ਹੁਣ ਲੋਕਾਂ ਨੂੰ ਪਾਸਪੋਰਟ, ਸਰਵਿਸ ਵੈਰੀਫਿਕੇਸ਼ਨ ਅਤੇ ਹੋਰ ਕਿਸੇ ਕਿਸਮ ਦੀ ਵੈਰੀਫਿਕੇਸ਼ਨ ਲਈ ਥਾਣਿਆਂ ਵਿੱਚ ਨਹੀਂ ਜਾਣਾ ਪਵੇਗਾ : ਭੁੱਲਰ ਜ਼ਿਲ•ਾ ਪੁਲਿਸ ਮੁਖੀ ਨੇ ਸਾਂਝ ਕੇਂਦਰਾਂ ਲਈ 22 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿੱਖਾ ਕੇ ਕੀਤਾ ਰਵਾਨਾ

0
1387

 

ਐਸ.ਏ.ਐਸ.ਨਗਰ: 14 ਜੁਲਾਈ (ਧਰਮਵੀਰ ਨਾਗਪਾਲ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ•ੇ ਦੇ ਲੋਕਾਂ ਨੂੰ ਹੁਣ ਜ਼ਿਲ•ਾ ਪੁਲਿਸ ਵੱਲੋਂ ਮੰਗੀ ਜਾਂਦੀ ਕਿਸੇ ਵੀ ਕਿਸਮ ਦੀ ਵੈਰੀਫਿਕੇਸ਼ਨ ਲਈ ਜਿਸ ਵਿੱਚ ਪਾਸਪੋਰਟ, ਸਰਵਿਸ ਵੈਰੀਫਿਕੇਸ਼ਨ ਅਤੇ ਹੋਰ ਕਿਸਮ ਦੀਆਂ ਵੈਰੀਫਿਕੇਸਨਾਂ ਸ਼ਾਮਲ ਹਨ ਲਈ ਥਾਣਿਆ ਵਿੱਚ ਨਹੀਂ ਜਾਣਾ ਪਵੇਗਾ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਉਪ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਡਾਇਰੈਕਟਰ ਜਨਰਲ ਪੁਲਿਸ ਸ੍ਰੀ ਸੁਮੇਧ ਸੈਣੀ ਦੀਆਂ ਹਦਾਇਤਾਂ ਅਨੁਸਾਰ ਵੈਰੀਫਿਕੇਸ਼ਨਾਂ ਦੇ ਕੰਮ ਨੂੰ ਤੁਰੰਤ ਨਿਪਟਾਉਣ ਲਈ ਸਾਂਝ ਕੇਂਦਰਾਂ ਦੇ ਮੁਲਾਜਮ ਘਰ‐ਘਰ ਜਾ ਕੇ ਵੈਰੀਫਿਕੇਸ਼ਨਾਂ ਦਾ ਕੰਮ ਮੁਕੰਮਲ ਕਰਿਆ ਕਰਨਗੇ। ਜਿਸ ਨਾਲ ਪੁਲਿਸ ਅਤੇ ਲੋਕਾਂ ਦੀ ਨੇੜਤਾ ਵੀ ਵਧੇਗੀ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਹਾਮਣਾ ਵੀ ਨਹੀਂ ਕਰਨਾ ਪਵੇਗਾ। ਇਸ ਗੱਲ ਦੀ ਜਾਣਕਾਰੀ ਜ਼ਿਲ•ਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਐਸ.ਏ.ਐਸ.