ਸਿਰਫ ਬੈਸਟ ਫਰੈਂਡ ਹੀ ਕਰਦੇ ਹਨ ਤੁਹਾਡੇ ਲਈ ਇਹ ਕੰਮ

0
1617

ਦੋਸਤੀ ਦਾ ਰਿਸ਼ਤਾ ਦੁਨੀਆ ਵਿਚ ਸੱਭ ਤੋਂ ਅਨਮੋਲ ਹੁੰਦਾ ਹੈ। ਹਰ ਕਿਸੇ ਦੀ ਲਾਈਫ ਵਿਚ ਕੋਈ ਅਜਿਹਾ ਦੋਸਤ ਜ਼ਰੂਰ ਹੁੰਦਾ ਹੈ ਜੋ ਤੁਹਾਡੇ ਲਈ ਸੱਭ ਕੁਝ ਕਰਨ ਲਈ ਤਿਆਰ ਹੁੰਦਾ ਹੈ। ਇਸ ਰਿਸ਼ਤੇ ਵਿਚ ਤੁਸੀਂ ਕੁਝ ਵੀ ਕਹਿਣ ਤੋਂ ਹਿਚਕਦੇ ਨਹੀਂ ਹੋ ਪਰ ਦੋਸਤੀ ਕਰਨਾ ਜਿਨ੍ਹਾਂ ਸੋਖਾ ਹੈ ਉਨ੍ਹਾਂ ਹੀ ਮੁਸ਼ਕਲ ਹੁੰਦਾ ਹੈ ਉਸ ਨੂੰ ਨਿਭਾਉਣਾ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਸਿਰਫ ਤੁਹਾਡੇ ਦੋਸਤ ਹੀ ਕਰ ਸਕਦੇ ਹਨ।

1. ਤੁਹਾਨੂੰ ਜਜ ਕਰਨਾ
ਬੈਸਟ ਫਰੈਂਡ ਦੇ ਨਾਲ ਤੁਸੀਂ ਉਂਝ ਹੀ ਰਹਿੰਦੇ ਹੋ ਜਿਵੇਂ ਤੁਸੀਂ ਰਹਿਣਾ ਚਾਹੁੰਦੇ ਹੋ ਕਿਉਂਕਿ ਉਹ ਤੁਹਾਨੂੰ ਕਦੇਂ ਵੀ ਜਜ ਨਹੀਂ ਕਰਦੇ। ਇਸ ਤੋਂ ਇਲਾਵਾ ਉਹ ਤੁਹਾਨੂੰ ਕੋਈ ਵੀ ਗੱਲ ਕਰਨ ਤੋਂ ਮਨਾ ਨਹੀਂ ਕਰਦੇ।

2. ਤੁਹਾਡੇ ਸੀਕ੍ਰੇਟ ਸ਼ੇਅਰ ਕਰਨਾ
ਤੁਸੀਂ ਆਪਣੇ ਸੀਕ੍ਰੇਟ ਕਿਸੇ ਨਾਲ ਵੀ ਸ਼ੇਅਰ ਕਰਨ ਤੋਂ ਪਹਿਲਾਂ ਕਈ ਵਾਰ ਸੋਚਦੇ ਹੋ ਪਰ ਤੁਸੀਂ ਆਪਣੇ ਬੈਸਟ ਫਰੈਂਡ ਦੇ ਸਾਹਮਣੇ ਤੁਸੀਂ ਆਰਾਮ ਨਾਲ ਆਪਣੇ ਸਾਰੇ ਸੀਕ੍ਰੇਟ ਸ਼ੇਅਰ ਕਰ ਸਕਦੇ ਹੋ। ਇਸ ਲਈ ਬੈਸਟ ਫਰੈਂਡ ਬਹੁਤ ਖਾਸ ਹੁੰਦੇ ਹਨ।

3. ਮਾੜੇ ਸਮੇਂ ਵਿਚ ਆਉਂਦੇ ਹਨ ਕੰਮ
ਜੇ ਤੁਹਾਨੂੰ ਕਦੇਂ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਹਾਨੂੰ ਸੱਭ ਤੋਂ ਪਹਿਲਾਂ ਤੁਹਾਡੇ ਬੈਸਟ ਫਰੈਂਡ ਦੀ ਯਾਦ ਆਉਂਦੀ ਹੈ। ਤੁਹਾਡੇ ਦੋਸਤ ਮਾੜੇ ਸਮੇਂ ਵਿਚ ਤੁਹਾਡੇ ਕੰਮ ਆਉਂਦੇ ਹਨ ਅਤੇ ਹਮੇਸ਼ਾ ਤਿਆਰ ਹੀ ਰਹਿੰਦੇ ਹਨ।

4. ਸਫਲਤਾ ਵਿਚ ਖੁਸ਼ ਹੋਣਾ
ਤੁਹਾਡੀ ਸਫਲਤਾ ਵਿਚ ਕਿਸੇ ਨੂੰ ਖੁਸ਼ੀ ਹੋਵੇ ਜਾਂ ਨਾ ਹੋਵੇ ਪਰ ਤੁਹਾਡੇ ਬੈਸਟ ਫਰੈਂਡ ਨੂੰ ਸਭ ਤੋਂ ਵਧ ਖੁਸ਼ੀ ਹੁੰਦੀ ਹੈ। ਤੁਹਾਡੇ ਅਸਫਲ ਹੋਣ ‘ਤੇ ਵੀ ਉਹ ਤੁਹਾਡੇ ਨਾਲ ਖੜੇ ਰਹਿਣ ਕੇ ਤੁਹਾਡੀ ਮਦਦ ਕਰਦੇ ਹਨ।

5. ਤੁਹਾਡੀ ਤਾਰੀਫ ਕਰਨਾ
ਬੈਸਟ ਫਰੈਂਡ ਲੋਕਾਂ ਦੇ ਸਾਹਮਣੇ ਤੁਹਾਡੀ ਤਾਰੀਫ ਕਰਦੇ ਨਹੀਂ ਥਕਦੇ। ਇਸ ਤੋਂ ਇਲਾਵਾ ਜੇ ਕੋਈ ਤੁਹਾਡੀ ਬੁਰਾਈ ਵੀ ਕਰ ਰਿਹਾ ਹੈ ਤਾਂ ਉਸ ਨਾਲ ਵੀ ਲੜ ਪੈਂਦੇ ਹਨ। ਤੁਹਾਡੇ ਬੈਸਟ ਫਰੈਂਡ ਤੁਹਾਡੀ ਬੁਰਾਈ ਸੁਣਨਾ ਪਸੰਦ ਨਹੀਂ ਕਰਦੇ।