ਸੁਖਬੀਰ ਬਾਦਲ ਵਲੋਂ ਦੱਖਣੀ ਕੋਰੀਆ ਦਾ ਦੌਰਾ ਕੱਲ੍ਹ ਤੋਂ

0
1577

ਚੰਡੀਗੜ੍ਹ, 27 ਅਗਸਤ: (ਧਰਮਵੀਰ ਨਾਗਪਾਲ)  ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅੱਜ ਤੋਂ ਆਪਣੇ ਦੱਖਣੀ ਕੋਰੀਆ ਦੌਰੇ ਦੀ ਸ਼ੁਰੂਆਤ ਕਰਨਗੇ ਤਾਂ ਜੋ ਸੂਬੇ ਵਿੱਚ ਕੋਰੀਆਈ ਉਦਯੋਗ ਜਗਤ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਪੰਜ ਦਿਨਾਂ ਦੇ ਦੱਖਣੀ ਕੋਰੀਆ ਦੌਰੇ ਮੌਕੇ ਉਪ ਮੁੱਖ ਮੰਤਰੀ ਦੇ ਨਾਲ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਜਾਵੇਗਾ। ਉਪ ਮੁੱਖ ਮੰਤਰੀ ਵਲੋਂ ਪੰਜਾਬ ਵਿੱਚ ਨਿਵੇਸ਼ ਦੀਆਂ ਪ੍ਰਬਲ ਸੰਭਾਵਨਾਵਾਂ ਅਤੇ ਰਾਜ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਪ੍ਰਦਾਨ ਸਹੂਲਤਾਂ ਅਤੇ ਵਿੱਤੀ ਰਾਹਤਾਂ ਸਬੰਧੀ ਕੋਰੀਆਈ ਉਦਯੋਗਪਤੀਆਂ ਨਾਲ ਗੱਲਬਾਤ ਕਰਨਗੇ। ਇਸ ਦੌਰੇ ਦਾ ਮਕਸਦ ਪੰਜਾਬ ਨੂੰ ਨਿਵੇਸ਼ ਪੱਖੋਂ ਸਰਬੋਤਮ ਸਥਾਨ ਵਜੋਂ ਪੇਸ਼ ਕਰਨਾ ਹੈ
ਇਸ ਦੌਰੇ ਮੌਕੇ ਉਪ ਮੁੱਖ ਮੰਤਰੀ ਵਲੋਂ ਇਲੈਕਟ੍ਰੌਨਿਕਸ, ਡੇਅਰੀ, ਹੁਨਰ ਸਿਖਲਾਈ, ਬੁਨਿਆਦੀ ਢਾਂਚਾ ਵਿਕਾਸ, ਟਰਾਂਸਪੋਰਟ, ਸਮਾਰਟ ਸਿਟੀ, ਵਾਤਾਵਰਣ ਅਤੇ ਹੋਰ ਖੇਤਰਾਂ ਦੇ ਵਪਾਰਕ ਦਿੱਗਜਾਂ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ।
ਉਪ ਮੁੱਖ ਮੰਤਰੀ ਵਲੋਂ 31 ਅਗਸਤ ਨੂੰ ਮਾਈਲ ਡੇਅਰੀਜ਼ ਫੈਕਟਰੀ ਅਤੇ ਇਨਟੈਗ੍ਰੇਟਡ ਆਪਰੇਸ਼ਨ ਸੈਂਟਰ (ਸੌਂਗਦੋ ਸਮਾਰਟ ਸਿਟੀ ਵਿਖੇ) ਦਾ ਦੌਰਾ ਵੀ ਕੀਤਾ ਜਾਵੇਗਾ। ਇਸ ਤੋਂ ਅਗਲੇ ਦਿਨ ਉਨ੍ਹਾਂ ਵਲੋਂ ਸੈਮਸੰਗ ਇਲੈਕਟ੍ਰੌਨਿਕਸ ਸੰਸਥਾ ਦਾ ਦੌਰਾ ਕੀਤੇ ਜਾਣ ਤੌਂ ਇਲਾਵਾ ਉਦਯੋਗਿਕ ਖੇਤਰ ਦੇ ਮਾਹਿਰਾਂ ਨਾਲ ਸੈਮੀਨਾਰਾਂ ਅਤੇ ਮੁਲਾਕਾਤਾਂ ਦੇ ਸਿਲਸਿਲੇ ਤਹਿਤ ਗੱਲਬਾਤ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਵਲੋਂ 2 ਸਤੰਬਰ ਨੂੰ ਸੇਜੌਂਗ ਵਿਖੇ ਕੇਰੀਆਈ ਦਾ ਦੌਰਾ ਕਰਨ ਤੋਂ ਇਲਾਵਾ ਸਿਓਲ ਵਿਖੇ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।
