ਹਲਕਾ ਲੁਧਿਆਣਾ (ਪੂਰਬੀ) ਦੇ ਪ੍ਰਮੁੱਖ ਚੌਕਾਂ ਵਿੱਚ ਲੱਗਣਗੇ 40 ਲੱਖ ਰੁਪਏ ਦੀ ਲਾਗਤ ਵਾਲੇਐੱਚ. ਡੀ. ਕੈਮਰੇ ਨਾਲ ਅਪਰਾਧਿਕ ਘਟਨਾਵਾਂ ਨੂੰ ਪਵੇਗੀ ਭਾਰੀ ਠੱਲ

0
1352

ਲੁਧਿਆਣਾ, 18 ਜਨਵਰੀ (ਸੀ ਐਨ ਆਈ) ਹਲਕਾ ਲੁਧਿਆਣਾ ਪੂਰਬੀ ਵਿੱਚ ਅਪਰਾਧਕ ਘਟਨਾਵਾਂ ਨੂੰ ਰੋਕਣ ਲਈ ਵਿਧਾਇਕ ਸ੍ਰੀ ਸੰਜੀਵ ਤਲਵਾੜ ਦੇ ਉੱਦਮ ਸਦਕਾ ਹਲਕੇ ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰਮੁੱਖ ਚੌਕਾਂ ਵਿੱਚ ਰੀਘਲ ਆਈ ਕੰਪਨੀ ਵੱਲੋਂ 20 ਮੀਟਰ ਦੀ ਦੂਰੀ ਤੱਕ ਦੀ ਰਿਕਾਰਡਿੰਗ ਦੇ ਐੱਚ. ਡੀ. ਕੈਮਰੇ ਲਗਵਾਏ ਜਾ ਰਹੇ ਹਨ। ਊਨਾ ਇਹ ਕੈਮਰੇ ਬਿਨਾ ਸਰਕਾਰੀ ਸਹਾਇਤਾ ਤੋਂ ਵਾਰਡ ਇੰਚਾਰਜਾਂ ਅਤੇ ਸਾਥੀਆਂ ਦੇ ਸਹਿਯੋਗ ਨਾਲ ਲਗਵਾਏ ਜਾ ਰਹੇ ਹਨ। ਇਸ ਸਹੂਲਤ ਨਾਲ ਜਿੱਥੇ ਪੁਲਿਸ ਨੂੰ ਸਹਿਯੋਗ ਮਿਲੇਗਾ ਉਥੇ ਹੀ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਵੀ ਮਿਲੇਗੀ। ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਸੰਜੀਵ ਤਲਵਾੜ ਨੇ ਕਿਹਾ ਕਿ ਇਹ ਕੈਮਰੇ ਹਾਈ ਡੈਫੀਨੇਸ਼ਨ 3 ਮੇਗਾ ਪਿਕਸਲ ਵਾਲੇ ਵਾਟਰ ਪਰੂਫ਼ ਅਤੇ ਵੈਦਰ ਪਰੂਫ਼ ਹੋਣਗੇ। ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ ਦੇ ਪ੍ਰਮੁੱਖ ਚੌਕਾਂ ‘ਤੇ ਆਉਣ ਜਾਣ ਵਾਲੇ ਰਸਤਿਆਂ ਵਿੱਚ ਇਹ ਕੈਮਰੇ ਲਗਵਾ ਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਅਤੇ ਅਪਰਾਧਿਕ ਘਟਨਾਵਾਂ ‘ਤੇ ਨਜ਼ਰ ਰੱਖੀ ਜਾਵੇਗੀ। ਜਿਸ ਨਾਲ ਹਲਕੇ ਅਪਰਾਧਿਕ ਘਟਨਾਵਾਂ ਵਿੱਚ ਕਮੀ ਆਵੇਗੀ। ਉਨਾ ਕਿਹਾ ਕਿ ਕੋਸ਼ਿਸ਼ ਹੈ ਕਿ ਹਰੇਕ ਚੌਕ ਵਿੱਚ 3-4 ਕੈਮਰੇ ਲਗਾਏ ਜਾਣ। ਜਿਨਾ ਨਾਲ ਐੱਚ. ਡੀ. ਰਿਕਾਰਡਰ, ਡੀ.ਵੀ.ਆਰ. ਲਗਾ ਕੇ ਉਸੇ ਚੌਕ ਵਿੱਚ ਹੀ ਕਿਸੇ ਮਕਾਨ ਜਾਂ ਦੁਕਾਨ ਵਿੱਚ ਰੱਖਿਆ ਜਾਵੇਗਾ, ਜਿਨਾ ਵਿੱਚ 15 ਦਿਨਾਂ ਦੀ ਰਿਕਾਰਡਿੰਗ ਹੋ ਸਕਿਆ ਕਰੇਗੀ। ਜ਼ਰੂਰਤ ਪੈਣ ‘ਤੇ ਇਹ ਰਿਕਾਰਡਿੰਗ ਚੈੱਕ ਕੀਤੀ ਜਾ ਸਕੇਗੀ। ਇਨਾ ਕੈਮਰਿਆਂ ਦੀ ਰਿਕਾਰਡਿੰਗ ‘ਤੇ ਨਜ਼ਰ ਰੱਖਣ ਲਈ ਦੋ ਕੰਟਰੋਲ ਰੂਮ ਏ.ਸੀ.ਪੀ. ਪੂਰਬੀ ਦੇ ਦਫ਼ਤਰ ਅਤੇ ਵਿਧਾਇਕ ਦੇ ਸਥਾਨਕ ਦਫ਼ਤਰ ਵਿਖੇ ਸਥਾਪਤ ਕੀਤੇ ਜਾਣਗੇ। ਇਹਨਾਂ ਕੈਮਰਿਆਂ ਦੀ ਰਿਕਾਰਡਿੰਗ ਯੂਜ਼ਰ ਨੇਮ ਅਤੇ ਪਾਸਵਰਡ ਰਾਹੀਂ ਮੋਬਾਈਲ ‘ਤੇ ਵੀ ਚੈੱਕ ਕੀਤੀ ਜਾ ਸਕੇਗੀ ਜੋ ਪੁਲਿਸ ਪ੍ਰਸਾਸ਼ਨ ਦੇ ਅਧੀਨ ਹੋਵੇਗਾ। ਇਹ ਕੈਮਰੇ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਜਦੋਂ ਇਹ ਕੈਮਰੇ ਸਥਾਪਤ ਹੋ ਜਾਣਗੇ ਤਾਂ ਇਹਨਾਂ ਦਾ ਉਦਘਾਟਨ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਵੱਲੋਂ ਕੀਤਾ ਜਾਵੇਗਾ।