨ.ਜੀ.ਓ. ਅਧਾਰਿਤ ਸਬ-ਡਵੀਜ਼ਨਲ ਪੱਧਰ ਦੀਆਂ ਤਿੰਨ ਵੱਖ-ਵੱਖ ਟੀਮਾਂ ਬਣਾ ਕੇ ਜਗਰਾਓ, ਖੰਨਾ ਅਤੇ ਲੁਧਿਆਣਾ ਵਿਖੇ ਛਾਪਾਮਾਰੀ ਕੀਤੀ ਗਈ ਅਤੇ 16 ਬਾਲ ਮਜ਼ਦੂਰਾਂ ਨੂੰ ਛੁਡਾਇਆ ਗਿਆ। ਊਨਾ ਦੱਸਿਆ ਕਿ ਬੱਚਿਆਂ ਦੇ ਭਵਿੱਖ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਜਿਲੇ ਵਿੱਚੋਂ ਚਾਈਲਡ ਲੇਬਰ ਦਾ ਪੂਰਨ ਰੂਪ ਵਿੱਚ ਖਾਤਮਾ ਕਰਨਾ ਹੈ ਤਾਂ ਜੋ ਕਿਸੇ ਵੀ ਬੱਚੇ ਦਾ ਭਵਿੱਖ ਧੁੰਦਲਾ ਨਾ ਹੋ ਸਕੇ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਕਿਸੇ ਵੀ ਬੱਚੇ ਦੀ ਮਜ਼ਬੂਰੀ ਦਾ ਫਾਇਦਾ ਉਠਾ ਕੇ ਲੇਬਰ ਦਾ ਕੰਮ ਲੈਣ ਨਹੀਂ ਦਿੱਤਾ ਜਾਵੇਗਾ। ਅੱਜ ਦੀ ਛਾਪਾਮਾਰੀ ਦੌਰਾਨ 1 ਜਗਰਾਓ, ਖੰਨਾ ਸਬ-ਡਵੀਜ਼ਨ ਤੋਂ 4 ਅਤੇ ਲੁਧਿਆਣਾ ਤੋਂ 11 ਬਾਲ ਮਜ਼ਦੂਰ ਰਿਹਾਅ ਕਰਵਾਏ ਗਏ।
ਅੱਜ ਦੀ ਕਾਰਵਾਈ ਦੌਰਾਨ ਛੁਡਾਏ ਗਏ ਬਾਲ ਮਜ਼ਦੂਰਾਂ ਦੀ ਉਮਰ ਲਗਭਗ 13-17 ਸਾਲ ਹੈ। ਜਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਇਸ ਮਾਮਲੇ ਸਬੰਧੀ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਹੁਣ ਇਨਾ ਨੂੰ ਜਿਲਾ ਬਾਲ ਭਲਾਈ ਕਮੇਟੀ ਮੂਹਰੇ ਪੇਸ਼ ਕੀਤਾ ਜਾਵੇਗਾ। ਕਮੇਟੀ ਵੱਲੋਂ ਇਨਾ ਬਾਲਾਂ ਦੀ ਕੌਸਲਿੰਗ ਕਰਕੇ ਇਨਾਦੇ ਮਾਪਿਆਂ ਨੂੰ ਸਪੁਰਦ ਕਰ ਦਿੱਤਾ ਜਾਵੇਗਾ। ਜੇਕਰ ਇਨਾ ਦੇ ਮਾਪਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਦਾ ਤਾਂ ਕਮੇਟੀ ਵੱਲੋਂ ਇਨਾ ਨੂੰ ‘ਚਾਈਲਡ ਕੇਅਰ ਹੋਮ’ ਵਿਖੇ ਭੇਜ ਦਿੱਤਾ ਜਾਵੇਗਾ।
ਇਸ ਮੌਕੇ ਸ੍ਰਪੂਨਮ (ਡੀ.ਸੀ.ਪੀ.ਓ.), ਸ੍ਰਜਸਵੀਰ ਕੌਰ ਲੇਬਰ ਇੰਸਪੈਕਟਰ, ਸ੍ਰੀ ਮਨਦੀਪ ਸਿੰਘ, ਸਿੱਖਿਆ ਵਿਭਾਗ, ਸ਼੍ਰੀ ਮਨਦੀਪ ਕੁਮਾਰ, ਡਾ. ਗੁਰਤੇਜ ਸਿੰਘ ਸਿਹਤ ਵਿਭਾਗ, ਸ੍ਰੀ ਹਰਦੇਵ ਸਿੰਘ, ਸ਼੍ਰੀ ਦਿਨੇਸ਼ ਕੁਮਾਰ, ਡਾ. ਅਜੈਪਾਲ ਸਿੰਘ ਅਤੇ ਸ੍ਰੀ ਮੱਖਣ ਸਿੰਘ ਸ਼ਾਮਿਲ ਸਨ।