ਸੂਬੇ ਭਰ ਵਿਚ ਨਵੇਕਲੇ ਢੰਗ ਨਾਲ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ,ਸਰਕਾਰ ਨੂੰ ਕਿਸਾਨਾ ਦੀਆ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ

0
1619

ਨਾਭਾ 29 ਨਵਬਰ (ਰਾਜੇਸ਼ ਬਜਾਜ ) ਭਾਰਤੀ ਕਿਸਾਨ ਯੂਨੀਅਨ ਵੱਲੋ ਅੱਜ ਸੂਬੇ ਭਰ ਵਿਚ ਨਵੇਕਲੇ ਢੰਗ ਨਾਲ ਕੇਦਰ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ ਜਾ ਰਿਹਾ ਹੈ ਉੱਥੇ ਹੀ ਰਿਆਸਤੀ ਸਹਿਰ ਨਾਭਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆ ਵੱਲੋ ਰੋਸ ਪ੍ਰਦਰਸਨ ਵਿਚ ਚਾਹ ਦਾ ਲੰਗਰ ਲਗਾ ਦਿਤਾ ਗਿਆ ਉੱਥੇ ਹੀ ਰਾਹਗੀਰਾ ਨੂੰ ਪੰਪਲੇਟ ਵਡੇਗੇ ਇਹ ਰੋਸ ਪ੍ਰਦਰਸਨ ਵਿਸਵ ਵਪਾਰ ਸੰਸਥਾ ( W.“.O ) ਦੀ ਮਿਟਿੰਗ ਨੈਰੋਬੀ ਅਫਰੀਕਾ ਵਿਚ 16 ਤੋ 18 ਦਸੰਬਰ ਤੱਕ ਹੋਣ ਜਾ ਰਹੀ ਹੈ ਜਿਸ ਵਿਚ ਅਮਰੀਕਾ ਅਤੇ ਪੱਛਮੀ ਵਿਕਸਤ ਦੇਸ ਵਿਕਾਸਸੀਲ ਦੇਸਾ ਉੱਪਰ ਕਿਸਾਨੀ ਸਬਸੀਡੀਆ ਖਤਮ ਕਰਣ ਦਾ ਦਬਾਅ ਪਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਕੀ ਕੇਦਰ ਸਰਕਾਰ ਨੂੰ ਕਿਸਾਨਾ ਦੀਆ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ

ਸਟੋਰੀ-ਭਾਰਤੀ ਕਿਸਾਨ ਯੂਨੀਅਨ ਅਪਣੀ ਮੰਗਾ ਨੂੰ ਸਰਕਾਰਾ ਅੱਗੇ ਰੱਖਣ ਲਈ ਚੱਕਾ ਜਾਮ ਕਰਨ ਵਿਚ ਮੋਹਰੀ ਮੰਨੀ ਜਾਦੀ ਹੈ ਪਰ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸਨ ਕੀਤਾ ਗਿਆ, ਕਿਸਾਨ ਯੂਨੀਅਨ ਦੇ ਆਗੂਆ ਵੱਲੋ ਚੱਕਾ ਜਾਮ ਕਰਨ ਦੀ ਬਜਾਏ ਸਾਤ ਮਈ ਪ੍ਰਦਰਸਨ ਕਰਕੇ ਰਾਹਗੀਰਾ ਨੂੰ ਚਾਹ ਦਾ ਲੰਗਰ ਲਗਾ ਦਿਤਾ ਅਤੇ ਪੰਪਲੇਟ ਵੰਡੇਗੇ ਉੱਥੇ ਹੀ ਰਾਹਗੀਰਾ ਵੱਲੋ ਵੀ ਕਿਸਾਨਾ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ ਕਿ ਪਹਿਲੀ ਵਾਰ ਹੋਯਾ ਹੈ ਕਿ ਕਿਸਾਨਾ ਵੱਲੋ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸਨ ਕੀਤਾ ਹੈ। ਜਿਕਰਯੋਗ ਹੈ ਕਿ ਅੱਤ ਦੀ ਮਿਹਨਤ ਕਰਕੇ ਦੇਸ ਦੇ ਅੰਨ ਭੰਡਾਰ ਭਰਨ ਵਾਲਾ ਕਿਸਾਨ ਸਰਕਾਰੀ ਨੀਤੀਆ ਕਾਰਲ ਕਰਜੇ ਦੇ ਜਾਲ ਵਿਚ ਫਸਕੇ ਖੁਦਕਸੀਆ ਕਰ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜਰਨਲ ਸੱਕਤਰ ਉਕਾਰ ਅਗੋਲ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਨੇਕ ਸਿੰਘ ਨੇ ਕਿਹਾ ਕਿ ਕੇਦਰ ਸਰਕਾਰ ਵੱਲੋ ਨੈਰੋਬੀ ਵਿਚ ਵਿਕਾਸਸੀਲ ਦੇਸਾ ਵਿਚ ਖੇਤੀ ਲਈ ਸਬਸਿਡੀਆ ਖਤਮ ਕਰਨ ਲਈ ਦਬਾਅ ਪਾ ਰਹੇ ਹਨ। ਭਾਰਤ ਵਿਚ ਖੇਤੀ ਜਿਣਸਾ ਦੇ ਭਾਅ ਮਿਥਣੇ (M.S.P ) ਅਤੇ ਉਨਾ ਦੀ ਸਰਕਾਰੀ ਖਰੀਦ ਬੰਦ ਕੀਤੀ ਜਾਵੇ ਕਿਉਕਿ ਉਹ ਇਸ ਨੂੰ ਕਿਸਾਨਾ ਲਈ ਸਬਸਿਡੀ ਕਹਿੰਦੇ ਹਨ। ਜੇ ਇੰਝ ਹੋ ਗਿਆ ਤਾ ਕਿਸਾਨ ਬਿਲਕੁੱਲ ਤਬਾਹ ਹੋ ਜਾਣਗੇ। ਉਹਨਾ ਮੰਗ ਕੀਤੀ ਕਿ ਭਾਰਤ ਸਰਕਾਰ ( W.“.O ) ਵਿਚ ਵਿਕਸਤ ਦੇਸਾ ਦੀ ਮੰਗ ਬਿਲਕੱਲ ਨਾ ਮੰਨੇ । ਉਨਾ ਕਿਹਾ ਕਿ ਭਾਰਤ ਦੇ 60 ਕਰੋੜ ਕਿਸਾਨਾ ਨੂੰ ਬਚਾਉਣ ਲੈ
ਕੇਦਰ ਸਰਕਾਰ ਉਨਾ ਦੇ ਹੱਕ ਵਿਚ ਸਪੱਸਟ ਸਟੈਡ ਲਵੇ ਅਤੇ ਭਾਰਤ ਸਰਕਾਰ ਵਿਦੇਸਾ ਤੋ 1600 ਕਰੋੜ ਰੁਪਏ ਦੀਆ ਦਾਲਾ ਬਾਹਰੋ ਮੰਗਵਾ ਰਹੀ ਹੈ। ਇਸ ਮੋਕੇ ਤੇ ਰਾਹਗੀਰਾ ਨੇ ਇਸ ਰੋਸ ਪ੍ਰਦਰਨ ਦੀ ਸਲਾਘਾ ਕੀਤੀ ਕਿ ਇਹ ਰੋਸ ਪ੍ਰਦਰਨ ਸਾਤ ਮਈ ਢੰਗ ਨਾਲ ਕੀਤਾ ਜਾ ਰਿਹਾ ਹੈ।

 

ਬਾਇਟ  ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਉਕਾਰ ਅਗੋਲ
ਬਾਇਟ  ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਵਾਈਸ ਪ੍ਰਧਾਨ ਨੇਕ ਸਿੰਘ
ਬਾਇਟ  ਰਾਹਗੀਰ ਰਜਿੰਦਰ ਸਿੰਘ
ਬਾਇਟ  ਰਾਹਗੀਰ ਸੁਰਿੰਦਰਪਾਲ ਸਿੰਘ