ਸਵੈਇੱਛੁਕ ਖੂਨਦਾਨ ਕੈਂਪ ਦੌਰਾਨ 50 ਯੂਨਿਟ ਖੂਨ ਇਕੱਤਰ

0
1607

ਕੋਟਕਪੂਰਾ 29 ਦਿਸ੍ਬਰ (ਮਖਣ ਸਿੰਘ ) ਨੇੜਲੇ ਪਿੰਡ ਹਰੀਨੌਂ ਵਿਖੇ ਦਸਮੇਸ਼ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ, ਗ੍ਰਾਮ ਪੰਚਾਇਤ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਏ ਗਏ ਸਵੈਇੱਛੁਕ ਖੂਨਦਾਨ ਕੈਂਪ ਦੌਰਾਨ 50 ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ ਖੂਨ ਡਾ.ਰਮੇਸ਼ ਕੁਮਾਰ ਦੀ ਅਗਵਾਈ ‘ਚ ਪੁੱਜੀ ਸਿਹਤ ਵਿਭਾਗ ਦੀ ਟੀਮ ਨੇ ਇਕੱਤਰ ਕੀਤਾ। ਕੈਂਪ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ‘ਤੇ ਪੁੱਜੇ ਮਨਤਾਰ ਸਿੰਘ ਬਰਾੜ ਮੁੱਖ ਪਾਰਲੀਮਾਨੀ ਸਕੱਤਰ ਨੇ ਕਲੱਬ ਦੀਆਂ ਸੇਵਾਵਾਂ ਦੇਖਦੇ ਹੋਏ 1 ਲੱਖ ਰੁਪਏ ਦੀ ਮੱਦਦ ਦਾ ਐਲਾਨ ਕੀਤਾ। ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਅਤੇ ਬਲਜਿੰਦਰ ਸਿੰਘ ਨੇ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ। ਇਸ ਸਮੇਂ ਡਾ.ਗਾਜ਼ੀ ਉਜੈਰ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਕੋਟਕਪੂਰਾ ਨੇ ਖੂਨਦਾਨੀਆਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪਿੰਡ ਦੇ ਸਰਪੰਚ ਕੈਪਟਨ ਬਸੰਤ ਸਿੰਘ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਤੋਂ ਇਲਾਵਾ ਹੋਰ ਸਾਰਿਆਂ ਨੂੰ ਜੀ ਆਇਆਂ ਆਖ਼ਿਆ। ਉਕਤ ਕਲੱਬਾਂ ਦੇ ਪ੍ਰਧਾਨ ਕ੍ਰਮਵਾਰ ਗੁਰਬਿੰਦਰ ਸਿੰਘ ਤੇ ਰਜਿੰਦਰ ਸਿੰਘ ਰਾਣਾ ਨੇ ਪਿੰਡ ‘ਚ ਕੀਤੇ ਗਏ ਸਮਾਜਸੇਵਾ ਦੇ ਕੰਮਾਂ ਦਾ ਸੰਖੇਪ ‘ਚ ਜ਼ਿਕਰ ਕੀਤਾ। ਯਾਦਵਿੰਦਰ ਸਿੰਘ ਸਿੱਧੂ ਸਰਪੰਚ ਅਤੇ ਸੁਖਵਿੰਦਰ ਸਿੰਘ ਬੱਬੂ ਨੇ ਵੀ ਦਾਨੀ ਸੱਜਣਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ‘ਚ ਸਹਾਈ ਹੋਵੇਗਾ। ਕੈਂਪ ਦੌਰਾਨ ਕੌਰ ਸਿੰਘ ਪੰਚ, ਮਾ.ਬਲਜੀਤ ਸਿੰਘ, ਮੱਖਣ ਸਿੰਘ, ਮਾ.ਮੇਘਰਾਜ, ਪਰਮਿੰਦਰ ਸਿੰਘ ਕੋਚ, ਹਰਜਿੰਦਰ ਸਿੰਘ ਜਿੰਦੂ, ਜਗਪ੍ਰੀਤ ਸਿੰਘ, ਮਨਦੀਪ ਸਿੰਘ ਬਿੱਟੂ, ਸੇਵਕ ਸਿੰਘ, ਹਰਿੰਦਰ ਸਿੰਘ ਗੋਗੀ ਆਦਿ ਦਾ ਭਰਪੂਰ ਸਹਿਯੋਗ ਰਿਹਾ।