ਸੁਖਬੀਰ ਬਾਦਲ ਵ¤ਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਵਿਰੁੱਧ ਰੋਸ ਪ੍ਰਦਰ•ਨ ਕਰਨ ਵਾਲਿਆਂ ਖਿਲਾਫ ਦਰਜ ਪੁਲਿਸ ਕੇਸ ਵਾਪਸ ਲੈਣ ਦੇ ਆਦੇਸ਼

0
1236

(ਬਾਦਲ ਨੇ ਕਿਹਾ ਕਿ ਊਨਾਂ ਨੂੰ ਵੀ ਬੇਅਦਬੀ ਹੋਣ ਦਾ ਦੁੱਖ ਹੈ ਤੇ ਉਹ ਪ੍ਰਦਰਸ਼ਨਕਾਰੀਆਂ ਦੀਆਂ ਭਾਵਨਾਵਾਂ ਸਮਝਦੇ ਨੇ)

ਚੰਡੀਗੜ 16 ਅਕਤੂਬਰ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਹੁਰਮਤੀ ਵਿਰੁੱਧ ਰਾਜ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਦਰਜ ਪੁਲਿਸ ਕੇਸ ਵਾਪਸ ਲੈ ਲਏ ਜਾਣ।ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੇ ਨਤੀਜੇ ਵਜੋਂ ਹੋਏ ਅਤੇ ਇਸ ਦੁੱਖਦਾਇਕ ਘੜੀ ਮੌਕੇ ਪੰਜਾਬ ਸਰਕਾਰ ਉਨਾਂ ਨਾਲ ਖੜੀ ਹੈ। ਉਨਾਂ ਕਿਹਾ ਕਿ ਠਮੈਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਹੁਰਮਤੀ ਦਾ ਬਹੁਤ ਡੂੰਘਾ ਦੁੱਖ ਹੈ ਤੇ ਮੈਂ ਰੋਸ ਪ੍ਰਗਟਾਵੇ ਕਰਨ ਵਾਲਿਆਂ ਦੀਆਂ ਭਾਵਨਾਵਾਂ ਨੂੰ ਚੰਗੀ ਤਰਾਂ ਸਮਝਦਾ ਹਾਂ।
ਉਪ ਮੁੱਖ ਮੰਤਰੀ ਸ. ਬਾਦਲ, ਜਿਨਾਂ ਕੋਲ ਗ੍ਰਹਿ ਵਿਭਾਗ ਦੀ ਜਿੰਮਵਾਰੀ ਵੀ ਹੈ, ਨੇ ਕਿਹਾ ਕਿ ਉਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਫਰੀਦਕੋਟ ਜਿਲੇ ਅੰਦਰ ਕੋਟਕਪੂਰਾ ਅਤੇ ਬਹਿਬਲ ਕਲਾਂ ਸਮੇਤ ਰਾਜ ਵਿੱਚ ਕਿਸੇ ਵੀ ਜਗਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਦਰ•ਨ ਕਰਨ ਵਾਲਿਆਂ ਖਿਲਾਫ ਦਰਜ ਕੀਤੇ ਸਾਰੇ ਪੁਲਿਸ ਕੇਸ ਵਾਪਸ ਲੈ ਲਏ ਲੈਣ। ਉਨਾਂ ਕਿਹਾ ਕਿ ਠਮੇਰੀ ਆਤਮਾ ਕਿਸੇ ਵੀ ਅਜਿਹੇ ਨੌਜਵਾਨ ਦਾ ਭਵਿੱਖ ਖਰਾਬ ਕਰਨ ਦੀ ਇਜਾਜਤ ਨਹੀਂ ਦਿੰਦੀ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਵਿਰੱਧ ਰੋਹ ਵਿੱਚ ਆ ਕੇ ਕੋਈ ਪ੍ਰਤੀਕ੍ਰਿਆ ਦਿੱਤੀ ਹੋਵੇ।ਸ. ਬਾਦਲ ਨੇ ਸਮੂਹ ਪੰਜਾਬੀਅਂ ਨੂੰ ਅਪੀਲ ਕੀਤੀ ਕਿ ਉਹ ਰਾਜ ਵਿੱਚ ਹਰ ਕੀਮਤ ਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਏ ਰੱਖਣ। ਉਨਾਂ ਕਿਹਾ ਕਿ ਕੁੱਝ ਅਜਿਹੀਆਂ ਤਾਕਤਾਂ ਹਨ ਜੋ ਪੰਜਾਬ ਵਿੱਚ ਸਥਾਪਤ ਸ਼ਾਤਮਈ

