ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ•, ਲੁਧਿਆਣਾ ਵਿਖੇ ਜੇਲ• ਕੈਂਪ ਕੋਰਟ ਦਾ ਆਯੋਜਨ

0
1325

ਲੁਧਿਆਣਾ 02 ਦਸੰਬਰ (ਸੀ ਐਨ ਆਈ )- ਮਾਨਯੋਗ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ• ਜੀ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅੱਜ ਡਾ.ਗੁਰਪ੍ਰੀਤ ਕੌਰ, ਚੀਫ ਜੁਡੀਸ਼ੀਅਲ ਮੈਜੀਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ•, ਲੁਧਿਆਣਾ ਵਿਖੇ ਜੇਲ• ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਕੋਰਟ ਦੇ ਦੌਰਾਨ ਛੋਟੇ ਮਾਮਲਿਆਂ ਅਧੀਨ ਹਵਾਲਾਤੀਆਂ ਨਾਲ ਸਬੰਧਤ ਕਾਨੂੰਨੀ ਪ੍ਰਕਿਰਿਆ ਪੂਰ ਕਰਨ ਉਪਰੰਤ ਇਨਾ ਹਵਾਲਾਤੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ ਜਾਰੀ ਕੀਤੇ ਗਏ।ਇਨਾ ਵਿੱਚ ਮੁੱਖ ਤੌਰ ਤੇ ਚੋਰੀ ਆਦਿ ਮਾਮਲਿਆ ਦੇ ਕੁੱਲ ਹਵਾਲਾਤੀ ਸਨ ਜਿਨ੍ਹਾਂ ਵਿੱਚੋਂ ਮੌਕੇ ਤੇ ਮਾਮਲਿਆ ਦਾ ਨਿਪਟਾਰਾ ਕਰਨ Àਪਰੰਤ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਡਾ.ਗੁਰਪ੍ਰੀਤ ਕੌਰ, ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਰਿਹਾਅ ਹੋਣ ਵਾਲੇ ਹਵਾਲਾਤੀਆਂ ਨੂੰ ਇਸ ਮੌਕੇ ਤੇ ਚੰਗੇ ਵਿਅਕਤੀ ਬਣਨ ਬਾਰੇ ਵੀ ਪ੍ਰ੍ਰਰੇਣਾ ਦਿੱਤੀ ਕਿ ਉਹ ਕਿਵੇਂ ਆਪਣੀ ਪਿਛਲੀ ਕੀਤੀ ਗਲਤੀ ਨੂੰ ਭੁੱਲ ਕੇ ਸਮਾਜ ਵਿੱਚ ਆਪਣੀ ਨਵੀਂ ਜਿੰਦਗੀ ਸ਼ੁਰੂ ਕਰ ਸਕਦੇ ਹਨ। ਇਸ ਤੋਂ ਇਲਾਵਾ ਡਾ.ਗੁਰਪ੍ਰੀਤ ਕੌਰ, ਵੱਲੋ ਇਹ ਵੀ ਦੱਸਿਆ ਕਿ ਹਰ ਮਹੀਨੇ ਜੇਲ• ਵਿੱਖੇ ਇੱਕ ਕੈਂਪ ਕੋਰਟ ਦਾ ਆਯੋਜਨ ਕੀਤਾ ਜਾਇਆ ਕਰੇਗਾ ਅਤੇ ਉਨਾਂ ਵੱਲੋਂ ਜੇਲ• ਦੇ ਅਧਿਕਾਰੀਆਂ ਨੂੰ ਇਹ ਆਦੇਸ਼ ਦਿੱਤੇ ਕਿ ਜੇਕਰ ਕੋਈ ਹੋਰ ਵੀ ਛੋਟੇ ਮਾਮਲੇ ਅਧੀਨ ਹਵਾਲਾਤੀ ਆਪਣਾ ਜੁਰਮ ਦਾ ਇਕਬਾਲ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਸੂਚੀ ਤਰੁੰਤ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਫ਼ਤਰ ਵਿਖੇ ਭੇਜੀ ਜਾਵੇ ਤਾਂ ਜ਼ੋ ਜਲਦੀ ਹੀ ਅਗਲੀ ਕੈਂਪ ਕੋਰਟ ਦਾ ਆਯੋਜਨ ਕੀਤਾ ਜਾ ਸਕੇ। ਇਸ ਮੌਕੇ ਤੇ ਸ੍ਰੀ ਐਸ.ਪੀ. ਖੰਨਾਂ,ਜੇਲ• ਸੁਪਰਡੈਂਟ ਅਤੇ ਹੋਰ ਜੇਲ• ਵੀ ਮੌਕੇ ਤੇ ਮੌਜੂਦ ਸਨ।