ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮਾਈ ਭਾਗੋ ਸਕੀਮ ਤਹਿਤ ਸਕੂਲ ਦੀਆਂ ਲੜਕੀਆਂ ਨੂੰ ਸਾਈਕਲ ਵੰਡੇ

0
1596

 

ਰਾਜਪੁਰਾ (ਧਰਮਵੀਰ ਨਾਗਪਾਲ ) ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਨੇ ਆਪਣੇ ਪਿੰਡ ਦੇ ਸਕੂਲ ਦੀਆਂ ਪਲਸ1 ਅਤੇ ਪਲਸ 2 ਦੀਆਂ 40 ਲੜਕੀਆਂ ਨੂੰ ਮਾਈ ਭਾਗੋ ਸਕੀਮ ਤਹਿਤ ਸਾਇਕਲ ਵੰਡੇ ਅਤੇ ਸਕੂਲ ਵਿੱਖੇ ਇਕ ਸਾਦਾ ਸਮਾਰੋਹ ਕੀਤਾ ਗਿਆ ਜਿਸ ਵਿੱਚ ਸ੍ਰ. ਤਰਲੋਚਨ ਸਿੰਘ ਚੰਦੂਮਾਜਰਾ, ਸ੍ਰ. ਜਰਨੈਲ ਸਿੰਘ ਬਲਸੂਆਂ, ਸ੍ਰ. ਬਲਜੀਤ ਸਿੰਘ ਚੰਦੂਮਾਜਰਾ, ਸ੍ਰ. ਯਾਦਵਿੰਦਰ ਸਿੰਘ ਸਰਪੰਚ ਬਲਸੂਆਂ, ਸ੍ਰ. ਸੁਖਦੇਵ ਸਿੰਘ ਸਰਪੰਚ ਚੰਦੂਮਾਜਰਾ, ਸ੍ਰ. ਅਬਰਿੰਦਰ ਸਿੰਘ ਕੰਗ ਪ੍ਰਧਾਨ ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ, ਸ੍ਰ. ਇਕਬਾਲ ਸਿੰਘ, ਸ੍ਰ. ਕਰਨੈਲ ਸਿੰਘ, ਸ੍ਰ. ਹਰਨੇਕ ਸਿੰਘ, ਸ੍ਰ. ਅਮਰਦੀਪ ਸਿੰਘ , ਸ੍ਰ. ਹਰਦੇਵ ਸਿੰਘ ਕੰਡੇਵਾਲਾ ਐਮ ਸੀ ਨਗਰ ਕੌਸਲ ਰਾਜਪੁਰਾ, ਸ੍ਰ. ਗੁਰਪ੍ਰੀਤ ਸਿੰਘ ਸੰਧੂ ਅਤੇ ਸਿਮਰਜੀਤ ਸਿੰਘ ਚੰਦੂਮਾਜਰਾ ਸੀਨੀਅਰ ਡਿਪਟੀ ਐਡਵੋਕੇਟ ਜਰਨਲ ਪੰਜਾਬ ਦੇ ਇਲਾਵਾ ਸ੍ਰ. ਹਰਦੇਵ ਸਿੰਘ ਹਰਪਾਲਪੁਰ ੳ.ਬੀ.ਡੀ. ਟੂ ਐਮ ਪੀ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਵਿਸ਼ੇਸ ਤੌਰ ਤੇ ਹਾਜਰ ਸਨ ਅਤੇ ਸ੍ਰ ਸੁਖਦੇਵ ਸਿੰਘ ਸਰਪੰਚ ਚੰਦੂਮਾਜਰਾ ਨੇ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰਨਾ ਦਾ ਤਹਿਦਿਲੋਂ ਧੰਨਵਾਦ ਕੀਤਾ।