ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਭੁਚਾਲ ਪੀੜ੍ਹਤਾਂ ਲਈ ਲੰਗਰ ਭੇਜਿਆ

0
1229

 
ਨਵੀਂ ਦਿੱਲੀ/ਚੰਡੀਗੜ੍ਹ, 27 ਅਪ੍ਰੈਲ (ਧਰਮਵੀਰ ਨਾਗਪਾਲ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰੋਜ਼ਾਨਾ ਭੋਜਨ ਦੇ 50,000 ਪੈਕੇਟ ਹਵਾਈ ਜਾਹਜ਼ਾਂ ਰਾਹੀਂ ਨੇਪਾਲ ਵਿਖੇ ਭੁਚਾਲ ਪੀੜ੍ਹਤਾਂ Ñਲਈ ਭੇਜੇ ਜਾਇਆ ਕਰਨਗੇ। ਦੋਹਾਂ ਸਿਰਮੌਰ ਸੰਸਥਾਵਾਂ ਵਲੋਂ ਰੋਜ਼ ਭੋਜਨ ਦੇ  25-25 ਹਜ਼ਾਰ ਪੈਕੇਟ ਨੇਪਾਲ ਭੇਜੇ ਜਾਣ ਤੋਂ ਇਲਾਵਾ ਲਾਂਗਰੀਆਂ ਦੀਆਂ ਟੀਮਾਂ ਵੀ ਨੇਪਾਲ ਭੇਜੀਅ੍ਯਾਂ ਜਾ ਰਹੀਆਂ ਹਨ ਤਾਂ ਜੋ ਉ¤ਥੇ ਹੀ ਲੰਗਰ ਤਿਆਰ ਕਰਕੇ ਵੀ ਪੀੜ੍ਹਤਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇ। ਅੱਜ ਇੱਥੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੰਗਰ ਦੇ 10,000  ਪੈਕੇਟ ਭੇਜੇ ਜਾਣ ਮੌਕੇ ਸ. ਬਾਦਲ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਇਕ ਟੀਮ ਨੇਪਾਲ ਲਈ ਰਵਾਨਾ ਹੋ ਗਈ ਹੈ ਜੋ ਕਿ ਉ¤ਥੇ ਲੰਗਰ ਸ਼ੁਰੂ ਕਰਨ ਲਈ ਢੁੱਕਵੀਂ ਥਾਂ ਦੀ ਚੋਣ ਕਰੇਗੀ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਵੀ ਇਕ ਟੀਮ ਲੰਗਰ ਸੇਵਾ ਲਈ ਕਾਠਮੰਡੂ ਵਿਖੇ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੇਪਾਲ ਵਿਖੇ ਭੁਚਾਲ ਨਾਲ ਭਾਰੀ ਤਬਾਹੀ ਹੋਣਾ ਦੁਖਦਾਈ ਹੈ ਅਤੇ ਇਸ ਔਖੀ ਘੜੀ ਵਿਚ ਸਾਰਾ ਪੰਜਾਬੀ ਭਾਈਚਾਰਾ ਨੇਪਾਲੀ ਲੋਕਾਂ ਦੇ ਨਾਲ ਖੜ੍ਹਾ ਹੈ।  ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਦੋਹ੍ਯਾਂ ਜਥੇਬੰਦੀਆਂ ਨੂੰ ਮਨੁੱਖਤਾ ਦੇ ਆਧਾਰ ’ਤੇ ਨੇਪਾਲੀ ਲੋਕਾਂ ਲਈ ਵੱਧ ਤੋਂ ਵੱਧ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ। ਪੱਤਰਕਾਰਾਂ ਵਲੋਂ ਕੀਤੇ ਸਵਾਲ ਦੇ ਜਵਾਬ ਵਿਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਵਲੋਂ ਕੇਂਦਰੀ ਰੱਖਿਆ ਮੰਤਰੀ ਨਾਲ ਮੁਲਾਕਾਤ ਕਰਕੇ ਭਾਰਤੀ ਹਵਾਈ ਫੌਜ ਦੇ ਜਹਾਜਾਂ ਵਿਚ ਲੰਗਰ ਤੇ ਹੋਰ ਸਮੱਗਰੀ ਲਿਜਾਣ ਲਈ ਢੁੱਕਵੀਂ ਜਗ੍ਹਾ ਦੇਣ ਦੀ ਬੇਨਤੀ ਕੀਤੀ ਗਈ ਹੈ ਤਾਂ ਜੋ ਲੋੜਵੰਦਾਂ ਨੂੰ ਤੁਰੰਤ ਭੋਜਨ ਮੁੱਹਈਆ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਦੋਹਾਂ ਕਮੇਟੀਆਂ ਵਲੋਂ ਪਹਿਲਾਂ ਲੰਗਰ ਸੇਵਾ ਕਾਠਮੰਡੂ ਵਿਖੇ ਸ਼ੁਰੂ ਕੀਤੀ ਜਾਵੇਗੀ ਜੋ ਬਾਅਦ ਵਿਚ ਹੋਰ ਪ੍ਰਭਾਵਿਤ ਖੇਤਰਾਂ ਵਿਚ ਵੀ ਸ਼ੁਰੂ ਹੋਵੇਗੀ।

ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ  ਘੜੀ ਵਿਚ ਨੇਪਾਲੀ ਲੋਕਾਂ ਨਾਲ ਡਟਕੇ ਖੜੀ ਹੈ ਅਤੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਪੰਜਾਬ ਸਰਕਾਰ ਵਲੋਂ ਵੀ ਰਾਹਤ ਕੰਮਾਂ Ñਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਭਾਰਤ ਸਰਕਾਰ ਨਾਲ ਤਾਲਮੇਲ ਕਰਕੇ ਲੋੜ ਅਨੁਸਾਰ ਟੈਂਟ, ਕੱਪੜੇ ਆਦਿ ਵੀ ਭੇਜੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸ. ਬਾਦਲ ਵਲੋਂ ਲੰਗਰ ਤਿਆਰ ਕਰਨ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੁਵਾਲੀਆ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਹਾਜ਼ਰ ਸਨ।