ਹਵਾਈ ਅੱਡਾ ਹਲਵਾਰਾ ਨੂੰ ਦੁਭਾਸ਼ੀਏ ਵਿਅਕਤੀਆਂ ਦੇ ਵੇਰਵੇ ਦੀ ਲੋੜ , ਇਛੁੱਕ ਵਿਅਕਤੀ ਦੇਸ਼ ਅਤੇ ਸਮਾਜ ਸੇਵਾ ਹਿੱਤ ਵੇਰਵੇ ਭੇਜਣ-ਡਿਪਟੀ ਕਮਿਸ਼ਨਰ,

0
2097

ਲੁਧਿਆਣਾ 22 ਨਵੰਬਰ (ਸੀ ਐਨ ਆਈ )-ਹਵਾਈ ਅੱਡਾ ਹਲਵਾਰਾ ਵੱਲੋਂ ਕਿਸੇ ਹੰਗਾਮੀ ਸਥਿਤੀ ਦਾ ਟਾਕਰਾ ਕਰਨ ਲਈ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਦੁਭਾਸ਼ੀਏ (ਇੰਟਰਪ੍ਰੀਟੇਟਰਜ਼) ਵਿਅਕਤੀਆਂ ਦੀ ਲੋੜ ਮਹਿਸੂਸ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਹਵਾਈ ਅੱਡਾ ਅਥਾਰਟੀ ਨੇ ਜਿਲਾ ਪ੍ਰਸਾਸ਼ਨ ਨੂੰ ਪੱਤਰ ਭੇਜ ਕੇ ਲਿਖਿਆ ਹੈ ਕਿ ਕਿਸੇ ਹੰਗਾਮੀ ਜਾਂ ਹਵਾਈ ਜਹਾਜ਼ ਅਗਵਾ ਵਰਗੇ ਮਾਮਲਿਆਂ ਵਿੱਚ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਦੁਭਾਸ਼ੀਏ ਜਾਂ ਅਨੁਵਾਦਕ (ਇੰਟਰਪ੍ਰੀਟੇਟਰਜ਼) ਵਿਅਕਤੀਆਂ ਦੀ ਲੋੜ ਪੈ ਸਕਦੀ ਹੈ।
ਸ੍ਰੀ ਅਗਰਵਾਲ ਨੇ ਕਿਹਾ ਕਿ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਵਿਅਕਤੀ ਆਪਣਾ ਨਾਮ, ਪਤਾ, ਸੰਪਰਕ ਨੰਬਰ ਅਤੇ ਭਾਸ਼ਾ ਮੁਹਾਰਤ ਬਾਰੇ ਵੇਰਵਾ ਈਮੇਲ executivemagistrateldh0gmail.com ‘ਤੇ ਭੇਜ ਸਕਦੇ ਹਨ। ਇਸ ਤੋਂ ਇਲਾਵਾ ਇਹ ਸੂਚਨਾ ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ ਦੀ ਸੀ. ਡੀ. ਏ. ਬਰਾਂਚ ਵਿੱਚ ਵੀ ਭੇਜੀ ਜਾ ਸਕਦੀ ਹੈ। ਉਨਾਂ ਇਹ ਸਪੱਸ਼ਟ ਕੀਤਾ ਕਿ ਲੋੜ ਪੈਣ ‘ਤੇ ਸੰਬੰਧਤ ਵਿਅਕਤੀਆਂ ਤੋਂ ਇਹ ਸੇਵਾਵਾਂ ਦੇਸ਼ ਅਤੇ ਸਮਾਜ ਸੇਵਾ ਹਿੱਤ ਲਈਆਂ ਜਾਣਗੀਆਂ, ਜਿਸ ਬਾਰੇ ਕੋਈ ਮਾਣਭੱਤਾ ਵਗੈਰਾ ਨਹੀਂ ਦਿੱਤਾ ਜਾਵੇਗਾ।