ਸੀਨੀਅਰ ਸਿਟੀਜਨ ਕੌਂਸਲ ਵਲੋਂ ਮੈਡੀਕਲ ਚੈਕ ਅੱਪ ਕੈਂਪ ਅਤੇ ਹੋਣਹਾਰ ਬਚਿਆ ਨੂੰ ਕੀਤਾ ਗਿਆ ਸਨਮਾਨਿਤ

0
1537

 

ਰਾਜਪੁਰਾ 2 ਜੂਨ (ਧਰਮਵੀਰ ਨਾਗਪਾਲ) ਰਾਜਪੁਰਾ ਵਿੱਖੇ ਸੀਨੀਅਰ ਸਿਟੀਜਨ ਕੌਂਸਲ ਦੇ ਭਵਨ ਵਿਖੇ ਯੁਰਿਨ ਅਤੇ ਕਿਡਨੀ ਟੈਸਟ ਕੈਂਪ ਅਤੇ ਮੈਡੀਕਲ ਕੈਂਪ ਮਾਵੋ ਹਸਪਤਾਲ ਮੁਹਾਲੀ ਦੇ ਮਾਹਿਰ ਡਾਕਟਰ ਧੰਨਕਰ ਦੀ ਟੀਮ ਦੀਆਂ ਸੇਵਾਵਾ ਲੈ ਕੇ ਲਾਇਆ ਗਿਆ ਅਤੇ ਰਾਜਪੁਰਾ ਦੇ ਹੋਣਹਾਰ ਸਕਾਲਰ ਪਬਲਿਕ ਸਕੂਲ ਰਾਜਪੁਰਾ ਦੀ ਵਿਦਿਆਰਥਣ ਨੂੰ ਜਿਸਦਾ ਨਾਮ ਸਾਵੀ ਹੈ ਜੋ ਕਿ 800 ਅੰਕਾ ਵਿਚੋਂ 624 ਅੰਕ ਲੈ ਕੇ ਮੈਡੀਕਲ ਟੈਸਟ ਵਿੱਚ ਪੰਜਾਬ ਭਰ ਵਿਚੋਂ ਅੱਵਲ ਆਈ। ਇਸ ਮੈਡੀਕਲ ਟੈਸਟ ਵਿੱਚ ਪੰਜਾਬ ਭਰ ਤੋਂ 15500 ਵਿਦਿਆਰਥੀਆਂ ਨੇ ਹਿਸਾ ਲਿਆ ਸੀ ਅਤੇ ਅੱਜ ਇਸ ਹੌਨਹਾਰ ਬਚੀ ਸਾਵੀ ਨੂੰ ਅਤੇ ਉਹਨਾਂ ਦੇ ਮਾਪਿਆ ਨੂੰ ਰਾਜਪੁਰਾ ਦੇ ਸੀਨੀਅਰ ਸਿਟੀਜਨ ਕੌਂਸਲ ਅਤੇ ਐਸ ਡੀ ਐਮ ਰਾਜਪੁਰਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਜੇ.ਕੇ. ਜੈਨ ਐਸ ਡੀ ਐਮ ਰਾਜਪੁਰਾ ਨੇ ਬੋਲਦਿਆਂ ਕਿਹਾ ਕਿ ਇਹਨਾਂ ਹੌਨਹਾਰ ਬਚਿਆ ਦਾ ਜੋ ਅਸੀ ਇਹਨਾਂ ਨੂੰ ਬੁਲਾ ਕੇ ਸਨਮਾਨਿਤ ਕਰ ਰਹੇ ਹਾਂ ਸਾਨੂੰ ਇਹਨਾਂ ਹੋਨਹਾਰ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਜਾ ਕੇ ਸਨਮਾਨਿਤ ਕਰਨਾ ਚਾਹੀਦਾ ਹੈ। ਸ੍ਰੀ ਜੈਨ ਸਾਹਿਬ ਨੇ ਇਸ ਗੱਲ ਨੂੰ ਵਾਰ ਵਾਰ ਦੁਹਰਾਇਆ ਕਿ ਸਾਡੀ ਆਉਣ ਵਾਲੀ ਪਨੀਰੀ ਬਚਿਆਂ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਲੋੜ ਹੈ ਕਿ ਜਿਆਦਾ ਧਿਆਨ ਬੱਚੇ ਪੜਾਈ ਵੱਲ ਦੇਣ ਅਤੇ ਧਾਰਮਿਕ ਕਿਤਾਬਾ ਪੜਨ ਅਤੇ ਉੱਚੀ ਤੇ ਸੁੱਚੀ ਸੋਚ ਆਪਣੇ ਅੰਦਰ ਪੈਦਾ ਕਰਨ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਮਾਪੇ ਚੰਗੀ ਤਰਾਂ ਰੂਚੀ ਲੈਣ। ਉਹਨਾਂ ਕਿਹਾ ਕਿ ਅੱਜ ਕਲ ਦੇ ਬੱਚੇ ਜੋਰ ਦੇ ਕੇ ਆਪਣੀਆਂ ਮੰਗਾ ਪੂਰੀਆਂ ਕਰਾਉਂਦੇ ਹਨ ਜਿਹਨਾਂ ਦਾ ਨੁਕਸਾਨ ਅੱਗੇ ਚੱਲਕੇ ਮਾਪਿਆ ਨੂੰ ਹੀ ਝੱਲਣਾ ਪੈਂਦਾ ਹੈ। ਉਹਨਾਂ ਕਿਹਾ ਕਿ ਦੇਖਿਆ ਜਾ ਰਿਹਾ ਹੈ ਕਿ ਬਚਿਆ ਦਾ ਮੋਟਰ ਸਾਇਕਲ ਲੈਣ ਦਾ ਇੱਕ ਰੂਝਾਨ ਹੀ ਵੱਧ ਗਿਆ ਹੈ ਤੇ ਦੇਖੋ ਦੇਖੀ ਹਰੇਕ ਬੱਚਾ ਚਾਹੁੰਦਾ ਹੈ ਕਿ ਮੇਰੇ ਕੋਲ ਮੋਟਰ ਸਾਇਕਲ ਹੋਣਾ ਚਾਹੀਦਾ ਹੈ ਜਿਸ ਤੇ ਤਿੰਨ ਤਿੰਨ –ਚਾਰ ਚਾਰ ਬੱਚੇ ਬੈਠ ਕੇ ਪਟਾਕਿਆਂ ਵਾਲੇ ਹਾਰਨ ਵਜਾ ਕੇ ਲੰਘਦੇ ਨਜਰ ਆਉਂਦੇ ਹਨ ਜੇ ਕਿਸੇ ਵੀ ਚੌਕ ਤੇ ਪੁਲਿਸ ਵਾਲਾ ਨਾ ਖੜਿਆ ਹੋਵੇ ਤਾਂ ਇਹ ਲਾਲ ਬੱਤੀ ਦੀ ਬਿਨਾਂ ਪ੍ਰਵਾਹ ਕਰਦੇ ਹੋਏ ਨਿਕਲ ਜਾਂਦੇ ਹਨ ਜਦਕਿ ਇਹਨਾਂ ਨੂੰ ਸੜਕੀ ਆਵਾਜਾਈ ਨਿਯਮਾ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਸੀਨੀਅਰ ਸੀਟੀਜਨ ਨੂੰ ਆਵਾਜਾਈ ਸਮੇਂ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਆਰਾਮ ਨਾਲ ਸੜਕ ਪਾਰ ਕਰ ਸਕਣ ਪਰ ਇਹ ਤਾਂ ਹੀ ਹੋ ਸਕਦਾ ਹੈ ਕੀ ਹਰ ਸ਼ਹਿਰੀ ਤੇ ਹਰ ਨੌਜਵਾਨ ਬੱਚਾ ਆਪਣੀ ਸੋਚ ਨੂੰ ਬਦਲੇ ਤੇ ਕਾਨੂੰਨ ਦੀ ਉਲੰਘਣਾ ਨਾ ਕਰੇ। ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਦੇ ਪ੍ਰਧਾਨ ਸ੍ਰ. ਹਰਬੰਸ ਸਿੰਘ ਅਹੂਜਾ ਨੇ 17000 ਰੂਪੈ ਦਾ ਚੈਕ ਸਿਨੀਅਰ ਸਿਟੀਜਨ ਕੌਂਸਲ ਵਲੋਂ ਨੇਪਾਲ ਦੇਸ਼ ਤੇ ਆਏ ਕੁਦਰਤੀ ਭੁੂਚਾਲ ਅਤੇ ਤਰਾਸਦੀ ਦੀ ਮਦਦ ਲਈ ਦਿੱਤੇ ਅਤੇ ਉਹਨਾਂ ਨੇ ਕੁਝ ਮੰਗਾ ਵੀ ਐਸ ਡੀ ਐਮ ਸਾਹਿਬ ਨੂੰ ਦਸੀਆਂ ਤੇ ਕਿਹਾ ਕਿ ਬੁਢਾਪਾ ਪੈਨਸ਼ਨ ਜੋ ਕਿ ਪੰਜਾਬ ਸਰਕਾਰ ਵਲੌਂ 250 ਰੂਪੈ ਮਹੀਨਾ ਦਿੱਤੀ ਜਾਂਦੀ ਹੈ ਇਸ ਮਹਿੰਗਾਈ ਦੇ ਸਮੇ ਨੂੰ ਵੇਖਦੇ ਹੋਏ ਸਰਕਾਰ ਵਲੋਂ ਸੀਨੀਅਰ ਸਿਟੀਜਨਾ ਨਾਲ ਕੌਝਾ ਮਜਾਕ ਹੈ ਤੇ ਇਸਨੂੰ ਹਰਿਆਣਾ ਸਰਕਾਰ ਦੇ ਬਰਾਬਰ ਵਧਾਇਆ ਜਾਵੇ। ਉਹਨਾਂ ਸੜਕਾ ਦੀ ਭੈੜੀ ਹਾਲਤ ਅਤੇ ਆਵਾਜਾਈ ਦੇ ਇਲਾਵਾ ਕੌਂਸਲ ਦੇ ਭਵਨ ਦੀ ਰਿਪੇਅਰ ਦੀ ਸਮਸਿਆ ਵੀ ਰੱਖੀ ਤ ਕੌਂਸਲ ਵਿੱਚ ਕੁਝ ਕੰਪਯੂਟਰ ਵੀ ਲੈਕੇ ਦੇਣ ਦੀ ਮੰਗ ਰਖੀ ਤਾਂ ਐਸ ਡੀ ਐਮ ਸਾਹਿਬ ਨੇ ਵਿਸ਼ਵਾਸ ਦਿਲਾਉਂਦੇ ਹੋਏ ਕਿਹਾ ਕਿ ਇਹ ਮੰਗਾ ਪੰਜਾਬ ਸਰਕਾਰ ਤੱਕ ਜਲਦੀ ਪ੍ਰਵਾਨ ਕਰਾਉਣ ਲਈ ਭੇਜਿਆ ਜਾਣਗੀਆਂ। ਸ੍ਰ. ਬਲਦੇਵ ਸਿੰਘ ਖੁਰਾਨਾ ਨੇ ਸਟੇਜ ਦੀ ਸੇਵਾ ਬਾਖੁੂਬੀ ਨਿਭਾਈ ਅਤੇ ਸ੍ਰ. ਹਰਬੰਸ ਸਿੰਘ ਅਹੁੂਜਾ ਨੇ ਸਮੂਹ ਆਏ ਹੋਏ ਲੋਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚਾਹ ਦੀ ਸੇਵਾ ਦਾ ਜੋ ਪ੍ਰਬੰਧ ਕੀਤਾ ਗਿਆ ਹੈ ਸਮੂਹ ਹਾਜਰੀਨ ਭਰਾਵਾ ਨੂੰ ਬੇਨਤੀ ਹੈ ਕਿ ਉਹ ਚਾਹ ਜਰੂਰ ਪੀ ਕੇ ਜਾਣਗੇ।