ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਐਮ ਪੀ ਨੇ ਸ਼੍ਰੀ ਸੰਜੀਵ ਕਮਲ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਦੇ ਦਫਤਰ ਪਹੁੰਚ ਕੇ ਦਿੱਤ ਆਸ਼ੀਰਵਾਦ

0
1339

 

ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਭਾਰਤ ਸਰਕਾਰ ਨੇ ਵਿਸ਼ੇਸ ਤੌਰ ਤੇ ਸ਼੍ਰੀ ਸੰਜੀਵ ਕਮਲ ਪ੍ਰਧਾਨ ਸ਼੍ਰੀ ਦੁਰਗਾ ਮੰਦਰ ਰਾਜਪੁਰਾ ਟਾਊਨ ਦੇ ਦਫਤਰ   ਨਵੀਂ ਅਨਾਜ ਮੰਡੀ ਵਿੱਖੇ ਪੁੱਜ ਕੇ ਸ਼੍ਰੀ ਕਮਲ ਨੂੰ ਆਸ਼ੀਰਵਾਦ ਦਿਤਾ। ਆਸ਼ੀਰਵਾਦ ਦੇਣ ਤੋਂ ਪਹਿਲਾ ਸ਼੍ਰੀ ਚੰਦੂਮਾਜਰਾ ਜੀ ਨੂੰ ਸ਼੍ਰੀ ਕਮਲ ਵਲੋਂ ਬੁੱਕੇ ਦੇ ਕੇ ਤੇ ਹਾਰ ਪਹਿਨਾਕੇ ਉਹਨਾਂ ਦਾ ਸੁਆਗਤ ਕੀਤਾ ਗਿਆ। ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨਾਲ ਹੋਈ ਪਤਰਕਾਰ ਮਿਲਣੀ ਸਮੇਂ  ਉਹਨਾਂ ਕਿਹਾ ਕਿ ਸੰਜੀਵ ਕਮਲ ਮੇਰੇ ਪਰਿਵਾਰਿਕ ਮੈਂਬਰ ਵਾਂਗ ਹਨ ਅਤੇ ਇਹਨਾਂ ਦੇ ਪਿਤਾ ਸਵਰਗੀ ਲਾਜਪਤ ਰਾਏ ਕਮਲ ਦੇ ਨਾਲ ਵੀ ਮੇਰੇ ਪੁਰਾਣੇ ਸਬੰਧ ਰਹੇ ਹਨ ਅਤੇ ਇਸ ਪਰਿਵਾਰ ਨਾਲ ਮੇਰਾ ਬਹੁਤ ਪੁਰਾਣਾ ਰਿਸ਼ਤਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ  ਬਾਕੀ ਮੁਲਕਾ ਵਿੱਚ ਵੀ ਬਾਸਮਤੀ ਚਾਵਲ ਦੇ ਰੇਟ ਘਟ ਹੋਣ ਕਾਰਨ ਬਾਸਮਤੀ ਦਾ ਰੇਟ ਘਟ ਹੈ ਤੇ ਅਸੀ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਘਟ ਤੋਂ ਘਟ 200 ਰੂਪੈ ਬੋਨਸ ਕਿਸਾਨਾ ਨੂੰ ਦੇਣ। ਉਹਨਾਂ ਕਿਹਾ ਕਿ ਕਿਸਾਨਾ ਨੂੰ ਆੜਤੀਆਂ ਵਲੋਂ ਪੇਮੈਂਟ ਅਤੇ ਢੋਆ ਢੁਆਈ ਦੀ ਕੋਈ ਦਿਕਤ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ  ਜਿਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਜਰੂਰੀ ਸਜਾ ਮਿਲਣੀ ਚਾਹੀਦੀ ਹੈ ਤੇ ਸਰਕਾਰ ਦਾ ਇਹ ਵੀ ਪਹਿਲਾ ਕੰਮ ਹੈ ਕਿ ਉਹ ਕਿਸੇ ਨਿਰਦੋਸ਼ ਨੂੰ ਨਾ ਪਕੜੇ ਤੇ ਕੇਵਲ ਅਪਰਾਧੀ ਅਤੇ ਸ਼ਰਾਰਤੀ ਲੋਕਾ ਨੂੰ ਪਕੜ ਕੇ ਸਜਾ ਦੇਵੇ।ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮੰਤਵ ਪੰਜਾਬ ਵਿੱਚ ਅਮਨ ਅਮਾਨ ਤੇ ਭਾਈਚਾਰੇ ਨੂੰ ਕਾਇਮ ਰੱਖਣਾ ਹੈ। ਉਹਨਾਂ ਇਸ ਮੌਕੇ ਸ਼੍ਰੀ ਦੁਰਗਾ ਮੰਦਰ ਦੇ ਪ੍ਰਧਾਨ ਸ਼੍ਰੀ ਸੰਜੀਵ ਕਮਲ ਨੂੰ ਆਪਣਾ ਆਸ਼ੀਰਵਾਦ ਵੀ ਦਿਤਾ ਅਤੇ ਸ੍ਰੀ ਕਮਲ ਨੂੰ ਸਿਰੋਪਾਏ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਰਾਜਪੁਰਾ ਦੇ ਸਮੂਹ ਪੱਤਰਕਾਰਾ ਤੋ ਇਲਾਵਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ, ਹਰਵਿੰਦਰ ਸਿੰਘ ਹਰਪਾਲਪੁਰ, ਖਜਾਨ ਸਿੰਘ ਲਾਲੀ, ਨਗਰ ਕੌਂਸਲ ਦੇ ਐਮ ਸੀ ਸ੍ਰ. ਕਰਨਵੀਰ ਸਿੰਘ ਕੰਗ, ਸ੍ਰ. ਗੁਰਪ੍ਰੀਤ ਸਿੰਘ ਸੰਧੂ, ਸ੍ਰ. ਤ੍ਰਿਲੋਚਨ ਸਿੰਘ ਚੰਦੂਮਾਜਰਾ, ਸ੍ਰ. ਹਰਦੇਵ ਸਿੰਘ ਹਰਪਾਲਪੁਰ ੳ. ਐਸ.ਡੀ. ਸ਼੍ਰੀ ਦੁਰਗਾ ਮੰਦਰ ਦੇ ਵਾਈਸ ਪ੍ਰੇਜੀਡੈਂਟ ਕੰਵਲ ਨਾਗਪਾਲ, ਜਤਿੰਦਰ ਨਾਟੀ, ਮਨਮੋਹਨ ਮਹਿਤਾ, ਹਰਵਿੰਦਰ ਬੱਬੂ, ਸ਼ੈਲਰ ਐੈਸੋਸ਼ੀਏਸ਼ਨ ਦੇ ਚੇਅਰਮੈਨ ਫਕੀਰ ਚੰਦ ਬਾਂਸਲ, ਪੂਰਨ ਚੰਦ ਡਾਵਰਾ, ਹਰੀ ਚੰਦ ਫੌਜੀ, ਪੂਰਨ ਚੰਦ ਨਿਰੰਕਾਰੀ, ਮਨਜੀਤ ਸਿੰਘ, ਜਗਦੀਸ਼ ਅਨੇਜਾ, ਨਰਿੰਦਰ ਸਿੰਘ, ਅਮਿਤ ਅਰੋੜਾ, ਮਹੇਸ਼ ਤਨੇਜਾ, ਹਰਦੀਪ ਸਿੰਘ ਅਤੇ ਮਹੇਸ਼ ਪਹੂਜਾ ਹਾਜਰ ਸਨ।