ਲੁਧਿਆਨਾ 24 ਦਿਸੰਬਰ ( ਸੀ ਐਨ ਆਈ ) ਸੀਟੀ ਯੂਨੀਵਰਸਿਟੀ ਲੁਧਿਆਨਾ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਮੁਲਾਂਪੁਰ ਦੇ ਸਲਮ ਖੇਤਰ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਸੀਟੀ ਯੂਨੀਵਰਸਿਟੀ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਲੋੜਵੰਦ ਲੋਕਾਂ ਨੂੰ ਗਰਮ ਕਪੜੇ, ਰਜਾਈਆਂ ਅਤੇ ਖਾਣ-ਪੀਣ ਦਾ ਸਾਮਾਨ ਭੇਂਟ ਕੀਤਾ।
ਸੀਟੀ ਯੂਨੀਵਰਸਿਟੀ ਦੇ ਸੰਤਾ ਨੇ ਮੁਲਾਂਪੁਰ ਵਿਖੇ ਸਥਿਤ ਸਲਮ ਖੇਤਰ ਵਿੱਚ ਜਰੂਰਤਮੰਦ ਲੋਕਾਂ ਦੇ ਬੱਚਿਆਂ ਨਾਲ ਖੇਡਾਂ ਵੀ ਖੇਡੀਆਂ। ਨਾਲ ਹੀ ਬੱਚਿਆਂ ਨੂੰ ਖਾਣ ਲਈ ਮਿਠਾਇਆਂ ਅਤੇ ਚੋਕਲੇਟਸ ਵੀ ਭੇਂਟ ਕੀਤੀਆਂ। ਸੀਟੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਸਭ ਨੂੰ ਕ੍ਰਿਸਮਿਸ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆ। ਉਨ੍ਹਾਂ ਕਿਹਾ ਕਿ ਸਹੀ ਖੁਸ਼ੀ ਉਦੋਂ ਮਿਲਦੀ ਹੈ ਜਦੋਂ ਕਿਸੇ ਲੋੜਵੰਦ ਦੇ ਮੁੰਹ ‘ਤੇ ਹਾਸਾ ਦੇਖਣ ਨੂੰ ਮਿਲੇ, ਇਸੇ ਮਕਸਦ ਦੇ ਚਲਦੇ ਇਸ ਪਵਿਤਰ ਤਿਉਹਾਰ ‘ਤੇ ਸੀਟੀ ਯੂਨੀਵਰਸਿਟੀ ਵਲੋਂ ਇਹ ਕਦਮ ਚੁਕਿਆ ਗਿਆ ਅਤੇ ਜਰੂਰਤਮੰਦ ਲੋਕਾਂ ਨੂੰ ਸਾਮਗਰੀ ਭੇਂਟ ਕੀਤੀ ਗਈ।
ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਲਮ ਖੇਤਰ ਵਿੱਚ ਲੋਕ ਸਰਦੀਆਂ ਵਿੱਚ ਸਰਦੀਆਂ ਨਾਲ ਜੁਝ ਰਹੇ ਹੁੰਦੇ ਹਨ। ਇਸ ਮੰਤਵ ਨੂੰ ਮਨ ਵਿੱਚ ਰੱਖ ਸੀਟੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਲੋੜਵੰਦ ਲੋਕਾਂ ਨੂੰ ਜਰੂਰੀ ਸਮਾਨ ਭੇਂਟ ਕੀਤਾ। ਇਸ ਤੋਂ ਵਿਦਿਆਰਥੀਆਂ ਨੂੰ ਵੀ ਪ੍ਰੋਤਸਾਹਨਾ ਮਿਲਦੀ ਹੈ। ਸੀਟੀ ਯੂਨੀਵਰਸਿਟੀ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਜਿਕ ਉਪਰਾਲੇ ਕਰਦੀ ਰਵੇਗੀ।