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਜ਼ਿਲਾ ਪ੍ਰੀਸ਼ਦ ਸ੍ਰ. ਰਣਜੀਤ ਸਿੰਘ ਸਰਾਂ ਨੇ ਕਿਹਾ ਕਿ ਬੀਤੇ ਦਿਨੀ ਕਸਬਾ ਬਰਗਾੜੀ ਵਿਖੇ ਪੰਥ ਵਿਰੋਧੀ ਅਤੇ ਗੁਰੂ ਘਰ ਦੇ ਦੋਸ਼ੀਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅੰਗਾਂ ਦੀ ਕੀਤੀ ਗਈ ਬੇਅਦਬੀ ਦੀ ਘਟਨਾ ਨਿੰਦਣਯੋਗ ਹੈ। ਉਨ•ਾਂ ਕਿਹਾ ਕਿ ਅਜਿਹੀਆਂ ਪੰਥ ਵਿਰੋਧੀ ਤਾਕਤਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀ ਜਾਣਾ ਚਾਹੀਦਾ। ਉਨ•ਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਨ•ਾਂ ਦੋਸ਼ੀਆਂ ਦੀ ਪਹਿਚਾਣ ਕਰਕੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋਂ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਤੇ ਪੂਰਨ ਰੋਕ ਲਗਾਈ ਜਾ ਸਕੇ। ਇਸ ਦੇ ਵਿਰੋਧ ਵਿੱਚ ਸਮੂਹ ਸੰਗਤਾਂ ਵੱਲੋਂ ਟਾਹਲੀ ਵਾਲਾ ਚੌਕ ਵਿੱਚਕਾਰ ਸਤਿਨਾਮ ਵਾਹਿਗੁਰੂ ਦਾ ਜਾਪ ਅਤੇ ਅਰਦਾਸ ਕਰਨ ਤੋਂ ਬਾਅਦ ਪੰਥ ਵਿਰੋਧੀਆਂ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਤਿਰਲੋਕ ਸਿੰਘ ਘੱਗਰਸਰਾਏ, ਗੁਰਪ੍ਰੀਤ ਸਿੰਘ ਸੰਧੂ, ਪੂਰਨ ਸਿੰਘ ਗਿੱਲ, ਪਰਮਵੀਰ ਸਿੰਘ ਲਾਲੀ, ਸਤਨਾਮ ਸਿੰਘ ਸੱਤਾ, ਗੁਰਚਰਨ ਸਿੰਘ, ਐਸ.ਓ.ਆਈ ਦੇ ਹਰਮਨ ਸਿੰਘ ਸਮੇਤ ਮੈਂਬਰ, ਤਰਲੋਚਨ ਸਿੰਘ, ਬੋਬੀ ਚਤਰਨਗਰ, ਆਪ ਆਗੂ ਗੁਰਪ੍ਰੀਤ ਸਿੰਘ ਧਮੋਲੀ, ਪਰਮਿੰਦਰ ਸਿੰਘ ਘੱਗਰਸਰਾਏ, ਗੁਰਜੀਤ ਸਿੰਘ ਉਕਸੀ, ਗੁਰਜੀਤ ਸੰਧੂ, ਕਾਲਾ ਨਨਹੇੜਾ, ਸੁਖਬੀਰ ਸਿੰਘ ਨਨਹੇੜਾ, ਸਿਮਰਨਜੀਤ ਸਿੰਘ ਚਮਾਰੂ, ਸੰਦੀਪ ਜੰਡੂ, ਇੰਦਰਜੀਤ ਸਿੰਘ ਭੋਗਲ, ਗੁਰਜੀਤ ਸਿੰਘ, ਸਿਮਰਨਜੀਤ ਸਿੰਘ ਮਠੋਡਾ, ਸੁਨੀਲ ਕੁਮਾਰ ਸਣੇ ਵੱਡੀ ਗਿੱਣਤੀ ਵਿੱਚ ਸਿੱਖ ਸੰਗਤਾਂ ਨੇ ਸਮੂਲੀਅਤ ਕੀਤੀ।