ਸਬ ਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ ਸਕੀਮ ਤਹਿਤ ਪ੍ਰਾਪਤ ਅਰਜ਼ੀਆਂ ਦਾ ਡਰਾਅ 9 ਨੂੰ

0
1391

ਲੁਧਿਆਣਾ, 5 ਮਾਰਚ (ਸੀ ਐਨ ਆਈ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ/ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਅਤੇ ਠੀਕ ਢੰਗ ਨਾਲ ਖੇਤ ਵਿੱਚ ਮਿਲਾਉਣ ਲਈ ਵੱਖ-ਵੱਖ ਮਸ਼ੀਨਾਂ/ਸੰਦਾਂ ਰਾਂਹੀ ਸਾਂਭਣ ਦੇ ਯਤਨਾਂ ਸਦਕਾ ਸਬ-ਮਿਸ਼ਨ ਆਨ ਐਗ੍ਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਮਸ਼ੀਨਾਂ/ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਅਤੇ ਪਿੰਡ ਪੱਧਰ ‘ਤੇ ਵਿਸ਼ੇਸ਼ ਫਾਰਮ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਉਪਲਬਧ ਕਰਵਾਈ ਜਾਣੀ ਹੈ। ਜਿਸ ਲਈ ਕਿਸਾਨਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਸੀ। ਇਸ ਸੰਬੰਧੀ ਪ੍ਰਾਪਤ ਅਰਜੀਆਂ ਵਿੱਚੋਂ ਡਰਾਅ ਮਿਤੀ 9 ਮਾਰਚ ਨੂੰ ਕੱਢਿਆ ਜਾਵੇਗਾ।
ਉਨਾਂ ਕਿਹਾ ਕਿ ਇਹ ਡਰਾਅ ਸਵੇਰੇ 11 ਵਜੇ ਮੁੱਖ ਖੇਤੀਬਾੜੀ ਅਫ਼ਸਰ ਦੇ ਲੁਧਿਆਣਾ ਸਥਿਤ ਦਫ਼ਤਰ ਵਿਖੇ ਕੱਢਿਆ ਜਾਵੇਗਾ। ਡਰਾਅ ਲਈ ਅਰਜੀਆਂ 6 ਫਰਵਰੀ 2018 ਤੱਕ ਮੰਗੀਆਂ ਗਈਆਂ ਸਨ। ਉਨਾਂ ਅਰਜੀਆਂ ਦੇਣ ਵਾਲੇ ਕਿਸਾਨਾਂ/ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਡਰਾਅ ਵਾਲੇ ਦਿਨ ਸਮਾਂ ਕੱਢ ਕੇ ਜ਼ਰੂਰ ਪੁੱਜਣ ਤਾਂ ਜੋ ਇਹ ਡਰਾਅ ਲੋਕਾਂ ਦੀ ਹਾਜ਼ਰੀ ਵਿੱਚ ਕੱਢਿਆ ਜਾ ਸਕੇ ਅਤੇ ਵੱਧ-ਵੱਧ ਪਾਰਦਰਸ਼ਤਾ ਲਿਆਂਦੀ ਜਾ ਸਕੇ।