ਸਮਾਲ ਵੰਡਰ ਸਕੂਲ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ

0
1344

ਕੋਟਕਪੂਰਾ 29 ਨਵਬਰ (ਮਖਣ ਸਿੰਘ ) ਸਥਾਨਕ ਜੈਤੋ ਰੋਡ ਤੇ ਸਥਿਤ ਸਮਾਲ ਵੰਡਰ ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ੈਲਜਾ ਦੀ ਅਗੁਵਾਈ ਹੇਠ ਸਕੂਲ ਦੇ ਅਧਿਆਪਕਾ ਤੇ ਬੱਚਿਆਂਨੇ ਇੱਥੋਂ ਥੋੜੀ ਦੂਰ ਪਿੰਡ ਢਿਲਵਾਂ ਦੇ ਗੁਰਦੁਆਰਾ ਗੁਦਾਵਰੀਸਰ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਪ੍ਰਿੰਸੀਪਲ ਨੇ ਬੱਚਿਆਂ ਤੇ ਸਟਾਫ ਨੂੰ ਸੰਬੋਧਨ ਕਰਦੇ ਸਮੇਂ ਦੱਸਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਬਹੁਤ ਕਰਨੀ ਦੇ ਮਾਲਕ ਸਨ ਤਾਂ ਹੀ ਅੱਜ ਪੂਰੀ ਦੁਨੀਆ ਇੰਨਾਂ ਦੇ ਜਨਮ ਦਿਨ ਨੂੰ ਪੂਰੀ ਸ਼ਰਧਾ ਅਤੇ ਲਗਨ ਨਾਲ ਮਨਾਉਂਦੇ ਹਨ। ਉਨਾਂ ਅਖੀਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ-ਲੱਖ ਵਧਾਈ ਦਿੱਤੀ ਇਸ ਮੌਕੇ ਅਧਿਆਪਕਾ ਉਰਵਸ਼ੀ, ਕੀਰਤੀ ਚੋਪੜਾ, ਅੰਜੂ ਚਾਵਲਾ, ਕੰਚਨ ਗੋਇਲ, ਰਜਨੀ, ਨੇਹਾ ਅਰੋਧੀਆ, ਅਨੂ ਧਿੰਗੜਾ ਆਦਿ ਹਾਜਰ ਸਨ।