ਸੁਵਰਗੀ ਸ੍ਰੀ ਸਤੀਸ਼ ਨਿਰੰਕਾਰੀ ਦੀ ਨਿੱਘੀ ਯਾਦ ਵਿੱਚ ਜਾਇੰਟਸ ਗਰੁੱਪ ਰਾਜਪੁਰਾ ਵਲੋਂ ਲਾਏ ਗਏ ਮੈਡੀਕਲ ਕੈਂਪ ਦਾ ਉਦਘਾਟਨ ਰਾਜ ਖੂਰਾਨਾ ਸਾਬਕਾ ਮੰਤਰੀ ਪੰਜਾਬ ਨੇ ਕੀਤਾ।

0
1194

 

ਰਾਜਪੁਰਾ 18 ਮਈ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਜਾਇੰਟਸ ਗਰੁੱਪ ਇੰਟਰਨੈਸ਼ਨਲ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਸੁਵਰਗੀ ਸਤੀਸ਼ ਨਿਰੰਕਾਰੀ ਪ੍ਰਧਾਨ ਦੀ ਮਿੱਠੀ ਯਾਦ ਵਿੱਚ ਹਡੀਆਂ ਅਤੇ ਚਮੜੀ ਰੋਗਾ ਦੇ ਇਲਾਜ ਲਈ ਫਰੀ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿੱਚ 550 ਮਰੀਜਾ ਨੂੰ ਚੈਕ ਅਪ ਕਰਕੇ ਉਹਨਾਂ ਨੂੰ ਫਰੀ ਦਵਾਇਆ ਵੀ ਦਿੱਤੀਆ ਗਈਆ। ਸਵੇਰ ਦੇ ਅੱਠ ਤੋਂ 10 ਵਜੇ ਤੱਕ ਰਜਿਸ਼ਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਭਾਰੀ ਗਿਣਤੀ ਵਿੱਚ ਲੋਕ ਪੁੱਜੇ ਅਤੇ ਅੰਬਾਲਾ ਤੋਂ ਵਿਸ਼ੇਸ ਤੌਰ ਤੇ ਪਹੁੰਚੇ ਡਾਕਟਰ ਕੇ.ਡੀ ਸ਼ਰਮਾ ਨੇ ਕਿਹਾ ਕਿ ਸਾਰੇ ਹੀ ਮਰੀਜਾ ਨੂੰ ਚੈਕ ਅਪ ਕਰਕੇ ਭੇਜਿਆ ਜਾਵੇਗਾ ਭਾਵੇ ਰਾਤ ਦੇ 11 ਕਿਉਂ ਨਾ ਵੱਜ ਜਾਣ। 550 ਮਰੀਜਾ ਦੀ ਜਾਂਚ ਕਰਕੇ ਜਾਇੰਟਸ ਗਰੁੱਪ ਵਲੋਂ ਦਵਾਇਆ ਮੁੱਫਤ ਦਿੱਤੀਆ ਗਈਆ ਅਤੇ ਲੰਗਰ ਦਾ ਵੀ ਵਿਸ਼ੇਸ ਪ੍ਰਬੰਧ ਕੀਤਾ ਗਿਆ । ਇਸ ਕੈਂਪ ਦੇ ਮੁੱਖ ਮਹਿਮਾਨ ਅਤੇ ਕੈਂਪ ਦਾ ਉਦਘਾਟਨ ਸ੍ਰੀ ਰਾਜ ਖੁਰਾਨਾ ਸਾਬਕਾ ਮੰਤਰੀ ਪੰਜਾਬ ਨੇ ਰੀਬਨ ਕੱਟਕੇ ਕੀਤਾ ਅਤੇ ਉਹਨਾਂ ਨਾਲ ਵਿਸ਼ੇਸ ਮਹਿਮਾਨ ਸ੍ਰੀ ਪ੍ਰਵੀਨ ਛਾਬੜਾ, ਡਾ. ਨੰਦ ਲਾਲ ਵੀ ਨਾਲ ਸਨ ਜਿਹਨਾਂ ਨੂੰ ਜਾਇੰਟਸ ਗਰੁੱਪ ਵਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰਾ ਦੀ ਟੀਮ ਵਿੱਚ ਡਾ. ਕੇ.ਡੀ. ਸ਼ਰਮਾ, ਡਾ. ਸੁਤਿਤ ਸ਼ਰਮਾ, ਡਾ. ਸ੍ਰੀ ਮਤੀ ਲੱਛਮੀ ਸ਼ਰਮਾ, ਅਤੇ ਡਾ. ਰਾਕੇਸ਼ ਗੌਤਮ ਅੰਬਾਲਾ ਤੋਂ ਪੁਜੇ। ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸ੍ਰੀ ਸੰਜੀਵ ਕਮਲ ਅਤੇ ਵਾਈਸ ਚੇਅਰਮੈਨ ਸ੍ਰੀ ਰਮੇਸ਼ ਪਾਹਵਾ ਅਤੇ ਸਤੀਸ ਮਕੱੜ ਦੀ ਦੇਖ ਰੇਖ ਵਿੱਚ ਇਹ ਕੈਂਪ ਲਾਇਆ ਗਿਆ ਅਤੇ ਮਰੀਜਾ ਦੀ ਸੇਵਾ ਵਿੱਚ ਪ੍ਰਦੀਪ ਨੰਦਾ, , ਅਮਿਤ ਖੁਰਾਨਾ ਪ੍ਰਧਾਨ ਜਾਇੰਟਸ ਗਰੁੱਪ, ਰਵਿੰਦਰ ਸੇਠੀ, ਰਮੇਸ਼ ਪਾਹਵਾ, ਸਤੀਸ਼ ਬੱਗਾ ਅਤੇ ਜਤਿੰਦਰ ਨਾਟੀ, ਕ੍ਰਿਸ਼ਨ ਜੁਨੇਜਾ, ਕ੍ਰਿਤੀ ਗੁਡਵਾਨੀ, ਰਮੇਸ਼ ਪਾਹੂਜਾ, ਦਿਨੇਸ਼ ਮਹਿਤਾ, ਦੀਪਕ ਅਸੀਜਾ, ਅਸ਼ੋਕ ਕਪੂਰ ਤੇ ਹੋਰ ਮੈਂਬਰ ਹਾਜਰ ਸਨ।