ਸਬ-ਸਟੇਸ਼ਨ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਇੰਜੀ: ਪੀ.ਕੇ. ਸਿੰਗਲਾ ਦੇ ਆਹੁਦਾ ਸੰਭਾਲਣ ਤੇ ਸਮਾਗਮ

0
1259

ਕੋਟਕਪੂਰਾ ੧ ਅਕਤੂਬਰ (ਮਖਣ ਸੰਿਘ)  ਸਥਾਨਕ ਪ੍ਰਿੰਸ ਓਪਨਏਅਰ ਵਿਖੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਫਰੀਦਕੋਟ ਦੇ ਉੱਪ ਮੁੱਖ ਇੰਜੀਨੀਅਰ ਪੀ.ਕੇ.ਸਿੰਗਲਾ ਨੂੰ ਆਹੁਦਾ ਸੰਭਾਲਣ ਤੇ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਨੇ ਪ੍ਰਧਾਨ ਸੰਤੋਸ਼ ਰਿਸ਼ੀ ਅਤੇ ਕ੍ਰਿਸ਼ਨ ਭਾਰਦਵਾਜ ਜਨਰਲ ਸਕੱਤਰ ਦੀ ਅਗਵਾਈ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ । ਜਿਸ ਵਿਚ ਸਬ-ਸਟੇਸ਼ਨ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਨੇ ਇੰਜੀ: ਸਿੰਗਲਾ ਨੂੰ ਫਰੀਦਕੋਟ ਵਿਖੇ ਉਪ ਮੁੱਖ ਇੰਜੀਨੀਅਰ ਤਾਇਨਾਤ ਹੋਣ ਤੇ ਗੁਲਦਸਤੇ ਭੇਂਟ ਕਰਕੇ ਮੁਬਾਰਕਬਾਦ ਦਿੱਤੀ । ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਇੰਜੀ: ਸਿੰਗਲਾ ਪੀ.ਐਂਡ.ਐਮ ਹਲਕਾ ਬਠਿੰਡਾ ਵਿਖੇ ਉੱਪ ਮੁੱਖ ਇੰਜੀਨੀਅਰ ਤਾਇਨਾਤ ਸਨ । ਇਸ ਮੌਕੇ ਤੇ ਹਾਜ਼ਰੀਨ ਬੁਲਾਰਿਆਂ ਨੇ ਇੰਜੀ: ਸਿੰਗਲਾ ਵੱਲੋਂ ਪੀ.ਐਡ.ਐਮ. ਵਿਖੇ ਨਿਭਾਈ ਗਈ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਬਤੌਰ ਨਿਗਰਾਨ ਇੰਜੀਨੀਅਰ ਪੀ.ਐਡ.ਐਮ. ਦਾ ਸਮਾਂ ਬਹੁਤ ਹੀ ਵਧੀਆ ਲੰਘਿਆ ਅਤੇ ਸਬ ਸਟੇਸ਼ਨ ਸਟਾਫ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਅਤੇ ਉਮੀਦ ਕੀਤੀ ਕਿ ਉਹ ਹੁਣ ਵੀ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਨੂੰ ਤਰਜੀਹ ਦੇਣਗੇ । ਇਸ ਮੌਕੇ ਤੇ ਇੰਜੀ: ਸਿੰਗਲਾ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੂੰ ਯਕੀਨ ਦੁਆਇਆ ਕਿ ਉਹ ਐਸੋਸੀਏਸ਼ਨ ਨੂੰ ਆ ਰਹੀਆਂ ਸਮੱਸਿਆਵਾ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਗੇ । ਅੰਤ ਵਿਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਤੇ ਆਹੁਦੇਦਾਰਾਂ ਨੇ ਇੰਜੀ: ਸਿੰਗਲਾ ਨੂੰ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ । ਇਸ ਮੌਕੇ ਹੋਰਾਂ ਤੋਂ ਇਲਾਵਾ ਪੈਟਰਨ ਜਗਜੀਵਨ ਰਾਮ ਸ਼ਰਮਾ, ਗੁਰਦੇਵ ਸਿੰਘ ਬਾਘਾਪੁਰਾਣਾ, ਸਿਰੀ ਭਗਵਾਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।