ਸਮਾਜਸੇਵੀ ਸੰਸਥਾਵਾਂ ਨੇ ਡੇਂਗੂ ਤੋਂ ਬਚਾਅ ਸਬੰਧੀ ਕੀਤੇ ਪੋਸਟਰ ਰਿਲੀਜ਼

0
1423

ਕੋਟਕਪੂਰਾ ੨ ਅਕਤੂਬਰ (ਮਖਣ ਸੰਿਘ ) : ਪੰਜਾਬ ਭਰ ‘ਚ ਜਿਸ ਤਰ੍ਹਾਂ ਡੇਂਗੂ ਆਪਣੇ ਪੈਰ ਪਸਾਰ ਰਿਹਾ ਹੈ, ਉਸ ਦੇ ਲੱਛਣ ਤੇ ਬਚਾਅ ਦੇ ਉਪਾਅ ਸਬੰਧੀ ਇਕ ਪੋਸਟਰ ਸੁਖਵਿੰਦਰ ਸਿੰਘ ਬੱਬੂ ਜ਼ਿਲ੍ਹਾ ਪ੍ਰਧਾਨ ਬੀ.ਸੀ.ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਹਿਯੋਗ ਨਾਲ ਬਾਬਾ ਨਾਮਦੇਵ ਬਲੱਡ ਡੋਨਰਜ਼ ਕਲੱਬ ਤੇ ਸ਼ਹੀਦ ਭਗਤ ਸਿੰਘ ਕਲਾਸਿਕ ਕਲੱਬ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਰਿਲੀਜ਼ ਕੀਤਾ ਗਿਆ। ਡਾ.ਗਾਜ਼ੀ ਉਜੈਰ ਨੇ ਕਲੱਬ ਦੇ ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਂਗੂ ਦੇ ਬਚਾਅ ਲਈ ਮਹੱਤਵਪੂਰਨ ਜਾਣਕਾਰੀ ਵਾਲਾ ਇਹ ਪੋਸਟਰ ਆਮ ਲੋਕਾਂ ਲਈ ਲਾਹੇਵੰਦ ਸਾਬਤ ਹੋਵੇਗਾ। ਸੁਖਵਿੰਦਰ ਸਿੰਘ ਬੱਬੂ ਤੇ ਬਲਜੀਤ ਸਿੰਘ ਖੀਵਾ ਵੱਲੋਂ ਸ਼ਹਿਰ ਦੀਆਂ ਹੋਰ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਲਈ ਅਪੀਲ ਕੀਤੀ ਤਾਂ ਜੋ ਡੇਂਗੂ ਦੇ ਮਾਰੂ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਸਰਪ੍ਰਸਤ ਅਮਨਦੀਪ ਸ਼ਰਮਾ ਨੇ ਆਖਿਆ ਕਿ ਇਨ੍ਹਾਂ ਪੋਸਟਰਾਂ ਨੂੰ ਇਲਾਕੇ ਦੇ ਸਾਰੇ ਅਖ਼ਬਾਰਾਂ ਰਾਹੀਂ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਭਵਿੱਖ ‘ੱਚ ਵੀ ਕਲੱਬ ਵੱਲੋਂ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਦੀਪ ਸਿੰਘ ਘੋਲੀਆ, ਗੁਰਪ੍ਰੀਤ ਸਿੰਘ ਕਮੋਅ, ਮਨਦੀਪ ਸਵਾਮੀ, ਉਦੇ ਰੰਦੇਵ, ਹਰਮਿੰਦਰ ਸਿੰਘ ਕਮੋਅ, ਪਰਮਿੰਦਰ ਸਿੰਘ ਸਿੱਧੂ ਤੇ ਰਜਿੰਦਰਪਾਲ ਸਿੰਘ ਕਾਕੂ ਆਦਿ ਵੀ ਹਾਜ਼ਰ ਸਨ।