ਹੰਢਿਆਇਆ ਅਹਾਤੇ ‘ਚ ਸ਼ਰਾਬ ਰੱਖ ਕੇ ਵੇਚਣ ਵਾਲੀ ਫਰਮ ਤੇ ਛਾਪਾ

0
1416
-‘ਡਰਾਈ-ਡੇ’ ਮੌਕੇ ਜ਼ਿਲੇ ਭਰ ‘ਚ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਛਾਪੇਮਾਰੀ ਕਰਨ ਲਈ

ਤਿਆਰ ਕੀਤੀਆਂ ਗਈਆਂ ਸਨ 3 ਟੀਮਾਂ

ਬਰਨਾਲਾ, 2 ਅਕਤੂਬਰ (ਅਖਿਲੇਸ਼ ਬਾਂਸਲ)

ਸਖਤ ਪਾਬੰਦੀ ਦੇ ਬਾਵਜੂਦ ਅਹਾਤੇ ‘ਚ ਰੱਖ ਕੇ ਸ਼ਰਾਬ ਵੇਚਣ ਵਾਲੀ ਹੰਢਿਆਇਆ ਦੀ ਫਰਮ ‘ਤੇ

ਆਬਕਾਰੀ ਅਤੇ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ। ਵਿਭਾਗ ਅਧਿਕਾਰੀਆਂ ਨੇ ਮੌਕੇ ‘ਤੇ

ਸ਼ਰਾਬ ਦੇ ਤਿੰਨ ਡੱਬੇ ਬਰਾਮਦ ਕਰਕੇ ਫਰਮ ਦੇ ਮਾਲਿਕਾਂ ਖਿਲਾਫ ਤੁਰੰਤ ਚਲਾਣ ਕੱਟ ਦਿੱਤਾ ਗਿਆ।

ਦੱਸਣਯੋਗ ਹੈ ਕਿ 2 ਅਕਤੂਬਰ ਦਾ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਵੱਤੋਂ ਮਨਾਇਆ

ਜਾਂਦਾ ਹੈ। ਇਸ ਦਿਨ ਕਿਸੇ ਖੱਪ-ਖਾਨੇ ਅਤੇ ਰੌਲੇ ਗੌਲੇ ਤੋਂ ਬਚਮ ਲਈ ਸ਼ਰਾਬ ‘ਤੇ ਪੂਰਨ ਪਾਬੰਦੀ

ਲਗਾਕੇ ਕਨੂੰਨਣ ਤੌਰ ਤੇ ‘ਡਰਾਈ-ਡੇ’ ਰੱਖਿਆ ਗਿਆ ਸੀ।

ਸ਼ੁਕਰਵਾਰ ਦੀ ਸ਼ਾਮ ਆਬਕਾਰੀ ਅਤੇ ਕਰ ਵਿਭਾਗ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਹੰਢਿਆਇਆ

ਦੇ ਬੱਸ ਟੈਂਡ ‘ਤੇ ਸ਼ਰਾਬ ਦੇ ਅਹਾਤੇ ‘ਤੇ ਖੁੱਲੇਆਮ ਸ਼ਰਾਬ ਵੇਚੀ ਜਾ ਰਹੀ ਹੈ। ਜਿਸ’ਤੇ ਫੀਲਡ ‘ਚ

ਹੀ ਛਾਪੇਮਾਰੀ ਕਰ ਰਹੀ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਜਾ ਪਹੁੰਚੇ। ਜਿੰਨਾਂ ਸ਼ਰਾਬ ਦੇ

ਅਹਾਤੇ ‘ਤੇ ਵਿਕ ਰਹੀ ਸ਼ਰਾਬ ਨੂੰ ਬਰਾਮਦ ਕਰ ਲਿਆ।

ਇਹ ਕੰਿਹਦੇ ਹਨ ਅਧਿਕਾਰੀ-

ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਈ.ਟੀ.ਓ. ਐਸ.ਪੀ.ਪਹੂਜਾ ਨੇ ਦੱਸਿਆ ਕਿ ਅੱਜ ਦਾ

ਦਿਨ ਡਰਾਈ-ਡੇ ਦੇ ਤੌਰ ਤੇ ਮਨਾਊਣ ਦੇ ਨਿਰਦੇਸ਼ ਹਨ। ਜਿਸਦੇ ਚਲਦਿਆਂ ਵਿਭਾਗ ਵੱਲੋਂ ਛਾਪੇਮਾਰੀ

ਕਰਨ ਲਈ ਤਿੰਨ ਟੀਮਾਂ ਤਿਆਾਰ ਕੀਤੀਆਂ ਸਨ। ਛਾਪੇਮਾਰੀ ਦੇ ਦੌਰਾਨ ਹੰਢਿਆਇਆ ‘ਚ ਸਥਿਤ

ਸਕੇਤ ਟਰੇਡਰਜ਼ ਨਾਂ ਦੀ ਫਰਮ ਨੂੰ ਦੋਸ਼ੀ ਪਾਇਆ ਗਿਆ ਹੈ। ਜਿਸ ਪਾਸੋਂ ਮੌਕੇ ‘ਤੇ 3 ਡੱਬੇ ਸ਼ਰਾਬ ਬਰਾਮਦ

ਕੀਤੀ ਗਈ। ਫਰਮ ਦਾ ਚਲਾਣ ਕੱਟਕੇ ਰਿਪੋਰਟ ਵਿਭਾਗ ਦੇ ਡਵੀਜ਼ਨ ਕਮਿਸ਼ਨਰ ਦੀ ਅਦਾਲਤ ‘ਚ ਭੇਜੀ ਜਾ

ਰਹੀ ਹੈ।
02bnl-05 02bnl-07