ਨਗਰ ਦੇ ਫੇਜ਼‐8 ਦੇ ਥਾਣੇ ਤੋਂ ਸਾਂਝ ਕੇਂਦਰਾਂ ਅਤੇ ਆਉਟਰੀਚ ਸੈਂਟਰਾਂ ਲਈ 22 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਦੋ ਮੋਟਰਸਾਈਕਲ ਸਾਂਝ ਕੇਂਦਰ ਸਬ‐ਡਵੀਜਨ ਸਿਟੀ‐1 ਅਤੇ ਦੋ ਮੋਟਰਸਾਈਕਲ ਸਿਟੀ‐2 ਮੋਹਾਲੀ ਨੂੰ , ਇੱਕ ਮੋਟਰਸਾਈਕਲ ਆਉਟਰੀਚ ਸੈਂਟਰ ਥਾਣਾ ਮਟੋਰ, ਇੱਕ ਮੋਟਰਸਾਈਕਲ ਆਉਟਰੀਚ ਥਾਣਾ ਫੇਜ਼ 8 ਮੋਹਾਲੀ, ਚਾਰ ਮੋਟਰਸਾਈਕਲ ਸਾਂਝ ਕੇਂਦਰ ਸਬ ਡਵੀਜਨ ਖਰੜ, ਤਿੰਨ ਆਉਟਰੀਚ ਸੈਂਟਰ ਥਾਣਾ ਸਦਰ ਖਰੜ, ਤਿੰਨ ਮੋਟਰਸਾਈਕਲ ਆਉਟਰੀਚ ਥਾਣਾ ਸਦਰ ਕੁਰਾਲੀ, ਤਿੰਨ ਮੋਟਰਸਾਈਕਲ ਸਾਂਝ ਕੇਂਦਰ ਸਬ ਡਵੀਜਨ ਡੇਰਾਬੱਸੀ, ਇੱਕ ਮੋਟਰਸਾਈਕਲ ਆਉਟਰੀਚ ਸੈਂਟਰ ਡੇਰਾਬੱਸੀ ਅਤੇ ਦੋ ਮੋਟਰਸਾਈਕਲਾਂ ਆਉਟਰੀਚ ਸੈਂਟਰ ਥਾਣਾ ਲਾਲੜੂ ਨੂੰ ਦਿੱਤੇ ਗਏ ਹਨ। ਉਨ•ਾਂ ਹੋਰ ਦੱਸਿਆ ਕਿ ਜ਼ਿਲ•ਾ ਪੁਲਿਸ ਲੋਕਾਂ ਦੇ ਕੰਮ ਕਾਜ ਨੂੰ ਪਹਿਲ ਦੇ ਅਧਾਰ ਤੇ ਕਰਨ ਤੋਂ ਇਲਾਵਾ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਹੁਣ ਪੁਲਿਸ ਵੈਰੀਫਿਕੇਸ਼ਨਾਂ ਦੇ ਕੰਮ ਕਾਜ ਵਿੱਚ ਪਾਰਦਰਸ਼ਤਾ ਆਉਣ ਦੇ ਨਾਲ‐ਨਾਲ ਵੈਰੀਫਿਕੇਸ਼ਨਾਂ ਦੇ ਕੰਮ ਵਿੱਚ ਵੀ ਤੇਜੀ ਆਵੇਗੀ ਅਤੇ ਪੁਲਿਸ ਅਧਿਕਾਰੀ ਵੈਰੀਫਿਕੇਸ਼ਨਾਂ ਕਰਨ ਵਾਲੇ ਵਿਅਕਤੀਆਂ ਨਾਲ ਪਹਿਲਾ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨਗੇ ਅਤੇ ਸਮਾਂ ਲੈਣ ਉਪਰੰਤ ਉਹ ਉਨ•ਾਂ ਦੇ ਘਰ ਜਾ ਕੇ ਵੈਰੀਫਿਕੇਸ਼ਨ ਦਾ ਕੰਮ ਨਿਪਟਾਉਣਗੇ।
ਬਾਅਦ ਵਿੱਚ ਜ਼ਿਲ•ਾ ਪੁਲਿਸ ਮੁਖੀ ਨੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਯੋਜਨਾ ਲੋਕਾਂ ਦੇ ਸਹਿਯੋਗ ਤੋਂ ਬਿਨ•ਾਂ ਸਫ਼ਲ ਨਹੀਂ ਹੋ ਸਕਦੀ ਉਨ•ਾਂ ਇਸ ਮੋਕੇ ਸਾਂਝ ਕੇਂਦਰਾਂ ਲਈ ਬਣਾਇਆ ਗਈਆਂ ਕਮੇਟੀਆਂ ਵਿੱਚ ਸਾਮਲ ਗੈਰ ਸਰਕਾਰੀ ਮੈਂਬਰਾਂ ਦੀ ਸਲਾਘਾ ਕਰਦਿਆ ਕਿਹਾ ਕਿ ਇਹ ਕਮੇਟੀਆਂ ਸਾਂਝ ਕੇਂਦਰਾਂ ਦੇ ਕੰਮ ਕਾਜ ਨੂੰ ਬਿਹਤਰ ਬਣਾਉਣ ਲਈ ਬੇਹੱਦ ਸਹਾਈ ਹੋ ਰਹੀਆਂ ਹਨ ਅਤੇ ਸਾਂਝ ਕੇਂਦਰਾਂ ਰਾਹੀਂ ਲੋਕਾਂ ਨਾਲ ਨੇੜਤਾ ਪੈਦਾ ਹੋਈ ਹੈ ਅਤੇ ਕੰਮ ਕਾਜ ਵਿੱਚ ਵੀ ਪਾਰਦਰਸ਼ਤਾ ਆਈ ਹੈ। ਇਸ ਮੋਕੇ ਐਸ.ਪੀ. ਰਮਿੰਦਰ ਸਿੰਘ ਜ਼ਿਲ•ਾ ਕਮਿਉਨਿਟੀ ਪੁਲਿਸ ਅਫ਼ਸਰ ਨੇ ਬੋਲਦਿਆਂ ਦੱਸਿਆ ਕਿ ਜ਼ਿਲ•ੇ ਵਿੱਚ ਚਾਰ ਸਾਂਝ ਕੇਂਦਰ ਅਤੇ ਛੇ ਆਉਟਰੀਚ ਸੈਂਟਰ ਕੰਮ ਕਰ ਰਹੇ ਹਨ। ਜਿਨ•ਾਂ ਵਿੱਚ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਹੁਣ ਇਨ•ਾਂ ਕੇਂਦਰਾਂ ਨੂੰ ਮੋਟਰਸਾਈਕਲ ਮੁਹੱਈਆ ਹੋਣ ਨਾਲ ਕੰਮ ਕਾਜ ਵਿੱਚ ਹੋਰ ਤੇਜੀ ਆਵੇਗੀ ਅਤੇ ਲੋਕਾਂ ਦੀ ਪਰੇਸ਼ਾਨੀ ਵੀ ਘਟੇਗੀ। ਉਨ•ਾਂ ਦੱਸਿਆ ਕਿ ਵੈਰੀਫਿਕੇਸ਼ਨ ਕਰਨ ਲਈ ਜਾਣ ਵਾਲੇ ਪੁਲਿਸ ਮੁਲਾਜਮਾਂ ਨੂੰ ਮੋਟਰਸਾਈਕਲਾਂ ਤੋਂ ਇਲਾਵਾ ਇੱਕ‐ਇੱਕ ਕੈਮਰਾ ਵੀ ਦਿੱਤਾ ਗਿਆ ਹੈ ਜੋ ਕਿ ਵੈਰੀਫਿਕੇਸ਼ਨ ਸਮੇਂ ਸਬੰਧਤ ਵਿਅਕਤੀ ਅਤੇ ਗਵਾਹਾ ਦੀ ਫੋਟੋ ਖਿਚਣਗੇ ਅਤੇ ਵੈਰੀਫਿਕੇਸ਼ਨ ਦੇ ਕੰਮ ਪੁਰੀ ਪਾਰਦਰਸ਼ਤਾਂ ਨਾਲ ਹੋ ਸਕਣਗੇ।
ਇਸ ਮੌਕੇ ਐਸ.ਪੀ. (ਹੈਡਕੁਆਟਰ) ਹਰਪਾਲ ਸਿੰਘ ਸੰਧੂ, ਸਮੂਹ ਡੀ.ਐਸ.ਪੀਜ਼, ਸਬ‐ਇੰਸਪੈਕਟਰ ਗੁਰਵਿੰਦਰ ਸਿੰਘ ਅਤੇ ਸਾਂਝ ਕੇਂਦਰਾਂ ਦੀਆਂ ਕਮੇਟੀਆਂ ਦੇ ਗੈਰ ਸਰਕਾਰੀ ਮੈਂਬਰ, ਡਾ. ਜੀ.ਕੇ. ਨੰਦਾ, ਕੋਂਸਲਰ ਕਮਲਜੀਤ ਸਿੰਘ ਰੂਬੀ, ਕੋਂਸਲਰ ਸੈਬੀ ਆਨੰਦ , ਕੋਂਸਲਰ ਹਰਪਾਲ ਚੰਨਾ, ਸ੍ਰੀਮਤੀ ਪ੍ਰਕਾਸ਼ਵੰਤੀ, ਪਰਮਿੰਦਰ ਸਿੰਘ ਤਸਿਬੰਲੀ, ਜਥੇਦਾਰ ਕਰਤਾਰ ਸਿੰਘ ਤਸਿਬੰਲੀ ਅਕਾਲੀ ਆਗੂ, ਸੇਵਾ ਸਿੰਘ ਸ਼ਿਲ ੂ, ਤੇਜਿੰਦਰ ਸਿੰਘ ਤੇਜੀ, ਮਨਜੀਤ ਕੌਰ ਸਾਬਕਾ ਐਮ.ਸੀ ਸਮੇਤ ਹੋਰ ਪਤਵੰਤੇ ਅਤੇ ਪੁਲਿਸ ਅਧਿਕਾਰੀ ਵੀ ਮੋਜੂਦ ਸਨ।