ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਲਾਏ ਗਏ 125ਵਾਂ ਅੱਖਾ ਦਾ ਮੁੱਫਤ ਚੈਕ ਅਪ ਅਤੇ ਆਪ੍ਰੇਸ਼ਨ ਕੈਂਪ

0
1567

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਦਿਨ ਸ਼ਨੀਵਾਰ ਨੂੰ ਸ਼ਰਬਤ ਦਾ ਭੱਲਾ ਚੈਰੀਟੇਬਲ ਟਰੱਸਟ ਵਲੋਂ ਪੁਰਾਣਾ ਰਾਜਪੁਰਾ ਦੇ ਗੁਰਦੁਆਰਾ ਗੁਰੂਨਾਨਕ ਦਰਬਾਰ ਵਿੱਖੇ 125ਵਾਂ ਵਿਸ਼ਾਲ ਅੱਖਾ ਦਾ ਚੈਕ ਅਪ ਕੈਂਪ ਲਗਾਇਆ ਗਿਆ। ਇਹ ਕੈਂਪ ਸਰਬਤ ਦਾ ਭਲਾ ਚੈਰੀਟੇਬਲ ਦੇ ਪ੍ਰਧਾਨ ਐਸ ਪੀ ੳਬਰਾਏ ਦੇ ਸਹਿਯੋਗ ਸਦਕਾ ਲਗਾਇਆ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਰਾਜਪੁਰਾ ਦੇ ਡੀ.ਐਸ.ਪੀ ਸ੍ਰ. ਰਜਿੰਦਰ ਸਿੰਘ ਸੋਹਲ ਅਤੇ ਟਰੱਸਟ ਦੇ ਜਿਲਾ ਇੰਚਾਰਜ ਜਸਾ ਸਿੰਘ ਵਿਸ਼ੇਸ ਤੋਰ ਤੇ ਪਹੁੰਚੇ। ਇਸ ਮੌਕੇ ਰਾਜਪੁਰਾ ਦੇ ਡੀ ਐਸ ਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦਸਿਆ ਕ ਸਰੱਬਤ ਦਾ ਭੱਲਾ ਚੈਰੀਟੇਬਲ ਟਰਸਟ ਵਲੋਂ ਕੀਤੇ ਜਾ ਰਹੇ ਕੰਮਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਗਰੀਬ ਲੋਕਾ ਦੀ ਅੱਖਾਂ ਦੇ ਅਪ੍ਰੇਸ਼ਨ ਕਰਾਉਣਾ ਬਹੁਤ ਹੀ ਚੰਗੀ ਅਤੇ ਸੁਚੀ ਤੇ ਸਚੀ ਸੇਵਾ ਹੈ। ਕਈ ਲੋਕ ਪੈਸਾ ਨਹੀਂ ਖਰਚ ਕਰ ਸਕਦੇ ਜਿਸ ਕਾਰਨ ਟਰੱਸਟ ਵਲੋਂ ਇਹ ਸਭ ਫਰੀ ਕੀਤਾ ਜਾ ਰਿਹਾ ਹੈ।ਡੀ ਐਸ ਪੀ ਸ੍ਰ. ਸੋਹਲ ਨੇ ਕਿਹਾ ਕਿ ਮੈਂ ਇੱਥੇ ਪੁਜੇ ਮਰੀਜਾ ਦੀ ਸਿਹਤ ਸਭਾਲ ਲਈ ਅਰਦਾਸ ਕਰਦਾ ਹਾਂ ਅਤੇ ਟਰੱਸਟ ਵਲੋਂ ਕੀਤੇ ਜਾ ਰਹੇ ਕੰਮਾ ਦੀ ਉਹਨਾ ਨੂੰ ਮੁਬਾਰਕਵਾਦ ਤੇ ਸਲਾਘਾ ਕਰਦਾ ਹਾਂ। ਇਸ ਮੌਕੇ ਜਿਲਾ ਪ੍ਰਧਾਨ ਸਰਬਤ ਦਾ ਭੱਲਾ ਸ੍ਰ. ਜਸਾ ਸਿੰਘ ਨੇ ਕਿਹਾ ਕਿ ਟਰਸਟ ਦੇ ਸਰਪ੍ਰਸਤ ਐਸ ਪੀ ੳਬਰਾਏ ਦੀ ਮਿਹਨਤ ਅਤੇ ਸਮਾਜ ਸੇਵਾ ਵਿੱਚ ਸ਼ਰਧਾ ਦੇ ਸਦਕਾ ਇਹ 125ਵਾਂ ਕੈਂਪ ਲਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਵਿੱਚ ਡਾਕਟਰ ਮਨਪ੍ਰੀਤ ਸਿੰਘ ਗਲੋਬਲ ਆਈ ਹਸਪਤਾਲ ਐਸ ਐਸ ਟੀ ਨਗਰ ਰਾਜਪੁਰਾ ਰੋਡ ਦੀ ਟੀਮ ਅੱਜ ਦੇ ਕੈਂਪ ਵਿੱਚ ਮੌਜੂਦ ਹੈ। ਉਹਨਾਂ ਦਸਿਆ ਕਿ ਇਸ ਕੈਂਪ ਵਿੱਚ ਤਕਰੀਬਨ 550 ਜਾ 600 ਦੇ ਕਰੀਬ ਮਰੀਜ ਦੇਖੇ ਜਾਣਗੇ ਅਤੇ ਜਿਹਨਾਂ ਵਿਚੋਂ 80 ਦੇ ਕਰੀਬ ਮਰੀਜਾ ਦਾ ਅਪ੍ਰੇਸ਼ਨ ਜਰਮਨੀ ਤਕਨੀਕ ਦੇ ਨਵੇਂ ਲੈਂਜ ਪਾ ਕੇ ਬਿਲਕੁਲ ਮੁੱਫਤ ਕੀਤਾ ਜਾਵੇਗਾ।ਇਸ ਕੈਂਪ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜਲ ਸੇਵਾ ਸੁਸਾਇਟੀ ਦੇ ਪ੍ਰਧਾਨ ਸ੍ਰ. ਦਾਤਾਰ ਸਿੰਘ ਭਾਟੀਆਂ, ਸ੍ਰ. ਹਰਦੇਵ ਸਿੰਘ ਕੰਡੇਵਾਲ ਐਮ ਸੀ ਰਾਜਪੁਰਾ, ਰਜਿੰਦਰ ਸਿੰਘ ਭੋਲਾ, ਹਰਵਿੰਦਰ ਸਿੰਘ ਅੱਪੂ, ਇੰਦਰਪਾਲ ਸਿੰਘ, ਸੁਖਦੇਵ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ ਬਾਸਵਾਂਮ ਗੁਰਭੇਜ ਸਿੰਘ ਅਤੇ ਹੋਰ ਪਤਵੰਤੇ ਸਮਾਜ ਸੇਵੀ ਹਾਜਰ ਸਨ।