ਸਰਬ ਧਰਮ ਇਸਤਰੀ ਸੇਵਾ ਸੋਸਾਇਟੀ ਵੱਲੋਂ ਕੈਂਸਰ ਅਤੇ ਮੈਡੀਕਲ ਕੈਂਪ 3 ਦਸੰਬਰ ਨੂੰ,

0
1420

ਲੁਧਿਆਣਾ 1 ਦਸੰਬਰ ( ਸਤ ਪਾਲ ਸੋਨੀ ) : ਵਾਰਡ ਨੰ: 12 ਅਧੀਨ ਪੈਂਦੇ ਨਿਊ ਸੁੰਦਰ ਨਗਰ ਵਿਖੇ ਸਰਬ ਧਰਮ ਇਸਤਰੀ ਸੇਵਾ ਸੋਸਾਇਟੀ ਦੀ ਆਗੂ ਗੁਰਿੰਦਰ ਕੌਰ ਮਹਿਦੂਦਾਂ ਨੇ ਦੱਸਿਆ ਕਿ ਗਲੋਬਲ ਕੈਂਸਰ ਕਨਸਰਨ ਇੰਡੀਆਂ ਦੇ ਸਹਿਯੋਗ ਨਾਲ ਸਾਡੇ ਵੱਲੋਂ ਮਹੁੱਲੇ ਦੇ ਮੋਨਿਕਾ ਮੈਮੋਰੀਅਲ ਪਬਲਿਕ ਸਕੂਲ ਵਿਖੇ 3 ਦਸੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਿਹਰ 1 ਵਜੇ ਤੱਕ ਕੈਂਸਰ ਅਤੇ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਮਰੀਜਾਂ ਦੀ ਜਾਂਚ ਕਰਨ ਤੋਂ ਬਾਅਦ ਮੁਫਤ ਦਵਾਈਆਂ ਦਿੱਤੀਆਂ ਜਾਣਗੀਆ ਅਤੇ ਹਰ ਪ੍ਰਕਾਰ ਦੇ ਟੈਸਟ ਵੀ ਮੁਫਤ ਹੀ ਕੀਤੇ ਜਾਣਗੇ। ਉਨਾਂ ਵਿਸ਼ੇਸ ਤੌਰ ਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਆਪਣੇ ਟੈਸਟ ਕਰਵਾਉਣ, ਕਿਉਂਕਿ ਜਾਗਰੂਕਤਾ ਦੀ ਕਮੀਂ ਕਾਰਨ ਅੱਜ ਬਹੁਤ ਸਾਰੀਆਂ ਔਰਤਾਂ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਨਾਲ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਉਨਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆਂ ਕੈਂਸਰ ਦਾ ਇਲਾਜ ਚਾਲੂ ਕਰ ਦਿੱਤਾ ਜਾਵੇ ਤਾਂ ਇਸ ਨਾਮੁਰਾਦ ਬਿਮਾਰੀ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਜਿਸ ਦੀ ਜਾਣਕਾਰੀ ਨਾ ਹੋਣ ਕਾਰਨ ਬਹੁਤ ਸਾਰੇ ਕੈਂਸਰ ਪੀੜਤ ਝੋਲੀ ਛਾਪ ਡਾਕਟਰਾਂ ਅਤੇ ਤੰਤਰਿਕਾਂ ਤੋਂ ਆਪਣਾ ਆਰਥਿਕ ਸ਼ੋਸਣ ਕਰਵਾਉਂਦੇ ਹਨ ਤੇ ਅਖੀਰ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਉਨਾਂ ਦੱਸਿਆ ਕਿ ਐਨ ਜੀ ਓ ਸਰਕਾਰ ਵੱਲੋਂ ਦਿੱਤੀ ਜਾਂਦੀ ਆਰਥਿਕ ਸਹਾਇਤਾ ਵੀ ਮਰੀਜਾਂ ਨੂੰ ਮੁਹੱਈਆ ਕਰਵਾਉਂਦੀ ਹੈ ਇਸ ਲਈ ਕੈਂਸਰ ਪੀੜਤ ਕੈਂਪ ਵਿੱਚ ਪਹੁੰਚ ਕੇ ਇਸਦੀ ਜਾਣਕਾਰੀ ਜਰੂਰ ਹਾਸਲ ਕਰਨ। ਇਸ ਮੌਕੇ ਪ੍ਰੀਤਮ ਕੌਰ, ਗੀਤਾ ਦੇਵੀ, ਲਲਿਤਾ, ਨੀਰਜ, ਗੌਰੀ, ਕਮਲਜੀਤ ਕੌਰ, ਸਿਮਰਨ ਕੌਰ, ਸਰੋਜ, ਸ਼ਸ਼ੀ, ਜਸਮੀਨ ਕੌਰ, ਸਲਮਾ, ਕੁੰਤੀ ਦੇਵੀ, ਮੋਨਾ ਗੁਪਤਾ, ਸ਼ੈਲੀ, ਗਗਨ, ਨਿਤੂ, ਅਨੂ, ਕਰਮਜੀਤ ਕੌਰ ਅਤੇ ਹੋਰ ਹਾਜਰ ਸਨ।