ਲੁਧਿਆਣਾ ਨੂੰ ਇੱਕ ਹੋਰ ਫੇਸ-4 ‘ਚ ਫੋਕਲ ਪੁਆਇੰਟ ਬਣਾਉਣ ਦੀ ਮਿਲੀ ਪ੍ਰਵਾਨਗੀ ਸਾਈਕਲ ਵੈਲੀ ਪ੍ਰੋਜੈਕਟ ਇੰਡਸਟਰੀ ਦੀ ਮੰਗ ਅਨੁਸਾਰ ਜਲਦੀ ਨੇਪਰੇ ਚਾੜਿਆ ਜਾਵੇਗਾ-ਰਜਤ ਅਗਰਵਾਲ

0
1313

ਲੁਧਿਆਣਾ, 24 ਨਵੰਬਰ (ਸੀ ਐਨ ਆਈ )-ਪੰਜਾਬ ਦੀ ਨਵੀਂ ਸਨਅਤੀ ਨੀਤੀ-2017 ਅੱਜ ਸ਼ਹਿਰ ਦੀ ਉਦਯੋਗਪਤੀਆਂ ਦੀ ਹਾਜ਼ਰੀ ਵਿੱਚ ਲਾਗੂ ਕੀਤੀ ਗਈ, ਜਿਸ ਦਾ ਸੈਮੀਨਾਰ ਵਿੱਚ ਹਾਜ਼ਰ ਉਦਯੋਗਪਤੀਆਂ ਨੇ ਭਰਵਾਂ ਸੁਆਗਤ ਕੀਤਾ ਅਤੇ ਪੰਜਾਬ ਸਰਕਾਰ ਤੇ ਇੰਡਸਟਰੀ ਵਿਭਾਗ ਦੀ ਪ੍ਰਸ਼ੰਸ਼ਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆ ਸਕੱਤਰ ਸਨਅਤ ਅਤੇ ਵਣਜ ਵਿਭਾਗ ਪੰਜਾਬ ਸ੍ਰੀ ਆਰ.ਕੇ.ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਸਰਬੋਤਮ ਸਨਅਤੀ ਤੇ ਵਪਾਰਕ ਸੂਬਾ ਬਣਾਉਣ ਲਈ ਵਚਨਬੱਧ ਹੈ। ਇਸ ਤਹਿਤ ਸਨਅਤੀ ਨੀਤੀ ਵਿੱਚ ਜਿੱਥੇ ਅਗਲੇ ਪੰਜ ਸਾਲਾਂ ਵਿੱਚ ਵੱਧ ਤੋ ਵੱਧ ਨਿਵੇਸ਼ ਦਾ ਟੀਚਾ ਰੱਖਿਆ ਗਿਆ ਉਥੇ ਸੂਬੇ ਦੀਆਂ ਸਨਅਤਾਂ ਨੂੰ ਸਰਬੋਤਮ ਸਨਅਤਾਂ ਵਜੋਂ ਵਿਕਸਤ ਕਰਨ ਲਈ ਪਾਲਿਸੀ ਵਿੱਚ ਕਈ ਰਿਆਇਤੀ ਸਕੀਮਾਂ ਵੀ ਲਾਗੂ ਕੀਤੀਆਂ ਗਈਆਂ ਹਨ। ਇਸ ਮੌਕੇ ਉਹਨਾਂ ਨਾਲ ਸ੍ਰੀ ਰਜਤ ਅਗਰਵਾਲ, ਐਮ.ਡੀ. ਪੀ.ਐਸ.ਆਈ.ਈ.ਸੀ ਵੀ ਹਾਜ਼ਰ ਸਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਨਵੀਂ ਸਨਅਤੀ ਨੀਤੀ ਨੂੰ ਸਨਅਤਕਾਰਾਂ ਦੀ ਇੱਛਾ ਮੁਤਾਬਿਕ ਤਿਆਰ ਕਰਨ ਲਈ ਸੁਝਾਵਾਂ ਦੀ ਮੰਗ ਕੀਤੀ ਗਈ ਸੀ, ਜਿਸ ਤਹਿਤ ਸਨਅਤਕਾਰਾਂ ਨੇ ਮੰਗਾਂ ਦੇ ਰੂਪ ਵਿੱਚ 180 ਨੁਕਤੇ ਭੇਜੇ ਸਨ। ਜਿਨਾਂ ਵਿੱਚੋਂ ਕਰੀਬ 170 ਨੁਕਤਿਆਂ ਨੂੰ ਇਸ ਨੀਤੀ ਵਿੱਚ ਜਗਾ ਦਿੱਤੀ ਗਈ ਹੈ, ਤਾਂ ਜੋ ਸਨਅਤਕਾਰਾਂ ਦੇ ਅਨੁਕੂਲ ਨੀਤੀ ਬਣਾਈ ਜਾ ਸਕੇ ਅਤੇ ਸੂਬੇ ਨੂੰ ਉਦਯੋਗਿਕ ਤੇ ਵਪਾਰਕ ਖੇਤਰ ਵਿੱਚ ਨੰਬਰ ਇੱਕ ‘ਤੇ ਲਿਆਂਦਾ ਜਾ ਸਕੇ।
ਉਨਾ ਕਿਹਾ ਕਿ ਨਵੀਂ ਸਨਅਤੀ ਨੀਤੀ ਨੂੰ ਤਿਆਰ ਕਰਨ ਵੇਲੇ ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਗਈ ਹੈ, ਜਿਸ ਤਹਿਤ ਅਗਲੇ 5 ਸਾਲਾਂ ਵਿੱਚ ਸੂਬੇ ਵਿੱਚ 5 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਜਾਵੇਗਾ ਅਤੇ ਸੂਬੇ ਨੂੰ ਦੇਸ਼ ਦਾ ਸਰਬੋਤਮ ਸਨਅਤੀ ਰਾਜ ਦਾ ਦਰਜਾ ਦਿਵਾਇਆ ਜਾਵੇਗਾ। ਉਨਾ ਕਿਹਾ ਕਿ ਕਿਸੇ ਸਨਅਤ ਨੂੰ ਖੜਾ ਕਰਨ ਅਤੇ ਉਸਨੂੰ ਚਾਲੂ ਰੱਖਣ ਲਈ ਸਭ ਤੋਂ ਅਹਿਮ ਲੋੜ ਹੁੰਦੀ ਹੈ ਬਿਜਲੀ ਸਪਲਾਈ ਢਾਂਚਾ ਜੋ ਕਿ ਸਰਕਾਰ ਨੇ ਮੁਹੱਈਆ ਕਰਵਾਇਆ ਹੈ ਹੁਣ ਸਨਅਤਕਾਰਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਦੇ ਨਾਲ-ਨਾਲ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਾਰੀਆਂ ਸੇਵਾਵਾਂ ਅਤੇ ਪ੍ਰਵਾਨਗੀਆਂ ਆਨ-ਲਾਈਨ ਮਿਲਣਗੀਆਂ। ਉਹਨਾਂ ਦੱਸਿਆ ਕਿ ਹੁਣ ਜਿਲਾ ਪੱਧਰੀ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਨੂੰ ਚੇਅਰਮੈਨ ਲਗਾਇਆ ਗਿਆ ਹੈ, ਜਿਸ ਨਾਲ ਬਹੁਤੀਆਂ ਮੁਸ਼ਕਲਾਂ ਅਤੇ ਪ੍ਰਵਾਨਗੀਆਂ ਦਾ ਹੱਲ ਜਿਲਾ ਪੱਧਰ ‘ਤੇ ਹੀ ਹੋ ਜਾਵੇਗਾ।
ਸ੍ਰੀ ਆਰ.ਕੇ.ਵਰਮਾ ਨੇ ਸਨਅਤਕਾਰਾਂ ਕਿਹਾ ਕਿ ਕੇਂਦਰ ਸਰਕਾਰ ਦੇ ਵਿਭਾਗ ਮਨਿਸਟਰੀ ਆਫ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ ਵੱਲੋਂ ਜੈਡ (Z54) ਸਰਟੀਫਿਕੇਸ਼ਨ ”ਜੀਰੋ ਇਫੈਕਟ ਜੀਰੋ ਡੀਫੈਕਟ” ਨਾਲ ਜੁੜਿਆ ਜਾਵੇ ਇਸ ਨਾਲ ਜਿਥੇ ਪ੍ਰੋਡਕਟ ਦੀ ਕੁਆਲਟੀ ਵਿੱਚ ਸੁਧਾਰ ਹੋਵੇਗਾ, ਉਥੇ ਵਾਤਾਵਰਣ ਨੂੰ ਸਾਫ ਰੱਖਣ ਵਿੱਚ ਸਹਾਈ ਸਿੱਧ ਹੋਵੇਗਾ। ਉਹਨਾਂ ਦੱਸਿਆ ਕਿ ਪਾਲਿਸੀ ਦਾ ਮੁੱਖ ਮੰਤਵ ਇੰਡਸਟਰੀ ਨੂੰ ਮੁੜ ਪੈਰਾ ਖੜਾ ਕਰਨਾ ਹੈ।
ਸ੍ਰੀ ਰਜਤ ਅਗਰਵਾਲ, ਐਮ.ਡੀ. ਪੀ.ਐਸ.ਆਈ.ਈ.ਸੀ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਵਿੱਚ ਇੰਡਸਟਰੀ ਦੀ ਬੇਹਤਰੀ ਲਈ ਕੇਂਦਰ ਸਰਕਾਰ ਤੋਂ ਇੱਕ ਹੋਰ ਫੋਕਲ ਪੁਆਇੰਟ ਦੀ ਮੰਨਜੂਰੀ ਲੈ ਲਈ ਹੈ ਜਿਸ ਦਾ ਉਦਯੋਗਪਤੀਆਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ ਸਾਈਕਲ ਵੈਲੀ ਪ੍ਰੋਜੈਕਟ ਵੀ ਇੰਡਸਟਰੀ ਦੀ ਮੰਗ ਮੁਤਾਬਿਕ ਜਲਦੀ ਹੀ ਨੇਪਰੇ ਚਾੜਿ•ਆ ਜਾਵੇਗਾ।
ਇਸ ਮੌਕੇ ਉਨਾ ਨਾਲ ਸ੍ਰੀ ਦਮਨਜੀਤ ਸਿੰਘ ਐਸ.ਡੀ.ਐਮ (ਪੱਛਮੀ) , ਜਨਰਲ ਮੈਨੇਜਰ ਜ਼ਿਲ•ਾ ਉਦਯੋਗ ਕੇਂਦਰ ਲੁਧਿਆਣਾ ਸ੍ਰੀ ਅਮਰਜੀਤ ਸਿੰਘ, ਸ੍ਰੀ ਰਮਨ ਸ਼ੁਕਲਾ, ਸ੍ਰੀ ਵਿਸ਼ਵ ਬੰਧੂ ਡਿਪਟੀ ਡਾਇਰੈਕਟਰ, ਸ੍ਰੀ ਸੁਰਿੰਦਰ ਸਿੰਘ ਰੇਖੀ ਅਤੇ ਮੁੱਖ ਅਦਾਰਿਆ ਦੇ ਸਨਅਤਕਾਰ ਹਾਜ਼ਰ ਸਨ।