ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਟ੍ਰੈਫਿਕ ਪੁਲਿਸ ਵਲੋਂ ਸੈਮੀਨਾਰ ਦਾ ਆਯੋਜਨ

0
1460

 

 

ਰਾਜਪੁਰਾ (ਧਰਮਵੀਰ ਨਾਗਪਾਲ) ਐਸ ਐਸ ਪੀ ਪਟਿਆਲਾ ਗੁਰਮੀਤ ਸਿੰਘ ਚੌਹਾਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਟ੍ਰੈਫਿਕ ਡੀ ਐਸ ਪੀ ਪਟਿਆਲਾ ਚੰਦ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਇੰਚਾਰਜ ਰਾਜਪੁਰਾ ਸ੍ਰ. ਸੁਖਬੀਰ ਸਿੰਘ ਅਤੇ ਟ੍ਰੇੈਫਿਕ ਐਜੁਕੇਸ਼ਨ ਸੈੱਲ ਪਟਿਆਲਾ ਦੇ ਏ ਐਸ ਆਈ ਗੁਰਜਾਪ ਸਿੰਘ ਦੇ ਸਾਂਝੇ ਉਪਰਾਲੇ ਸਦਕਾ ਅੱਜ ਰਾਜਪੁਰਾ ਵਿੱਖੇ ਪੈਂਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਟ੍ਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਟ੍ਰੇੀਫਕ ਐਜੁਕੇਸ਼ਨ ਸੈੱਲ ਦੇ ਮੁਲਾਜਮਾ ਨੇ ਸਕੂਲੀ ਬਚਿਆ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਏ ਐਸ ਆਈ ਗੁਰਜਾਪ ਸਿੰਘ ਵਲੋਂ ਇੱਕ ਗੀਤ ਪੇਸ਼ ਕਰਕੇ ਬਚਿਆ ਨੂੰ ਬੜੇ ਸੁੱਚਜੇ ਢੰਗ ਨਾਲ ਦਸਿਆ ਕਿ ਕੀਵੇਂ ਛੋਟੀ ਜਿਹੀ ਸਾਵਧਾਨੀ ਸਾਨੂੰ ਦੁਰਘਟਨਾ ਹੋਣ ਤੋਂ ਰੋਕ ਸਕਦੀ ਹੈ। ਉਹਨਾਂ ਸਕੂਲੀ ਬਚਿਆ ਨੂੰ ਇਹ ਸਿਖਿਆ ਵੀ ਦਿੱਤੀ ਕਿ ਜੋ ਇਹ ਟ੍ਰੈਫਿਕ ਐਜੁਕੇਸ਼ਨ ਅੱਜ ਬਚਿਆ ਨੂੰ ਦਿੱਤੀ ਜਾ ਰਹੀ ਹੈ ਉਹ ਘਰ ਜਾ ਕੇ ਆਪਣੇ ਮਾਪਿਆ ਨੂੰ ਵੀ ਦਸਣ। ਇਸ ਮੌਕੇ ਮੌਜੂਦ ਸਕੂਲੀ ਬਚਿਆ ਵਿੱਚ ਵੀ ਭਾਰੀ ਉਤਸਾਹ ਵੀ ਵੇਖਿਆ ਗਿਆ। ਟ੍ਰੇਫਿਕ ਇੰਚਾਰਜ ਰਾਜਪੁਰਾ ਸੁਖਬੀਰ ਸਿੰਘ ਨੇ ਪੱਤਰਕਾਰਾ ਨਾਲ ਗਲਬਾਤ ਕਰਦਿਆ ਦਸਿਆ ਕਿ ਉਹਨਾਂ ਵਲੋਂ ਸ਼ਹਿਰ ਵਿੱਚ ਟ੍ਰੈਫਿਕ ਦੇ ਨਿਯਮਾ ਨੂੰ ਸਖਤੀ ਨਾਲ ਲਾਗੂ ਕੀਤਾ ਹੋਇਆ ਹੈ। ਸਮੇਂ ਸਮੇਂ ਤੇ ਸਪੈਸ਼ਲ ਚੈਕਿੰਗ ਕਰਕੇ ਨਿਯਮਾ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ। ਮੀਡੀਆ ਵਲੋਂ ਪੁਜੇ ਚੰਡੀਗੜ ਪੰਜਾਬ ਯੁਨਿਅਨ ਆਫ ਜਰਨਾਲਿਸ਼ਟ ਯੁਨਿਟ ਰਾਜਪੁਰਾ ਦੇ ਪੀ ਆਰ ੳ ਧਰਮਵੀਰ ਨਾਗਪਾਲ ਵਲੋਂ ਵੀ ਬਚਿਆ ਨੂੰ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਸਿਖਿਆ ਦਿਤੀ ਅਤੇ ਵਿਸ਼ਵਾਸ ਦਿਵਾਇਆ ਕਿ ਮੀਡੀਆ ਦੇ ਨੁਮਾਇੰਦਿਆਂ ਵਲੋਂ ਵੀ ਟ੍ਰੈਫਿਕ ਨਿਯਮਾ ਦੀ ਪਹਿਲ ਦੇ ਆਧਾਰ ਤੇ ਪਾਲਣਾ ਕੀਤੀ ਜਾਵੇਗੀ।ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਹਰ ਸਾਲ ਉਹਨਾਂ ਦੇ ਸਕੂਲ ਵਿੱਚ ਇਹ ਟ੍ਰੈਫਿਕ ਸੈਮੀਨਾਰ ਕਰਵਾਇਆ ਜਾਂਦਾ ਹੈ ਤਾਂ ਕਿ ਵੱਧ ਤੋਂ ਵੱਧ ਟ੍ਰੈਫਿਕ ਨਿਯਮਾ ਬਾਰੇ ਬਚਿਆ ਨੂੰ ਜਾਣਕਾਰੀ ਮਿਲ ਸਕੇ, ਜਿਸ ਨਾਲ ਉਹ ਆਪਣੇ ਜੀਵਨ ਵਿੱਚ ਟ੍ਰੈਫਿਕ ਨਿਯਮਾ ਦੀ ਅਣਗਹਿਲੀ ਕਰਨ ਵੱਲ ਧਿਆਨ ਨਾ ਦੇਣ।