ਸੇਵਾ ਭਾਰਤੀ ਰਾਜਪੁਰਾ ਵਲੋਂ ਕੀਤੀ ਗਈ ਲੰਗਰ ਦੀ ਸੇਵਾ

0
1579

ਰਾਜਪੁਰਾ 24 ਅਕਤੂਬਰ (ਧਰਮਵੀਰ ਨਾਗਪਾਲ) ਸਾਵਣ ਦੇ ਪਵਿਤਰ ਮਹੀਨੇ ਸਮੇਂ ਮਾਂ ਨੈਣਾ ਦੇਵੀ ਦੇ ਨਵਰਾਤਿਆਂ  ਦੇ ਸੰਬਧ ਵਿੱਚ ਸੇਵਾ ਭਾਰਤੀ ਵਲੋਂ ਸਥਾਨਕ ਰੇਲਵੇ ਸ਼ਟੇਸ਼ਨ ਰਾਜਪੁਰਾ ਵਿੱਖੇ 23 ਅਗਸਤ ਨੂੰ ਕੜੀ ਚਾਵਲ ਦਾ ਲੰਗਰ ਲਾਇਆ ਗਿਆ ਜਿਸਨੂੰ ਮਾਂ ਨੈਣਾ ਦੀ ਯਾਤਰਾ ਤੋਂ ਵਾਪਿਸ ਆਉਣ ਵਾਲੇ ਅਤੇ ਜਾਣ ਵਾਲੇ ਸ਼ਰਧਾਲੂਆਂ ਨੇ ਇਹ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਸੇਵਾ ਵਿੱਚ ਜੈ ਗੋਪਾਲ ਮਿੱਤਲ, ੳਮ ਪ੍ਰਕਾਸ਼ ਬਿਟੂ, ਰਮੇਸ਼ ਅਰੋੜਾ, ਨਰੇਸ਼ ਵਰਮਾ, ਕੁਲਦੀਪ ਮੈਨਰੋ, ਮੇਵਾ ਸਿੰਘ, ਪ੍ਰਵੀਨ ਕੁਮਾਰ, ਵੇਦ ਪ੍ਰਕਾਸ਼ ਖੰਨਾ, ੳ.ਪੀ. ਅਰੋੜਾ, ਰਾਮ ਪਾਲ, ਰਾਮ ਰਾਜ ਮਾਮ ਚੰਦ ਮਿੱਤਲ, ਨਰੇਸ਼ ਵਧਵਾ, ਸੁਭਾਸ਼ ਪਾਹੂਜਾ, ਲਾਲ ਚੰਦ, ਨਰੇਸ਼ ਪਪਨੇਜਾ, ਵਿਕਰਮ, ਪ੍ਰਦੀਪ ਵਾਣਜੇਯ ਦੇ ਇਲਾਵਾ ਨਵੇਂ ਬਣੇ ਮੈਂਬਰਜ ਵਿਨੋਦ ਕੋਸ਼ਲ, ਗਿਰਜੇਸ਼ ਕੁਮਾਰ, ਰਾਮਪਾਲ, ਨਰੇਸ਼ ਵਧਵਾ, ਕੇ.ਐਲ. ਸਿੰਗਲਾ, ਸੁਨੀਲ ਪੁਰੀ, ਨੇਤਰ ਸਿੰਘ, ਭਾਰਤ ਭੂਸ਼ਨ ਸ਼ਰਮਾ, ਗੁਰੁ ਪ੍ਰਸ਼ਾਦ, ਮਾਮ ਚੰਦ ਮਿਤਲ ਨੇ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਖੂਬ ਸੇਵਾ ਕੀਤੀ। ਇਥੇ ਇਹ ਵੀ ਜਿਕਰਯੋਗ ਹੈ ਕਿ ਸੇਵਾ ਭਾਰਤ ਹਰ ਸਾਲ ਰੇਲਵੇ ਸ਼ਟੇਸ਼ਨ ਰਾਜਪੁਰਾ ਜੰਕਸ਼ਨ ਵਿੱਖੇ ਜਲ ਦੀ ਸੇਵਾ ਕਰਦੀ ਆ ਰਹੀ ਹੈ ਭਾਵੇ ਕਿੰਨੀ ਵੀ ਗਰਮੀ ਪੈ ਰਹੀ ਹੋਵੇ ਸੇਵਾ ਭਾਰਤੀ ਦੇ ਮੈਂਬਰ ਇਹੋ ਜਿਹੀਆਂ ਸੇਵਾਵਾ ਕਰਕੇ ਖੁਸ਼ੀ ਮਹਿਸ਼ੂਸ ਕਰਦੇ ਹਨ। ਸ਼੍ਰੀ ਪ੍ਰਦੀਪ ਵਾਣਜੇਯ ਵਿਭਾਗ ਮੰਤਰੀ ਸੇਵਾ ਭਾਰਤੀ (ਰਜਿ.) ਨੇ ਮੀਡੀਆਂ ਨੂੰ ਇਹ ਜਾਣਕਾਰੀ ਦਿੱਤੀ।