ਬੀਤੇ ਹਫ਼ਤੇ ਇੱਥੇ ਕੋਰੀਆਈ ਵਫਦ ਵਲੋਂ ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਵਿੱਚ ਨਿਵੇਸ਼ ਲਈ ਦੱਖਣੀ ਕੋਰੀਆ ਦੇ ਅਹਿਮ ਵਪਾਰਕ ਅਦਾਰਿਆਂ ਜਿਵੇਂ ਕਿ ਸੈਮਸੰਗ ਇਲੈਕਟ੍ਰੌਨਿਕਸ ਨਾਲ ਗੱਲਬਾਤ ਕੀਤੀ ਜਾਵੇਗੀ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਸੈਮਸੰਗ ਇਲੈਕਟ੍ਰੌਨਿਕਸ ਦੇ ਮੀਤ ਪ੍ਰਧਾਨ ਕਯੂੰਗ ਸੂ ਕਿਮ ਨੇ ਬਾਇਓਮੀਟਰਿਕ ਤਕਨੀਕ ਵਿੱਚ ਰੁਚੀ ਪ੍ਰਗਟਾਉਂਦਿਆਂ ਸੂਬੇ ਵਿੱਚ ਸਮਾਰਟ ਸਿਟੀ ਅਤੇ ਬਾਇਓਮੀਟਰਿਕਸ ਪ੍ਰਾਜੈਕਟ ਵਿੱਚ ਭਾਈਵਾਲੀ ਦੀਆਂ ਸੰਭਾਵਨਾਵਾਂ ਪ੍ਰਤੀ ਗੱਲਬਾਤ ਕੀਤੀ ਸੀ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕੋਰੀਆ ਤੇ ਪੰਜਾਬ ਵਿੱਚ ਵਪਾਰ ਦੀਆਂ ਅਸੀਮ ਸੰਭਾਵਨਾਵਾਂ ਹਨ ਅਤੇ ਉਨ੍ਹਾਂ ਦੇ ਦੌਰੇ ਦਾ ਮਕਸਦ ਇਨ੍ਹਾਂ ਸੰਭਾਵਨਾਵਾਂ ਨੂੰ ਠੋਸ ਆਕਾਰ ਦੇਣਾ ਹੈ। ਪੰਜਾਬ ਅਤੇ ਦੱਖਣੀ ਕੋਰੀਆ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਹਵਾਲਾਂ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਹਜ਼ਾਰਾਂ ਵਰ੍ਹੇ ਪਹਿਲਾਂ ਇੱਕ ਕੋਰੀਆਈ ਬਾਦਸ਼ਾਹ ਨੇ ਇੱਕ ਭਾਰਤੀ ਸ਼ਹਿਜ਼ਾਦੀ ਨਾਲ ਵਿਆਹ ਕੀਤਾ ਸੀ ਜਿਸ ਕਾਰਨ ਕੋਰੀਆਈ ਲੋਕ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦਾ ਬਹੁਤ ਮਾਣ ਕਰਦੇ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ ਸਿਓਲ ਤੇ ਪੰਜਾਬ ਦਰਮਿਆਨ ਮਜ਼ਬੂਤ ਤੰਦਾਂ ਨੂੰ ਲੋਕਾਂ ਦੇ ਵੱਧ ਤੋਂ ਵੱਧ ਸੰਪਰਕ ਅਤੇ ਵਪਾਰ ਤੇ ਵਣਜ ਵਿੱਚ ਤੇਜ਼ੀ ਨਾਲ ਇੱਕ ਨਵੀਂ ਦਿਸ਼ਾ ਵੱਲ ਲਿਜਾਏ ਜਾਣ ਦੀ ਲੋੜ ਹੈ।
ਸ. ਬਾਦਲ ਨੇ ਇਹ ਵੀ ਕਿਹਾ ਕਿ ਪੰਜਾਬੀਆਂ ਅਤੇ ਕੋਰੀਆਈ ਲੋਕਾਂ ਵਿੱਚ ਮਿਹਨਤ ਕਰਨ ਅਤੇ ਹੌਂਸਲਾ ਰੱਖਣ ਵਰਗੇ ਗੁਣ ਇੱਕ ਸਮਾਨ ਹੀ ਹਨ ਅਤੇ ਇਸੇ ਕਰਕੇ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਵਿੱਚ ਆ ਕੇ ਕੋਰੀਆਈ ਲੋਕਾਂ ਨੂੰ ਬਿਲਕੁਲ ਘਰ ਵਰਗਾ ਮਾਹੌਲ ਮਿਲਦਾ ਹੈ।
ਵਫਦ ਵਿਚ ਮੁੱਖ ਸੰਸਦੀ ਸਕੱਤਰ ਸ਼੍ਰੀ ਐਨ.ਕੇ ਸ਼ਰਮਾ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਕਾਰ ਸ਼੍ਰੀ ਜੰਗਵੀਰ ਸਿੰਘ, ਉਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਪੀ.ਐਸ. ਔਜਲਾ, ਪੰਜਾਬ ਨਿਵੇਸ਼ਕ ਪ੍ਰੋਤਸਾਹਨ ਬਿਓਰੋ ਦੇ ਸੀ.ਈ.ਓ ਸ਼੍ਰੀ ਅਨੀਰੁਧ ਤਿਵਾੜੀ, ਪ੍ਰਮੁੱਖ ਸਕੱਤਰ ਮਕਾਨ ਉਸਾਰੀ ਸ਼੍ਰੀ ਵਿਸ਼ਵਾਜੀਤ ਖੰਨਾ, ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਰਾਹੁਲ ਤਿਵਾੜੀ