ਸਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ

0
1432

 

ਰਾਜਪੁਰਾ (ਧਰਮਵੀਰ ਨਾਗਪਾਲ) ਪਟਿਆਲਾ ਦੇ ਸਿਵਲ ਸਰਜਨ ਡਾ. ਰਾਜੀਵ ਭੱਲਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਦੀਵਾਲੀ ਦੇ ਤਿਉਹਾਰ ਦੇ ਮੱਦੇਨਜਰ ਆਮ ਲੋਕਾ ਨੂੰ ਮਿਲਾਵਟ ਰਹਿਤ ਖਾਣ ਪੀਣ ਦੀਆਂ ਤੇ ਲੋਕਾ ਦੀ ਚੰਗੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਪਟਿਆਲਾ ਦੀ ਟੀਮ ਨੇ ਰਾਜਪੁਰਾ ਵਿੱਚ ਦੁੱਧ ਡੈਅਰੀ ਅਤੇ ਕਈ ਮਠਿਆਈਆਂ ਦੀਆਂ ਦੁਕਾਨਾ ਦੇ ਸੈਂਪਲ ਭਰ ਕੇ ਲਬਾਰਟੀ ਜਾਂਚ ਲਈ ਭੇਜ ਦਿੱਤੇ ਹਨ ਇਸ ਦੀ ਜਾਣਕਾਰੀ ਗਗਨਦੀਪ ਕੌਰ ਤੇ ਅਦਿੱਤੀ ਗੁਪਤਾ ਫੂਡ ਸੇਫਟੀ ਅਫਸਰ ਜਿਲਾ ਪਟਿਆਲਾ ਨੇ ਦਿੱਤੀ ਤੇ ਉਹਨਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਕੇ ਕਿਸੇ ਨੂੰ ਵੀ ਲੋਕਾ ਦੀ ਸਿਹਤ ਨਾਲ ਖਿਲਵਾੜ ਨਹੀ ਹੋਣ ਦਿਤਾ ਜਾਵੇਗਾ। ਇਸ ਸਬੰਧੀ ਜਿਲਾ ਸਿਹਤ ਅਫਸਰ ਡਾ. ਰਾਜਪਾਲ ਸਿੰਘ ਨੇ ਦਸਿਆ ਸਿਹਤ ਵਿਭਾਗ ਦੀ ਟੀਮ ਵਲੋਂ ਲੋਕਾ ਨੂੰ ਬਿਨਾ ਮਿਲਾਵਟ ਦੇ ਖਾਣ ਪੀਣ ਵਾਲੀਆਂ ਚੀਜਾ ਦੇ ਸੈਂਪਲ ਭਰੇ ਹਨ ਤੇ ਇਹ ਸੈਂਪਲ ਜਾਂਚ ਲਈ ਲਬਾਰਟੀ ਭੇਜ ਦਿੱਤੇ ਹਨ।