ਸੁਖਬੀਰ ਵਲੋਂ ਪ੍ਰਧਾਨ ਮੰਤਰੀ ਨੂੰ ਮੁਹਾਲੀ ਹਵਾਈ ਅੱਡੇ ਦੇ ਸਿਵਲ ਟਰਮੀਨਲ ਨਾਲ ਕਾਰਗੋ ਹੱਬ ਵਿਕਸਤ ਕਰਨ ਦੀ ਅਪੀਲ

0
1345

ਚੰਡੀਗੜ•, 11 ਸਤੰਬਰ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਿਵਲ ਟਰਮੀਨਲ ਦੇ ਨਾਲ ਕਾਰਗੋ ਹੱਬ ਵੀ ਵਿਕਸਤ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਹਵਾਈ ਅੱਡਾ ਦੇਸ਼ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਸ. ਬਾਦਲ ਵਲੋਂ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਅਪੀਲ ਕੀਤੀ ਗਈ ਹੈ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉ¤ਤਰੀ ਭਾਰਤ ਵਿਚੋਂ ਨਿਰਯਾਤ ਤੇ ਹੋਰ ਵਪਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਜ਼ਰੂਰੀ ਹੈ ਕਿ ਕਾਰਗੋ ਹੱਬ ਵਿਕਸਤ ਕੀਤੀ ਜਾਵੇ। ਉਨ੍ਵਾਂ ਕਿਹਾ ਕਿ ਇਸ ਤੋਂ ਇਲਾਵਾ ਸੂਬੇ ਵਿਚੋਂ ਖੇਤੀ ਤੇ ਬਾਗਬਾਨੀ ਜਿਨ੍ਵਾਂ ਵਿਚ ਵਿਸ਼ੇਸ਼ ਤੌਰ ’ਤੇ ਫੁੱਲ ਤੇ ਸਬਜ਼ੀਆਂ ਦੇ ਨਿਰਯਾਤ ਵੀ ਪ੍ਰਫੁੱਲਿਤ ਹੋਣਗੇ। ਸ. ਬਾਦਲ ਨੇ ਕਿਹਾ ਕਿ ਵਰਤਮਾਨ ਸਮੇਂ ਕਿਸੇ ਵੀ ਉਦਯੋਗਿਕ ਆਯਾਤ ਲਈ ਉਦਯੋਗਪਤੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਸਮਾਨ ਉਤਰਨਾ ਪੈਂਦਾ ਹੈ ਜੋ ਕਿ ਅੱਗੋਂ ਚੰਡੀਗੜ• ਲਿਆਉਣ ਨਾਲ ਉਸਦੇ ਮਾਲ ਭਾੜੇ ਦੀ ਕੀਮਤ ਕਾਰਨ ਕਾਫੀ ਮਹਿੰਗਾ ਹੋ ਜਾਂਦਾ ਹੈ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਕਾਰਗੋ ਵਿਕਸਤ ਕਰਨ ਨਾਲ ਜਿੱਥੇ ਪੂਰੇ ਉੰਤਰੀ ਭਾਰਤ ਦੇ ਖਿੱਤੇ ਵਿਚ ਉਦਯੋਗਿਕ ਉਤਪਾਦਨ ਵਿਚ ਵਾਧਾ ਹੋਵੇਗਾ ਜਿਸ ਨਾਲ ਪੂਰੇ ਖੇਤਰ ਦੀ ਅਰਥ ਵਿਵਸਥਾ ਨੂੰ ਵੱਡਾ ਲਾਭ ਮਿਲੇਗਾ।